Zephaniah 3:18 in Punjabi

Punjabi Punjabi Bible Zephaniah Zephaniah 3 Zephaniah 3:18

Zephaniah 3:18
ਉਹ ਤੇਰੇ ਨਾਲ ਹੱਸੇਗਾ ਤੇ ਤੇਰੇ ਵਾਸਤੇ ਖੁਸ਼ ਹੋਵੇਗਾ। ਦਾਅਵਤ ’ਚ ਆਏ ਲੋਕਾਂ ਵਾਂਗ।” ਯਹੋਵਾਹ ਨੇ ਆਖਿਆ, “ਮੈਂ ਤੇਰੀ ਸ਼ਰਮਿੰਦਗੀ ਵਾਪਸ ਲੈ ਲਵਾਂਗਾ ਤੇ ਉਨ੍ਹਾਂ ਲੋਕਾਂ ਨੂੰ ਤੈਨੂੰ ਜ਼ਲੀਲ ਕਰਨ ਤੋਂ ਰੋਕਾਂਗਾ।

Zephaniah 3:17Zephaniah 3Zephaniah 3:19

Zephaniah 3:18 in Other Translations

King James Version (KJV)
I will gather them that are sorrowful for the solemn assembly, who are of thee, to whom the reproach of it was a burden.

American Standard Version (ASV)
I will gather them that sorrow for the solemn assembly, who were of thee; `to whom' the burden upon her was a reproach.

Bible in Basic English (BBE)
I will take away your troubles, lifting up your shame from off you.

Darby English Bible (DBY)
I will gather them that sorrow for the solemn assemblies, who were of thee: the reproach of it was a burden [unto them].

World English Bible (WEB)
Those who are sad for the appointed feasts, I will remove from you. They are a burden and a reproach to you.

Young's Literal Translation (YLT)
Mine afflicted from the appointed place I have gathered, from thee they have been, Bearing for her sake reproach.

I
will
gather
נוּגֵ֧יnûgênoo-ɡAY
sorrowful
are
that
them
מִמּוֹעֵ֛דmimmôʿēdmee-moh-ADE
for
the
solemn
assembly,
אָסַ֖פְתִּיʾāsaptîah-SAHF-tee
are
who
מִמֵּ֣ךְmimmēkmee-MAKE
of
הָי֑וּhāyûha-YOO
reproach
the
whom
to
thee,
מַשְׂאֵ֥תmaśʾētmahs-ATE
of
עָלֶ֖יהָʿālêhāah-LAY-ha
it
was
a
burden.
חֶרְפָּֽה׃ḥerpâher-PA

Cross Reference

Lamentations 1:4
ਸੀਯੋਨ ਦੇ ਰਸਤੇ ਬਹੁਤ ਉਦਾਸ ਨੇ। ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ। ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ। ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ। ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ। ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।

Psalm 42:2
ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ। ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?

Romans 11:25
ਮੇਰੇ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੁਪਤ ਸੱਚ ਨੂੰ ਸਮਝੋ। ਇਹ ਸੱਚ ਤੁਹਾਨੂੰ ਇਹ ਤੱਥ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਭ ਕੁਝ ਨਹੀਂ ਪਤਾ। ਸੱਚ ਇਹ ਹੈ; ਇਸਰਾਏਲੀਆਂ ਦਾ ਇੱਕ ਹਿੱਸਾ ਕਠੋਰ ਬਣਾ ਦਿੱਤਾ ਗਿਆ ਹੈ। ਪਰ ਉਹ ਉਦੋਂ ਬਦਲੇਗਾ ਜਦੋਂ ਕਾਫ਼ੀ ਸਾਰੇ ਗੈਰ ਯਹੂਦੀ ਪਰਮੇਸ਼ੁਰ ਕੋਲ ਆ ਜਾਣਗੇ।

Zephaniah 3:20
ਉਸ ਵਕਤ, ਮੈਂ ਤੁਹਾਨੂੰ ਅੰਦਰ ਲਿਆਵਾਂਗਾ ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ। ਮੈਂ ਤੁਹਾਨੂੰ ਪ੍ਰਸਿੱਧੀ ਦੇਵਾਂਗਾ। ਹਰ ਜਗ੍ਹਾ ਲੋਕ ਤੁਹਾਡੀ ਉਸਤਤ ਕਰਣਗੇ। ਇਹ ਉਸ ਵਕਤ ਵਾਪਰੇਗਾ, ਜਦੋਂ ਤੁਹਾਡੀਆਂ ਅੱਖਾਂ ਸਾਹਵੇਂ ਮੈਂ ਉਨ੍ਹਾਂ ਬੰਦੀਆਂ ਨੂੰ ਵਾਪਸ ਲਿਆਵਾਂਗਾ।” ਯਹੋਵਾਹ ਨੇ ਇਉਂ ਆਖਿਆ।

Hosea 9:5
ਉਹ ਯਹੋਵਾਹ ਦੇ ਪਰਬ ਅਤੇ ਛੁੱਟੀਆਂ ਮਨਾਉਣ ਤੋਂ ਅਸਮਰੱਬ ਹੋਣਗੇ।

Hosea 1:11
“ਫ਼ਿਰ ਯਹੂਦਾਹ ਅਤੇ ਇਸਰਾਏਲ ਦੇ ਲੋਕ ਮੁੜ ਤੋਂ ਇਕੱਠੇ ਕੀਤੇ ਜਾਣਗੇ ਅਤੇ ਉਹ ਆਪਣੇ ਲਈ ਇੱਕ ਸ਼ਾਸਕ ਚੁਣਨਗੇ ਅਤੇ ਫ਼ੇਰ ਉਹ ਉਨ੍ਹਾਂ ਦੀ ਕੈਦ ਦੀ ਧਰਤੀ ਤੋਂ ਚੱਲੇ ਜਾਣਗੇ। ਇਉਂ ਯਿਜ਼ਰੇਲ ਦਾ ਦਿਨ ਵਾਸਤਵ ਵਿੱਚ ਬਹੁਤ ਮਹਾਨ ਹੋਵੇਗਾ।”

