Ezekiel 16:38
ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ।
Ezekiel 16:38 in Other Translations
King James Version (KJV)
And I will judge thee, as women that break wedlock and shed blood are judged; and I will give thee blood in fury and jealousy.
American Standard Version (ASV)
And I will judge thee, as women that break wedlock and shed blood are judged; and I will bring upon thee the blood of wrath and jealousy.
Bible in Basic English (BBE)
And you will be judged by me as women are judged who have been untrue to their husbands and have taken life; and I will let loose against you passion and bitter feeling.
Darby English Bible (DBY)
And I will judge thee with the judgments of women that commit adultery and shed blood; and I will give thee up to the blood of fury and jealousy;
World English Bible (WEB)
I will judge you, as women who break wedlock and shed blood are judged; and I will bring on you the blood of wrath and jealousy.
Young's Literal Translation (YLT)
And I have judged thee -- judgments of adultresses, And of women shedding blood, And have given thee blood, fury, and jealousy.
| And I will judge | וּשְׁפַטְתִּיךְ֙ | ûšĕpaṭtîk | oo-sheh-faht-teek |
| wedlock break that women as thee, | מִשְׁפְּטֵ֣י | mišpĕṭê | meesh-peh-TAY |
| and shed | נֹאֲפ֔וֹת | nōʾăpôt | noh-uh-FOTE |
| blood | וְשֹׁפְכֹ֖ת | wĕšōpĕkōt | veh-shoh-feh-HOTE |
| are judged; | דָּ֑ם | dām | dahm |
| and I will give | וּנְתַתִּ֕יךְ | ûnĕtattîk | oo-neh-ta-TEEK |
| blood thee | דַּ֥ם | dam | dahm |
| in fury | חֵמָ֖ה | ḥēmâ | hay-MA |
| and jealousy. | וְקִנְאָֽה׃ | wĕqinʾâ | veh-keen-AH |
Cross Reference
Leviticus 20:10
ਜਿਨਸੀ ਪਾਪਾਂ ਲਈ ਸਜਾਵਾਂ “ਜੇ ਕਿਸੇ ਆਦਮੀ ਦੇ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਤਾਂ ਆਦਮੀ ਤੇ ਔਰਤ ਦੋਵੇਂ ਹੀ ਦੁਰਾਚਾਰ ਦੇ ਦੋਸ਼ੀ ਹਨ। ਇਸ ਲਈ ਆਦਮੀ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ।
Zephaniah 1:17
ਯਹੋਵਾਹ ਨੇ ਆਖਿਆ, “ਮੈਂ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦੇਵਾਂਗਾ। ਲੋਕ ਦਿਸ਼ਾਹੀਨ, ਅੰਨ੍ਹਿਆਂ ਵਾਂਗ ਰਸਤੇ ਤੇ ਭਟਕਣਗੇ। ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤੇ ਬਹੁਤ ਸਾਰੇ ਲੋਕ ਮਾਰੇ ਜਾਣਗੇ। ਉਨ੍ਹਾਂ ਦਾ ਖੂਨ ਧਰਤੀ ਤੇ ਵਹੇਗਾ। ਉਨ੍ਹਾਂ ਦੀਆਂ ਲੋਬਾਂ ਧਰਤੀ ਤੇ ਗੋਹੇ ਵਾਂਗ ਪਈਆਂ ਹੋਣਗੀਆਂ।
Jeremiah 18:21
ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭੁਕੱ ਅਕਾਲ ਵਿੱਚ ਮਰਨ ਦਿਓ। ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਤਲਵਾਰਾਂ ਨਾਲ ਹਰਾ ਦੇਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਬਾਂਝ ਰਹਿਣ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਵਿਧਵਾਵਾਂ ਬਣਾ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਜਵਾਨ ਬੰਦਿਆਂ ਨੂੰ ਜੰਗ ਵਿੱਚ ਮਾਰੇ ਜਾਣ ਦਿਓ।
Genesis 9:6
“ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਨਕਲ ਉੱਤੇ ਸਾਜਿਆ ਸੀ। ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹੱਥੋਂ ਮਾਰਿਆ ਜਾਵੇਗਾ।
Revelation 16:6
ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”
John 8:3
ਨੇਮ ਦੇ ਪ੍ਰਚਾਰਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਬਦਕਾਰੀ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਸਾਹਮਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ।
Matthew 1:18
ਯਿਸੂ ਮਸੀਹ ਦਾ ਜਨਮ ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁੜਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ।
Nahum 1:2
ਯਹੋਵਾਹ ਦਾ ਨੀਨਵਾਹ ਤੇ ਕਰੋਧ ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ। ਉਹ ਦੋਸ਼ੀਆਂ ਨੂੰ ਦੰਡ ਦਿੰਦਾ ਅਤੇ ਉਹ ਬੜਾ ਕਰੋਧਵਾਨ ਹੈ। ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
Ezekiel 23:45
“ਪਰ ਨੇਕ ਆਦਮੀ ਉਨ੍ਹਾਂ ਦਾ ਦੋਸ਼ੀਆਂ ਵਜੋਂ ਨਿਆਂ ਕਰਨਗੇ। ਉਹ ਲੋਕ ਉਨ੍ਹਾਂ ਔਰਤਾਂ ਬਾਰੇ ਵਿਭਚਾਰ ਅਤੇ ਕਤਲ ਦੀਆਂ ਦੋਸ਼ੀ ਹੋਣ ਦਾ ਨਿਆਂ ਕਰਨਗੇ। ਕਿਉਂ? ਕਿਉਂ ਕਿ ਆਹਾਲਾਹ ਅਤੇ ਆਹਾਲੀਬਾਹ ਨੇ ਵਿਭਚਾਰ ਦਾ ਪਾਪ ਕੀਤਾ ਹੈ ਅਤੇ ਉਨ੍ਹਾਂ ਦੇ ਹੱਥ ਹਾਲੇ ਵੀ ਲੋਕਾਂ ਦੇ ਖੂਨ ਨਾਲ ਰਂਗੇ ਹੋਏ ਹਨ!”
