Zechariah 1:15 in Punjabi

Punjabi Punjabi Bible Zechariah Zechariah 1 Zechariah 1:15

Zechariah 1:15
ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰੱਖਿਅਤ ਸਮਝਦੀਆਂ ਹਨ ਉਨ੍ਹਾਂ ਤੇ ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ। ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।”

Zechariah 1:14Zechariah 1Zechariah 1:16

Zechariah 1:15 in Other Translations

King James Version (KJV)
And I am very sore displeased with the heathen that are at ease: for I was but a little displeased, and they helped forward the affliction.

American Standard Version (ASV)
And I am very sore displeased with the nations that are at ease; for I was but a little displeased, and they helped forward the affliction.

Bible in Basic English (BBE)
And I am very angry with the nations who are living untroubled: for when I was only a little angry, they made the evil worse.

Darby English Bible (DBY)
and I am wroth exceedingly with the nations that are at ease; for I was but a little wroth, and they helped forward the affliction.

World English Bible (WEB)
I am very angry with the nations that are at ease; for I was but a little displeased, but they added to the calamity."

Young's Literal Translation (YLT)
And `with' great wrath I am wroth against the nations who are at ease, For I was a little wroth, and they assisted -- for evil.

And
I
וְקֶ֤צֶףwĕqeṣepveh-KEH-tsef
am
very
גָּדוֹל֙gādôlɡa-DOLE
sore
אֲנִ֣יʾănîuh-NEE
displeased
קֹצֵ֔ףqōṣēpkoh-TSAFE
with
עַלʿalal
the
heathen
הַגּוֹיִ֖םhaggôyimha-ɡoh-YEEM
that
are
at
ease:
הַשַּֽׁאֲנַנִּ֑יםhaššaʾănannîmha-sha-uh-na-NEEM
for
אֲשֶׁ֤רʾăšeruh-SHER
I
אֲנִי֙ʾăniyuh-NEE
was
but
a
little
קָצַ֣פְתִּיqāṣaptîka-TSAHF-tee
displeased,
מְּעָ֔טmĕʿāṭmeh-AT
they
and
וְהֵ֖מָּהwĕhēmmâveh-HAY-ma
helped
עָזְר֥וּʿozrûoze-ROO
forward
the
affliction.
לְרָעָֽה׃lĕrāʿâleh-ra-AH

Cross Reference

Zechariah 1:2
ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ।

Ezekiel 25:12
ਅਦੋਮ ਦੇ ਵਿਰੱਧ ਭਵਿੱਖਬਾਣੀ ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, “ਅਦੋਮ ਦੇ ਲੋਕ ਯਹੂਦਾਹ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਅਤੇ ਉਨ੍ਹਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਦੋਮ ਦੇ ਲੋਕੀ ਦੋਸ਼ੀ ਸਨ।”

Jeremiah 51:24
ਪਰ ਮੈਂ ਬਾਬਲ ਨੂੰ ਕੀਮਤ ਅਦਾ ਕਰਾਂਗਾ, ਮੈਂ ਬਾਬਲ ਵਾਲਿਆਂ ਨੂੰ ਉਨ੍ਹਾਂ ਮੰਦੇ ਕੰਮਾਂ ਲਈ ਸਜ਼ਾ ਦੇਵਾਂਗਾ ਜਿਹੜੇ ਉਨ੍ਹਾਂ ਸੀਯੋਨ ਨਾਲ ਕੀਤੇ ਸਨ। ਯਹੂਦਾਹ, ਮੈਂ ਉਨ੍ਹਾਂ ਨੂੰ ਤੇਰੇ ਸਾਹਮਣੇ ਸਜ਼ਾ ਦੇਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

Isaiah 54:8
ਮੈਂ ਬਹੁਤ ਨਾਰਾਜ਼ ਹੋ ਗਿਆ ਸਾਂ ਤੇ ਬੋੜੇ ਸਮੇਂ ਲਈ ਤੇਰੇ ਕੋਲੋਂ ਛੁਪ ਗਿਆ ਸਾਂ। ਪਰ ਮੈਂ ਤੈਨੂੰ ਸਦਾ ਲਈ ਮਿਹਰ ਭਰਿਆ ਸੱਕੂਨ ਦੇਵਾਂਗਾ।” ਤੇਰੇ ਮੁਕਤੀਦਾਤੇ, ਯਹੋਵਾਹ ਨੇ ਇਹ ਆਖਿਆ ਸੀ।

Isaiah 47:6
“ਮੈਂ ਆਪਣੇ ਬੰਦਿਆਂ ਉੱਤੇ ਕਹਿਰਵਾਨ ਸਾਂ। ਉਹ ਮੇਰੇ ਬੰਦੇ ਹਨ, ਪਰ ਮੈਂ ਨਾਰਾਜ਼ ਸਾਂ ਇਸ ਲਈ ਮੈਂ ਉਨ੍ਹਾਂ ਨੂੰ ਗੈਰ ਜ਼ਰੂਰੀ ਬਣਾ ਦਿੱਤਾ ਸੀ। ਮੈਂ ਉਨ੍ਹਾਂ ਨੂੰ ਤੇਰੇ ਹਵਾਲੇ ਕਰ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। ਪਰ ਤੂੰ ਉਨ੍ਹਾਂ ਨੂੰ ਕੋਈ ਦਇਆ ਨਹੀਂ ਦਰਸਾਈ। ਤੂੰ ਤਾਂ ਬੁਢਿਆਂ ਬੰਦਿਆਂ ਨੂੰ ਵੀ ਸਖਤ ਮਿਹਨਤ ਕਰਨ ਲਾ ਦਿੱਤਾ ਸੀ।

Psalm 69:26
ਉਨ੍ਹਾਂ ਨੂੰ ਦੰਡ ਦਿਉ, ਅਤੇ ਉਹ ਭੱਜ ਜਾਣਗੇ। ਫ਼ੇਰ ਸੱਚਮੁੱਚ ਉਨ੍ਹਾਂ ਨੂੰ ਕਸ਼ਟ ਹੋਵੇਗਾ ਅਤੇ ਬੋਲਣ ਲਈ ਜ਼ਖਮ ਹੋਣਗੇ।

Isaiah 10:5
ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ ਪਰਮੇਸ਼ੁਰ ਆਖੇਗਾ, “ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ।

Jeremiah 48:11
“ਮੋਆਬ ਨੇ ਕਦੇ ਮੁਸੀਬਤ ਨਹੀਂ ਦੇਖੀ। ਮੋਆਬ ਨਿਤ੍ਤਰੀ ਹੋਈ ਮੈਅ ਵਰਗਾ ਹੈ। ਮੋਆਬ ਨੂੰ ਇੱਕ ਸੁਰਾਹੀ ਵਿੱਚੋਂ ਦੂਸਰੀ ਸੁਰਾਹੀ ਅੰਦਰ ਨਹੀਂ ਪਾਇਆ ਗਿਆ। ਉਸ ਨੂੰ ਕਦੇ ਬੰਦੀਵਾਨ ਨਹੀਂ ਬਣਾਇਆ ਗਿਆ। ਇਸ ਲਈ ਉਸਦਾ ਸੁਆਦ ਪਹਿਲਾਂ ਵਰਗਾ ਹੀ ਹੈ। ਅਤੇ ਉਸਦੀ ਸੁਗੰਧੀ ਨਹੀਂ ਬਲਦੀ।”

Zechariah 1:11
ਤਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।”

Revelation 18:7
ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’

Hebrews 12:6
ਪ੍ਰਭੂ ਉਸ ਨੂੰ ਸਹੀ ਕਰਦਾ ਜਿਸ ਨੂੰ ਉਹ ਪਿਆਰ ਕਰਦਾ ਹੈ, ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸ ਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।”

Obadiah 1:10
ਤੁਸੀਂ ਸ਼ਰਮ ਨਾਲ ਭਰ ਜਾਵੋਂਗੇ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ। ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।

Psalm 123:4
ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ ਅਤੇ ਤੁਹਮਤਾਂ ਸਹਾਰੀਆਂ ਹਨ।

Psalm 137:7
ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।

Jeremiah 51:34
ਸੀਯੋਨ ਦੇ ਲੋਕ ਆਖਣਗੇ, “ਬਾਬਲ ਦੇ ਰਾਜੇ ਨਬੂਕਦਨੱਸਰ ਨੇ ਅਤੀਤ ਵਿੱਚ ਸਾਨੂੰ ਤਬਾਹ ਕੀਤਾ, ਅਤੀਤ ਵਿੱਚ ਨਬੂਕਦਨੱਸਰ ਨੇ ਸਾਨੂੰ ਦੁੱਖ ਦਿੱਤਾ, ਅਤੀਤ ਵਿੱਚ ਉਹ ਸਾਡੇ ਲੋਕਾਂ ਨੂੰ ਫ਼ਢ਼ ਕੇ ਦੂਰ ਲੈ ਗਿਆ ਅਤੇ ਅਸੀਂ ਸੱਖਣੇ ਘੜੇ ਵਾਂਗ ਬਣ ਗਏ। ਉਹ, ਜੋ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਗਿਆ ਅਤੇ ਉਹ ਇੱਕ ਵੱਡੇ ਅਜਗਰ ਵਰਗਾ ਸੀ। ਜੋ ਓਨੀ ਦੇਰ ਤੱਕ ਖਾਂਦਾ ਰਿਹਾ ਜਦੋਂ ਤੀਕ ਉਹ ਰੱਜ ਨਹੀਂ ਗਿਆ। ਉਸ ਨੇ, ਜੋ ਕੁਝ ਸਾਡੇ ਕੋਲ ਸਭ ਤੋਂ ਚੰਗਾ ਸੀ ਲੈ ਲਿਆ ਅਤੇ ਸਾਨੂੰ ਪਰ੍ਹਾਂ ਸੁੱਟ ਦਿੱਤਾ।

