Zechariah 1:19
ਤਦ ਮੈਂ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੂੰ ਪੁੱਛਿਆ, “ਇਨ੍ਹਾਂ ਸਿੰਗਾਂ ਦਾ ਕੀ ਅਰਬ ਹੈ?” ਉਸ ਨੇ ਕਿਹਾ, “ਇਹ ਸਿੰਗ (ਸ਼ਕਤੀਸ਼ਾਲੀ ਕੌਮਾਂ) ਹਨ, ਜਿਨ੍ਹਾਂ ਨੇ ਇਸਰਾਏਲ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ।”
Zechariah 1:19 in Other Translations
King James Version (KJV)
And I said unto the angel that talked with me, What be these? And he answered me, These are the horns which have scattered Judah, Israel, and Jerusalem.
American Standard Version (ASV)
And I said unto the angel that talked with me, What are these? And he answered me, These are the horns which have scattered Judah, Israel, and Jerusalem.
Darby English Bible (DBY)
And I said unto the angel that talked with me, What are these? And he said to me, These are the horns which have scattered Judah, Israel, and Jerusalem.
World English Bible (WEB)
I asked the angel who talked with me, "What are these?" He answered me, "These are the horns which have scattered Judah, Israel, and Jerusalem."
Young's Literal Translation (YLT)
And I say unto the messenger who is speaking with me, `What `are' these?' And he saith unto me, `These `are' the horns that have scattered Judah, Israel, and Jerusalem.'
| And I said | וָאֹמַ֗ר | wāʾōmar | va-oh-MAHR |
| unto | אֶל | ʾel | el |
| the angel | הַמַּלְאָ֛ךְ | hammalʾāk | ha-mahl-AK |
| talked that | הַדֹּבֵ֥ר | haddōbēr | ha-doh-VARE |
| with me, What | בִּ֖י | bî | bee |
| be these? | מָה | mâ | ma |
| answered he And | אֵ֑לֶּה | ʾēlle | A-leh |
| וַיֹּ֣אמֶר | wayyōʾmer | va-YOH-mer | |
| me, These | אֵלַ֔י | ʾēlay | ay-LAI |
| are the horns | אֵ֤לֶּה | ʾēlle | A-leh |
| which | הַקְּרָנוֹת֙ | haqqĕrānôt | ha-keh-ra-NOTE |
| scattered have | אֲשֶׁ֣ר | ʾăšer | uh-SHER |
| זֵר֣וּ | zērû | zay-ROO | |
| Judah, | אֶת | ʾet | et |
| יְהוּדָ֔ה | yĕhûdâ | yeh-hoo-DA | |
| Israel, | אֶת | ʾet | et |
| and Jerusalem. | יִשְׂרָאֵ֖ל | yiśrāʾēl | yees-ra-ALE |
| וִירוּשָׁלָֽם׃ | wîrûšālām | vee-roo-sha-LAHM |
Cross Reference
Zechariah 1:21
ਮੈਂ ਉਸ ਨੂੰ ਪੁੱਛਿਆ, “ਇਹ ਚਾਰ ਮਜ਼ਦੂਰ ਕੀ ਕਰਨ ਆ ਰਹੇ ਹਨ?” ਉਸ ਨੇ ਕਿਹਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਓਪਰੇ ਦੇਸਾਂ ਵਿੱਚ ਧੱਕ ਦਿੱਤਾ। ਸਿੰਗਾਂ ਨੇ ਯਹੂਦਾਹ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਸੁੱਟਿਆ। ਇਹ ਸਿੰਗ ਕਿਸੇ ਤੇ ਰਹਿਮ ਨਹੀਂ ਕਰਦੇ ਪਰ ਇਹ ਚਾਰ ਕਾਮੇ ਉਨ੍ਹਾਂ ਸਿੰਗਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਏ ਹਨ।”
Zechariah 1:9
ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?” ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।”
Revelation 7:13
ਫ਼ਿਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਚਿੱਟੇ ਵਸਤਰ ਪਾਏ ਲੋਕ ਕੌਣ ਹਨ? ਉਹ ਕਿੱਥੋਂ ਆਏ ਹਨ?”