Ezekiel 36:24
ਪਰਮੇਸ਼ੁਰ ਨੇ ਆਖਿਆ, “ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕੱਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ।

Ezekiel 34:13
ਮੈਂ ਉਨ੍ਹਾਂ ਨੂੰ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਇਕੱਠਿਆਂ ਕਰਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਤੇ ਲਿਆਵਾਂਗਾ। ਅਤੇ ਮੈਂ ਉਨ੍ਹਾਂ ਦਾ, ਇਸਰਾਏਲ ਦੇ ਪਰਬਤਾਂ ਉੱਤੇ, ਨਦੀਆਂ ਕੰਢੇ, ਉਨ੍ਹਾਂ ਸਾਰੀਆਂ ਥਾਵਾਂ ਉੱਤੇ ਜਿੱਥੇ ਲੋਕ ਰਹਿੰਦੇ ਹਨ, ਪੋਸ਼ਣ ਕਰਾਂਗਾ।

Lamentations 2:6
ਯਹੋਵਾਹ ਨੇ ਆਪਣਾ ਹੀ ਤੰਬੂ ਢਾਹ ਦਿੱਤਾ ਹੈ ਜਿਵੇਂ ਇਹ ਕੋਈ ਬਾਗ਼ ਹੋਵੇ। ਉਸ ਨੇ ਉਸ ਥਾਂ ਨੂੰ ਤਬਾਹ ਕਰ ਦਿੱਤਾ ਹੈ, ਜਿੱਥੇ ਲੋਕ ਉਸ ਦੀ ਉਪਾਸਨਾ ਕਰਨ ਲਈ ਜਾਂਦੇ ਸਨ। ਯਹੋਵਾਹ ਨੇ ਸੀਯੋਨ ਅੰਦਰ ਲੋਕਾਂ ਨੂੰ ਖਾਸ ਸਭਾਵਾਂ ਅਤੇ ਅਰਾਮ ਦੇ ਖਾਸ ਦਿਹਾੜੇ ਭੁਲਾ ਦਿੱਤੇ ਹਨ। ਯਹੋਵਾਹ ਨੇ ਰਾਜੇ ਅਤੇ ਜਾਜਕਾਂ ਨੂੰ ਤਿਆਗ ਦਿੱਤਾ ਹੈ। ਉਹ ਕਹਿਰਵਾਨ ਸੀ ਤੇ ਉਨ੍ਹਾਂ ਨੂੰ ਤਿਆਗ ਦਿੱਤਾ।

Lamentations 1:7
ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ। ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ। ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ। ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ। ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ। ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।

Jeremiah 31:8
ਚੇਤੇ ਰੱਖੋ, ਮੈਂ ਇਸਰਾਏਲ ਨੂੰ ਉੱਤਰ ਵੱਲ ਦੇ ਉਸ ਦੇਸ਼ ਵਿੱਚੋਂ ਲਿਆਵਾਂਗਾ। ਮੈਂ ਇਸਰਾਏਲ ਦੇ ਲੋਕਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠੇ ਕਰਾਂਗਾ। ਕੁਝ ਲੋਕ ਅੰਨ੍ਹੇ ਜਾਂ ਵਿਕਲਾਂਗ ਹੋਣਗੇ। ਕੁਝ ਔਰਤਾਂ ਗਰਭਵਤੀ, ਬੱਚੇ ਜਣਨ ਲਈ ਤਿਆਰ ਹੋਣਗੀਆਂ। ਪਰ ਬਹੁਤ ਸਾਰੇ ਲੋਕ ਵਾਪਸ ਆਉਣਗੇ।

Jeremiah 23:3
“ਆਪਣੀਆਂ ਭੇਡਾਂ ਨੂੰ ਹੋਰਨਾਂ ਦੇਸਾਂ ਅੰਦਰ ਭੇਜਿਆ। ਪਰ ਮੈਂ ਆਪਣੀਆਂ ਬਚੀਆਂ ਹੋਈਆਂ ਭੇਡਾਂ ਨੂੰ ਇਕੱਠਿਆਂ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਚਰਾਗਾਹ ਵਿੱਚ ਲਿਆਵਾਂਗਾ। ਜਦੋਂ ਮੇਰੀਆਂ ਭੇਡਾਂ ਆਪਣੀ ਚਰਾਗਾਹ ਵਿੱਚ ਵਾਪਸ ਆ ਜਾਣਗੀਆਂ, ਉਨ੍ਹਾਂ ਦੇ ਬਹੁਤ ਬੱਚੇ ਹੋਣਗੇ ਅਤੇ ਉਹ ਗਿਣਤੀ ਵਿੱਚ ਵੱਧ ਜਾਣਗੀਆਂ।

Psalm 137:3
ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ। ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ। ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।

Psalm 84:1
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ। ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।

Psalm 63:1
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ। ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ, ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।

Psalm 43:3
ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ। ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ। ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।