Ezekiel 25:3
ਅੰਮੋਨੀਆਂ ਦੇ ਲੋਕਾਂ ਨੂੰ ਆਖ: ‘ਯਹੋਵਾਹ ਮੇਰਾ ਪ੍ਰਭੂ ਦੇ ਸ਼ਬਦ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਜਦੋਂ ਮੇਰਾ ਪਵਿੱਤਰ ਸਥਾਨ ਬਰਬਾਦ ਹੋਇਆ ਤਾਂ ਤੁਸੀਂ ਖੁਸ਼ ਸੀ। ਤੁਸੀਂ ਇਸਰਾਏਲ ਦੀ ਧਰਤੀ ਦੇ ਖਿਲਾਫ਼ ਸੀ ਜਦੋਂ ਇਹ ਪ੍ਰਦੂਸ਼ਿਤ ਸੀ। ਤੁਸੀਂ ਯਹੂਦਾਹ ਦੇ ਪਰਿਵਾਰ ਦੇ ਖਿਲਾਫ਼ ਸੀ, ਜਦੋਂ ਲੋਕਾਂ ਨੂੰ ਬੰਦੀ ਬਣਾਕੇ ਦੂਰ ਲਿਜਾਇਆ ਗਿਆ।

Ezekiel 26:2
“ਆਦਮੀ ਦੇ ਪੁੱਤਰ, ਸੂਰ ਨੇ ਯਰੂਸ਼ਲਮ ਦੇ ਵਿਰੁੱਧ ਮੰਦਾ ਬੋਲਿਆ ਸੀ: ‘ਆਹਾ! ਲੋਕਾਂ ਦੀ ਰੱਖਿਆ ਕਰਨ ਵਾਲਾ ਫ਼ਾਟਕ ਤਬਾਹ ਹੋ ਗਿਆ ਹੈ! ਸ਼ਹਿਰ ਦਾ ਦਰਵਾਜ਼ਾ ਮੇਰੇ ਲਈ ਖੁਲ੍ਹ ਗਿਆ ਹੈ। ਸ਼ਹਿਰ ਬਰਬਾਦ ਹੋ ਗਿਆ ਹੈ, ਤਾਂ ਜੋ ਮੈਂ ਉੱਥੋਂ ਜੋ ਚਾਹਵਾਂ ਲੈ ਸੱਕਾਂ!’”

Ezekiel 29:6
ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ! “‘ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ। ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ।

Ezekiel 36:4
ਇਸ ਲਈ, ਇਸਰਾਏਲ ਦੇ ਪਰਬਤੋਂ, ਮੇਰੇ ਪ੍ਰਭੂ ਯਹੋਵਾਹ ਦੇ ਸ਼ਬਦ ਨੂੰ ਸੁਣੋ! ਮੇਰਾ ਪ੍ਰਭੂ ਯਹੋਵਾਹ ਪਰਬਤਾਂ, ਪਹਾੜੀਆਂ,ਨਹਿਰਾਂ, ਵਾਦੀਆਂ, ਵੀਰਾਨ ਉਜਾੜਾਂ ਅਤੇ ਉਨ੍ਹਾਂ ਛੱਡੇ ਹੋਏ ਸ਼ਹਿਰਾਂ ਬਾਰੇ ਇਹ ਆਖਦਾ ਹੈ, ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਵੱਲੋਂ ਲੁੱਟਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਹੱਸਿਆ ਗਿਆ ਹੈ।

Amos 1:3
ਯਹੋਵਾਹ ਇਹ ਫ਼ੁਰਮਾਉਂਦਾ ਹੈ: “ਮੈਂ ਦੰਮਿਸਕ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਸਜ਼ਾ ਦੇਵਾਂਗਾ। ਉਨ੍ਹਾਂ ਨੇ ਗਿਲਆਦ ਦੇ ਲੋਕਾਂ ਨੂੰ ਲੋਹੇ ਦੇ ਹਬਿਆਰਾਂ ਨਾਲ ਮਸਲਿਆ।

Amos 6:1
ਇਸਰਾਏਲ ਚੋ ਚੰਗਾ ਸਮਾਂ ਲੈ ਲਿਆ ਜਾਵੇਗਾ ਹਾਇ! ਉਨ੍ਹਾਂ ਲਈ ਇਹ ਬੜੇ ਦੁੱਖ ਦੀ ਗੱਲ ਹੈ ਜੋ ਸੀਯੋਨ ਵਿੱਚ ਅਰਾਮ ਕਰ ਰਹੇ ਹਨ। ਅਤੇ ਉਹ ਲੋਕ ਜੋ ਸਾਮਰਿਯਾ ਦੇ ਪਰਬਤ ਤੇ ਆਪਣੇ-ਆਪ ਨੂੰ ਮਹਿਫ਼ੂਜ਼ ਸਮਝ ਰਹੇ ਹਨ। ਤੁਸੀਂ ਸਭ ਤੋਂ ਖਾਸ ਕੌਮ ਦੇ “ਮਹੱਤਵਪੂਰਣ” ਆਗੂ ਹੋ ਜਿਨ੍ਹਾਂ ਕੋਲ “ਇਸਰਾਏਲ ਦਾ ਘਰਾਣਾ” ਮੱਤ ਲੈਣ ਆਉਂਦਾ ਹੈ।

Psalm 83:2
ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ। ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।