Zechariah 8:14
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਹਾਡੇ ਪੁਰਖਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਇਸ ਲਈ ਮੈਂ ਉਨ੍ਹਾਂ ਦਾ ਨਾਸ ਕਰਨ ਦੀ ਸੋਚੀ ਅਤੇ ਮੈਂ ਆਪਣਾ ਫ਼ੈਸਲਾ ਅਟੱਲ ਰੱਖਣ ਦੀ ਸੋਚੀ ਇਹ ਸਭ ਗੱਲਾਂ” ਯਹੋਵਾਹ ਸਰਬ ਸ਼ਕਤੀਮਾਨ ਨੇ ਆਖੀਆਂ।
Zechariah 4:11
ਤਦ ਮੈਂ (ਜ਼ਕਰਯਾਹ) ਨੇ ਉਸ ਨੂੰ ਆਖਿਆ, “ਮੈਂ ਸ਼ਮਾਦਾਨ ਦੇ ਇੱਕ ਸੱਜੇ ਪਾਸੇ ਅਤੇ ਇੱਕ ਜੈਤੂਨ ਦੇ ਦ੍ਰੱਖਤ ਦੇ ਖੱਬੇ ਪਾਸੇ ਵੱਲ ਖੜ੍ਹਾ ਵੇਖਿਆ, ਤਾਂ ਉਨ੍ਹਾਂ ਦ੍ਰੱਖਤਾਂ ਦਾ ਕੀ ਅਰਬ ਹੈ?”
Zechariah 2:2
ਮੈਂ ਉਸ ਨੂੰ ਪੁੱਛਿਆ, “ਤੂੰ ਕਿੱਥੋ ਜਾ ਰਿਹਾ ਹੈਂ?” ਉਸ ਨੇ ਮੈਨੂੰ ਕਿਹਾ, “ਮੈਂ ਯਰੂਸ਼ਲਮ ਨੂੰ ਨਾਪਣ ਆਇਆ ਹਾਂ ਕਿ ਉਹ ਕਿੰਨਾ ਚੌੜਾ ਅਤੇ ਕਿੰਨਾ ਕੁ ਲੰਬਾ ਹੈ?”
Habakkuk 3:14
ਤੂੰ ਸਾਡੇ ਦੁਸ਼ਮਣਾਂ ਦੇ ਹਬਿਆਰ ਖੁਦ ਉਨ੍ਹਾਂ ਉੱਪਰ ਹੀ ਪਲਟ ਦਿੱਤੇ। ਉਨ੍ਹਾਂ ਵੈਰੀਆਂ ਸਾਡੇ ਤੇ ਹਨੇਰੀ ਵਾਂਗ ਹਮਲਾ ਕੀਤਾ। ਉਨ੍ਹਾਂ ਸੋਚਿਆ ਕਿ ਬੜੀ ਸੌਖੀ ਤਰ੍ਹਾਂ, ਜਿਵੇਂ ਚੋਰੀ ਛੁੱਪੇ ਗਰੀਬ ਆਦਮੀ ਨੂੰ ਲੁੱਟਣ ਵਾਂਗ, ਸਾਨੂੰ ਹਰਾ ਦੇਣਗੇ।
Amos 6:13
ਤੁਸੀਂ ਲੇ-ਡੇਬਾਰ ਉੱਤੇ ਖੁਸ਼ ਹੁੰਦੇ ਹੋ ਅਤੇ ਤੁਸੀਂ ਆਖਦੇ ਹੋ “ਅਸੀਂ ਕਾਰਨੀਅਮ ਤੇ ਆਪਣੀ ਖੁਦ ਦੀ ਤਾਕਤ ਨਾਲ ਕਬਜ਼ਾ ਕੀਤਾ।”
Daniel 12:7
“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’
Jeremiah 50:17
“ਇਸਰਾਏਲ ਭੇਡਾਂ ਦੇ ਓਸ ਇੱਜੜ ਵਰਗਾ ਹੈ ਜਿਹੜਾ ਸਾਰੇ ਦੇਸ਼ ਅੰਦਰ ਖਿੰਡ ਗਿਆ ਹੈ। ਇਸਰਾਏਲ ਉਨ੍ਹਾਂ ਭੇਡਾਂ ਵਰਗਾ ਹੈ, ਜਿਸ ਨੂੰ ਸ਼ੇਰਾਂ ਨੇ ਭਜਾ ਦਿੱਤਾ ਹੈ। ਪਹਿਲਾ ਸ਼ੇਰ ਜਿਸਨੇ ਹਮਲਾ ਕੀਤਾ ਸੀ ਉਹ ਅੱਸ਼ੂਰ ਦਾ ਰਾਜਾ ਸੀ। ਉਸ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲਾ ਆਖੀਰੀ ਸ਼ੇਰ ਬਾਬਲ ਦਾ ਰਾਜਾ, ਨਬੂਕਦਨੱਸਰ ਸੀ।