Ezekiel 23:25
ਮੈਂ ਤੈਨੂੰ ਦਿਖਾ ਦਿਆਂਗਾ ਕਿ ਕਿੰਨਾ ਈਰਖਾਲੂ ਹਾਂ ਮੈਂ। ਉਹ ਬਹੁਤ ਗੁੱਸੇ ਵਿੱਚ ਹੋਣਗੇ ਅਤੇ ਤੈਨੂੰ ਦੁੱਖ ਪਹੁੰਚਾਉਣਗੇ। ਉਹ ਤੇਰਾ ਨੱਕ ਅਤੇ ਕੰਨ ਕੱਟ ਦੇਣਗੇ। ਉਹ ਤਲਵਾਰ ਲੈ ਕੇ ਤੈਨੂੰ ਕਤਲ ਕਰ ਦੇਣਗੇ। ਫ਼ੇਰ ਉਹ ਤੇਰੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਜੋ ਕੁਝ ਵੀ ਤੇਰਾ ਬੱਚਿਆਂ ਹੋਇਆ ਹੋਵੇਗਾ ਉਸ ਨੂੰ ਸਾੜ ਦੇਣਗੇ।
Ezekiel 16:40
ਉਹ ਲੋਕਾਂ ਦੀ ਭੀੜ ਲੈ ਕੇ ਆਉਣਗੇ ਅਤੇ ਤੈਨੂੰ ਮਾਰਨ ਲਈ ਪੱਥਰ ਸੁੱਟਣਗੇ। ਫ਼ੇਰ ਉਹ ਆਪਣੀਆਂ ਤਲਵਾਰਾਂ ਨਾਲ ਤੇਰੇ ਟੋਟੇ ਕਰ ਦੇਣਗੇ।
Ezekiel 16:36
ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ।
Ezekiel 16:20
ਪਰਮੇਸ਼ੁਰ ਨੇ ਆਖਿਆ, “ਤੂੰ ਸਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਗਈ ਜਿਨ੍ਹਾਂ ਨੂੰ ਤੂੰ ਮੇਰੀ ਖਾਤਰ ਜਨਮ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਮਾਰ ਕੇ ਝੂਠੇ ਦੇਵਤਿਆਂ ਅੱਗੇ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ। ਕੀ ਤੇਰੀ ਵੇਸਵਾਈ ਦਾ ਵਜਨ ਕਾਫੀ ਨਹੀਂ ਸੀ।
Psalm 79:3
ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ। ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
Deuteronomy 22:22
ਜਿਨਸੀ ਪਾਪ “ਜੇ ਕੋਈ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਜਿਸ ਨੂੰ ਸੰਬੰਧ ਰੱਖਦਾ ਫ਼ੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਮਾਰਨਾ ਚਾਹੀਦਾ ਹੈ-ਉਸ ਔਰਤ ਅਤੇ ਉਸ ਮਰਦ ਨੂੰ ਜਿਸਨੇ ਉਸ ਦੇ ਨਾਲ ਜਿਨਸੀ ਸੰਬੰਧ ਰੱਖੇ। ਤੁਹਾਨੂੰ ਚਾਹੀਦਾ ਹੈ ਕਿ ਇਸ ਬਦੀ ਨੂੰ ਇਸਰਾਏਲ ਵਿੱਚੋਂ ਦੂਰ ਕਰ ਦਿਉ।
Numbers 35:31
“ਜੇ ਕੋਈ ਬੰਦਾ ਕਾਤਲ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਉਸਦੀ ਸਜ਼ਾ ਬਦਲਣ ਲਈ ਰਿਸ਼ਵਤ ਨਾ ਲਵੋ। ਉਸ ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।
Exodus 21:12
“ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ।
Genesis 38:24
ਤਾਮਾਰ ਗਰਭਵਤੀ ਹੈ ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।” ਤਾਂ ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਕੱਢੋ ਅਤੇ ਜਲਾ ਦਿਉ।”
Genesis 38:11
ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉੱਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ।