Zechariah 2:5 in Punjabi

Punjabi Punjabi Bible Zechariah Zechariah 2 Zechariah 2:5

Zechariah 2:5
ਯਹੋਵਾਹ ਆਖਦਾ ਹੈ, ‘ਮੈਂ ਉਸ ਨੂੰ ਬਚਾਉਣ ਲਈ ਉਸ ਦੇ ਇਰਦ-ਗਿਰਦ ਅੱਗ ਦੀ ਦੀਵਾਰ ਬਣਾਵਾਂਗਾ। ਅਤੇ ਉਸ ਸ਼ਹਿਰ ਦਾ ਪਰਤਾਪ ਵੱਧਾਉਣ ਲਈ ਮੈਂ ਉੱਥੇ ਹੀ ਰਹਾਂਗਾ।’”

Zechariah 2:4Zechariah 2Zechariah 2:6

Zechariah 2:5 in Other Translations

King James Version (KJV)
For I, saith the LORD, will be unto her a wall of fire round about, and will be the glory in the midst of her.

American Standard Version (ASV)
For I, saith Jehovah, will be unto her a wall of fire round about, and I will be the glory in the midst of her.

Bible in Basic English (BBE)
And lifting up my eyes, I saw a man with a measuring-line in his hand.

Darby English Bible (DBY)
and I, saith Jehovah, I will be unto her a wall of fire round about, and will be the glory in the midst of her.

World English Bible (WEB)
For I,' says Yahweh, 'will be to her a wall of fire around it, and I will be the glory in the midst of her.

Young's Literal Translation (YLT)
And I -- I am to her -- an affirmation of Jehovah, A wall of fire round about, And for honour I am in her midst.

For
I,
וַאֲנִ֤יwaʾănîva-uh-NEE
saith
אֶֽהְיֶהʾehĕyeEH-heh-yeh
the
Lord,
לָּהּ֙lāhla
be
will
נְאֻםnĕʾumneh-OOM
unto
her
a
wall
יְהוָ֔הyĕhwâyeh-VA
fire
of
ח֥וֹמַתḥômatHOH-maht
round
about,
אֵ֖שׁʾēšaysh
and
will
be
סָבִ֑יבsābîbsa-VEEV
glory
the
וּלְכָב֖וֹדûlĕkābôdoo-leh-ha-VODE
in
the
midst
אֶֽהְיֶ֥הʾehĕyeeh-heh-YEH
of
her.
בְתוֹכָֽהּ׃bĕtôkāhveh-toh-HA

Cross Reference

Isaiah 4:5
ਉਸ ਸਮੇਂ ਪਰਮੇਸ਼ੁਰ ਸਾਬਤ ਕਰ ਦੇਵੇਗਾ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ। ਦਿਨ ਵੇਲੇ, ਪਰਮੇਸ਼ੁਰ ਧੂਏਂ ਦਾ ਬੱਦਲ ਪੈਦਾ ਕਰੇਗਾ। ਅਤੇ ਰਾਤ ਵੇਲੇ ਪਰਮੇਸ਼ੁਰ ਚਮਕਦਾਰ ਅਗਨੀ ਦੀ ਲਾਟ ਬਣਾਵੇਗਾ। ਇਹ ਸਾਰੇ ਸਬੂਤ ਅਕਾਸ਼ ਵਿੱਚ ਹੋਣਗੇ, ਹਰ ਮਕਾਨ ਉੱਤੇ ਅਤੇ ਸੀਯੋਨ ਪਰਬਤ ਉੱਤੇ ਲੋਕਾਂ ਦੀ ਹਰ ਮਜਲਿਸ ਉੱਤੇ। ਹਰ ਬੰਦੇ ਉੱਤੇ ਸੁਰੱਖਿਆ ਦਾ ਪਰਦਾ ਹੋਵੇਗਾ।

Revelation 21:23
ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।

Zechariah 9:8
ਮੈਂ ਦੁਸ਼ਮਣ ਦੀਆਂ ਫ਼ੌਜਾਂ ਨੂੰ ਇੱਧਰ ਪ੍ਰਵੇਸ਼ ਨਾ ਕਰਨ ਦੇਵਾਂਗਾ। ਮੈਂ ਆਪਣੇ ਲੋਕਾਂ ਨੂੰ ਹੋਰ ਤਸੀਹੇ ਤੇ ਦੁੱਖ ਨਾ ਦੇਣ ਦੇਵਾਂਗਾ। ਮੈਂ ਅਤੀਤ ਵਿੱਚ ਆਪਣੀ ਅੱਖੀਁ ਵੇਖਿਆ ਹੈ ਕਿ ਮੇਰੇ ਲੋਕਾਂ ਨੇ ਕਿੰਨਾ ਦੁੱਖ ਭੋਗਿਆ ਹੈ।”

Luke 2:32
ਇਹ ਬਾਲਕ ਗੈਰ-ਯਹੂਦੀਆਂ ਨੂੰ ਤੇਰਾ ਰਸਤਾ ਦਰਸਾਉਣ ਲਈ ਜੋਤ ਹੈ ਅਤੇ ਉਹ ਤੇਰੇ ਇਸਰਾਏਲ ਦੇ ਆਪਣੇ ਲੋਕਾਂ ਲਈ ਮਹਿਮਾ ਹੈ।”

Isaiah 60:18
ਤੁਹਾਡੇ ਦੇਸ਼ ਅੰਦਰ ਫ਼ੇਰ ਕਦੇ ਹਿੰਸਾ ਦੀਆਂ ਖਬਰਾਂ ਨਹੀਂ ਹੋਣਗੀਆਂ। ਲੋਕ ਕਦੇ ਵੀ ਤੁਹਾਡੇ ਦੇਸ਼ ਉੱਤੇ ਹਮਲਾ ਨਹੀਂ ਕਰਨਗੇ ਅਤੇ ਨਾ ਕਦੇ ਤੁਹਾਡੀ ਚੋਰੀ ਕਰਨਗੇ। ਤੁਸੀਂ ਆਪਣੀਆਂ ਕੰਧਾਂ ਨੂੰ ‘ਮੁਕਤੀ’ ਦਾ ਨਾਮ ਦਿਓਗੇ। ਤੁਸੀਂ ਆਪਣੇ ਦਰਾਂ ਦਾ ਨਾਮ ‘ਉਸਤਤ’ ਰੱਖੋਂਗੇ।

Revelation 22:3
ਪਰਮੇਸ਼ੁਰ ਲਈ ਇਸ ਸ਼ਹਿਰ ਦੇ ਲੋਕਾਂ ਨੂੰ ਕੋਸਣਾ ਹੋਰ ਵੱਧੇਰੇ ਜਰੂਰੀ ਨਹੀਂ ਹੋਵੇਗਾ। ਪਰਮੇਸ਼ੁਰ ਅਤੇ ਲੇਲੇ ਦਾ ਤਖਤ ਸ਼ਹਿਰ ਵਿੱਚ ਹੋਵੇਗਾ। ਪਰਮੇਸ਼ੁਰ ਦੇ ਸੇਵਕ ਉਸਦੀ ਉਪਾਸਨਾ ਕਰਨਗੇ।

Revelation 21:10
ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।

Haggai 2:7
ਮੈਂ ਕੌਮਾਂ ਨੂੰ ਹਿਲਾ ਦਿਆਂਗਾ ਤੇ ਉਹ ਸਾਰੀਆਂ ਕੌਮਾਂ ਤੋਂ ਤੁਹਾਡੇ ਕੋਲ ਦੌਲਤ ਸਹਿਤ ਆਉਣਗੇ। ਤਦ ਮੈਂ ਇਸ ਮੰਦਰ ਨੂੰ ਪਰਤਾਪ ਨਾਲ ਭਰ ਦਿਆਂਗਾ। ਯਹੋਵਾਹ ਸਰਬ ਸ਼ਕਤੀਮਾਨ ਨੇ ਇੰਝ ਆਖਿਆ।