Ezra 5:3
ਉਸ ਵਕਤ, ਫਰਾਤ ਦਰਿਆ ਦੇ ਪੱਛਮੀ ਇਲਾਕੇ ਦਾ ਰਾਜਪਾਲ ਤਤਨਈ, ਸਬਰ ਬੋਜ਼ਨਈ ਅਤੇ ਉਨ੍ਹਾਂ ਦੇ ਸਾਬੀ ਉਨ੍ਹਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਮੰਦਰ ਨੂੰ ਉਸਾਰਨਾ ਅਤੇ ਇਸਦੀ ਇਸ ਕੰਧ ਨੂੰ ਖਤਮ ਕਰਨਾ ਸ਼ੁਰੂ ਕੀਤਾ ਹੈ?
Ezra 4:7
ਯਰੂਸ਼ਲਮ ਦੇ ਪੁਨਰ ਨਿਰਮਾਣ ਦਾ ਵਿਰੋਧ ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸ ਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ।
Ezra 4:4
ਤਾਂ ਉਸ ਧਰਤੀ ਦੇ ਲੋਕਾਂ ਦਾ ਹੌਂਸਲਾ ਤੌੜ ਦਿੱਤਾ ਅਤੇ ਉਨ੍ਹਾਂ ਨੂੰ ਇਸਦੀ ਉਸਾਰੀ ਕਰਨ ਤੋਂ ਡਰਾ ਦਿੱਤਾ।
Ezra 4:1
ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਉੱਥੋਂ ਦੇ ਲੋਕ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਦੇ ਵਿਰੁੱਧ ਸਨ। ਜਦੋਂ ਉਨ੍ਹਾਂ ਵਿਰੋਧੀਆਂ ਨੂੰ ਪਤਾ ਲੱਗਾ ਕਿ ਉਹ ਲੋਕ ਜੋ ਦੇਸ਼ ਨਿਕਾਲੇ ਤੋਂ ਵਾਪਸ ਮੁੜੇ ਸਨ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਲਈ ਇੱਕ ਮੰਦਰ ਉਸਾਰ ਰਹੇ ਸਨ। ਤਾਂ ਇਹ ਵਿਰੋਧੀ ਜ਼ਰੂੱਬਾਬਲ ਅਤੇ ਉਸ ਦੇ ਘਰਾਣਿਆ ਦੇ ਮੁਖੀਆਂ ਕੋਲ ਆਏ ਅਤੇ ਕਿਹਾ, “ਸਾਨੂੰ ਵੀ ਇਸ ਨੂੰ ਉਸਾਰਨ ਵਿੱਚ ਤੁਹਾਡੀ ਮਦਦ ਕਰਨ ਦੇਵੋ ਕਿਉਂ ਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਸਹਾਇਤਾ ਲੋਚਦੇ ਹਾਂ ਅਤੇ ਅਸੀਂ ਅੱਸ਼ੂਰ ਦੇ ਪਾਤਸ਼ਾਹ, ਏਸਰ ਹਦਨ ਦੇ ਦਿਨਾਂ ਤੋਂ, ਬਲੀਆਂ ਚੜ੍ਹਾਉਂਦੇ ਆ ਰਹੇ ਹਾਂ, ਜੋ ਸਾਨੂੰ ਇੱਥੇ ਲਿਆਇਆ ਸੀ।”