Base Word | |
אֶסְתֵּר | |
Short Definition | Ester, the Jewish heroine |
Long Definition | the queen of Persia, heroine of the book of Esther—daughter of Abihail, cousin and adopted daughter of Mordecai, of the tribe of Benjamin, made queen by king Ahasuerus to replace divorced queen, Vashti. |
Derivation | of Persian derivation |
International Phonetic Alphabet | ʔɛsˈt̪er |
IPA mod | ʔɛsˈteʁ |
Syllable | ʾestēr |
Diction | es-TARE |
Diction Mod | es-TARE |
Usage | Esther |
Part of speech | n-pr-f |
Esther 2:7
ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।
Esther 2:8
ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ।
Esther 2:10
ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸ ਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮਰਦਕਈ ਨੇ ਉਸ ਨੂੰ ਦੱਸਣੋ ਮਨ੍ਹਾਂ ਕੀਤਾ ਸੀ।
Esther 2:11
ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁੱਖ ਸਾਂਦ ਬਾਰੇ ਜਾਣਦਾ ਰਹੇ।
Esther 2:15
ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ।
Esther 2:15
ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ।
Esther 2:16
ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸ ਦੇ ਮਹਿਲੀਁ ਪਹੁੰਚੀ।
Esther 2:17
ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵੱਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸ ਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸ ਨੂੰ ਆਪਣੀ ਮਹਾਰਾਣੀ ਬਣਾਇਆ।
Esther 2:18
ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ।
Esther 2:20
ਅਸਤਰ ਨੇ ਆਪਣੇ ਯਹੂਦੀ ਹੋਣ ਦਾ ਭੇਤ ਅਜੇ ਤਾਈਂ ਗੁਪਤ ਰੱਖਿਆ ਹੋਇਆ ਸੀ ਤੇ ਨਾ ਹੀ ਉਸ ਨੇ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਕਿਸੇ ਨੂੰ ਦੱਸਿਆ ਸੀ ਜਿਵੇਂ ਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ। ਉਹ ਅਜੇ ਵੀ ਮਾਰਦਕਈ ਨੂੰ ਓਵੇਂ ਹੀ ਮਂਨਦੀ ਸੀ ਜਿਵੇਂ ਕਿ ਪਹਿਲਾਂ ਜਦੋਂ ਉਹ ਉਸਦੀ ਦੇਖ ਭਾਲ ਕਰਦਾ ਹੁੰਦਾ ਸੀ।
Occurences : 55
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்