Isaiah 33:21
ਕਿਉਂਕਿ ਸ਼ਕਤੀਸ਼ਾਲੀ ਯਹੋਵਾਹ ਓੱਥੇ ਹੈ। ਉਹ ਧਰਤੀ ਚਸ਼ਮਿਆਂ ਅਤੇ ਚੌੜੀਆਂ ਨਦੀਆਂ ਦੀ ਧਰਤੀ ਹੈ। ਪਰ ਉਨ੍ਹਾਂ ਨਦੀਆਂ ਵਿੱਚ ਦੁਸ਼ਮਣ ਦੀਆਂ ਕਿਸ਼ਤੀਆਂ ਜਾਂ ਤਾਕਤਵਰ ਜਹਾਜ਼ ਨਹੀਂ ਹੋਣਗੇ। ਤੁਸੀਂ ਲੋਕ ਜਿਹੜੇ ਉਨ੍ਹਾਂ ਕਿਸ਼ਤੀਆਂ ਉੱਤੇ ਕੰਮ ਕਰਦੇ ਹੋ ਰੱਸਿਆਂ ਨਾਲ ਆਪਣਾ ਕੰਮ ਛੱਡ ਸੱਕਦੇ ਹੋ। ਤੁਸੀਂ ਇੰਨਾ ਮਜ਼ਬੂਤ ਮਸਤੂਲ ਨਹੀਂ ਬਣਾ ਸੱਕਦੇ ਅਤੇ ਤੁਸੀਂ ਆਪਣੀ ਯਾਤਰਾ ਆਰੰਭ ਨਹੀਂ ਕਰ ਸੱਕੋਗੇ। ਕਿਉਂ ਕਿ ਯਹੋਵਾਹ ਸਾਡਾ ਨਿਆਂਪਾਲਕ ਹੈ ਅਤੇ ਉਹ ਸਾਡੇ ਨੇਮ ਬਣਾਉਂਦਾ ਹੈ। ਯਹੋਵਾਹ ਸਾਡਾ ਰਾਜਾ ਹੈ। ਉਹ ਸਾਨੂੰ ਬਚਾਉਂਦਾ ਹੈ। ਇਸ ਲਈ ਯਹੋਵਾਹ ਸਾਨੂੰ ਕਾਫ਼ੀ ਦੌਲਤ ਦੇਵੇਗਾ। ਵਿਕਲਾਂਗ ਬੰਦੇ ਵੀ ਲੜਾਈ ਵਿੱਚ ਵੱਡੀ ਦੌਲਤ ਜਿੱਤਣਗੇ।

Isaiah 26:1
ਪਰਮੇਸ਼ੁਰ ਦੀ ਉਸਤਤ ਦਾ ਗੀਤ ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ: ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ। ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ। ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰੱਖਿਆਵਾਂ ਮਜ਼ਬੂਤ ਨੇ।

Isaiah 12:6
ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ! ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ। ਏਸ ਲਈ ਪ੍ਰਸੰਨ ਹੋਵੋ!

Psalm 48:12
ਸੀਯੋਨ ਪਰਬਤ ਦੇ ਆਲੇ-ਦੁਆਲੇ ਫ਼ਿਰੋ। ਸ਼ਹਿਰ ਵੱਲ ਵੇਖੋ। ਬੁਰਜਾਂ ਨੂੰ ਗਿਣੋ।

Psalm 48:3
ਉਸ ਸ਼ਹਿਰ ਦੇ ਮਹਿਲਾਂ ਵਿੱਚ ਪਰਮੇਸ਼ੁਰ ਨੂੰ ਗੜ੍ਹ ਸਮਝਿਆ ਜਾਂਦਾ ਹੈ।

Psalm 46:7
ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ। ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।

Psalm 3:3
ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ। ਤੂੰ ਮੇਰੀ ਮਹਿਮਾ ਹੈਂ। ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।