Base Word
יָצַר
Short Definitionto mould into a form; especially as a potter; figuratively, to determine (i.e., form a resolution)
Long Definitionto form, fashion, frame
Derivationprobably identical with H3334 (through the squeezing into shape); (compare H3331)
International Phonetic Alphabetjɔːˈt͡sˤɑr
IPA modjɑːˈt͡sɑʁ
Syllableyāṣar
Dictionyaw-TSAHR
Diction Modya-TSAHR
Usage× earthen, fashion, form, frame, make(-r), potter, purpose
Part of speechv

Genesis 2:7
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ।

Genesis 2:8
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ।

Genesis 2:19
ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ।

Exodus 32:4
ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸ ਨੇ ਇਸ ਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈ ਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸ ਨੇ ਇਸ ਉੱਤੇ ਸੋਨਾ ਚੜ੍ਹਾਇਆ। ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਏ।”

2 Samuel 17:28
ਉਨ੍ਹਾਂ ਤਿੰਨਾਂ ਮਨੁੱਖਾਂ ਨੇ ਕਿਹਾ, “ਉਜਾੜ ਵਿੱਚ ਲੋਕ ਭੁੱਖੇ, ਪਿਆਸੇ ਅਤੇ ਥੱਕੇ ਹੋਏ ਹਨ।” ਇਸ ਲਈ ਉਹ ਦਾਊਦ ਲਈ ਅਤੇ ਉਸ ਦੇ ਨਾਲ ਜਿੰਨੇ ਆਦਮੀ ਸਨ ਉਨ੍ਹਾਂ ਲਈ ਬਹੁਤ ਸਾਰਾ ਸਮਾਨ ਲਿਆਏ। ਉਨ੍ਹਾਂ ਨੇ ਉਨ੍ਹਾਂ ਲੋਕਾਂ ਵਾਸਤੇ ਅਤੇ ਦਾਊਦ ਲਈ ਬਿਸਤਰੇ ਭਾਂਡੇ ਤੇ ਕਟੋਰੇ ਕਈ ਤਰ੍ਹਾਂ ਦੇ ਬਰਤਨ ਲਿਆਂਦੇ। ਇਸ ਦੇ ਇਲਾਵਾ ਕਣਕ, ਜੌਂ, ਆਟਾ, ਭੁੰਨੇ ਹੋਏ ਅਨਾਜ, ਰਵਾਂਹ ਦੀਆਂ ਫ਼ਲੀਆਂ, ਮਸਰ, ਭੁੰਨੇ ਹੋਏ ਛੋਲੇ, ਸ਼ਹਿਦ, ਮੱਖਣ, ਭੇਡਾਂ ਅਤੇ ਪਨੀਰ ਆਦਿ ਵਸਤਾਂ ਲਿਆਏ।

2 Kings 19:25
ਅਤੇ ਇਹ ਵੀ ਤੂੰ ਆਖਿਆ: ਕੀ ਤੂੰ ਨਹੀਂ ਸੁਣਿਆ ਪਰਮੇਸ਼ੁਰ ਨੇ ਕੀ ਕਿਹਾ ਸੀ? “ਬਹੁਤ ਚਿਰ ਤੋਂ ਮੈਂ (ਪਰਮੇਸ਼ੁਰ) ਇਹ ਠਾਨ ਲਈ ਸੀ, ਪ੍ਰਾਚੀਨ ਸਮੇਂ ਤੋਂ ਮੈਂ ਇਹ ਵਿੱਚਾਰ ਕੀਤਾ ਸੀ। ਤੇ ਹੁਣ ਮੈਂ ਉਸ ਨੂੰ ਪੂਰਾ ਕੀਤਾ ਕਿ ਤੂੰ ਮਜ਼ਬੂਤ ਸ਼ਹਿਰਾਂ ਨੂੰ ਖੇਹ ਕਰ ਛੱਡੇਂ। ਸਾਰੀ ਧਰਤੀ ਚਟਾਵਾਂ ਦੀ ਢੇਰੀ ਕਰ ਛੱਡੇਂ।

1 Chronicles 4:23
ਸ਼ੇਲਾਹ ਦੇ ਪੁੱਤਰ ਘੁਮਿਆਰ ਸਨ। ਉਹ ਨਟਾਈਮ ਅਤੇ ਗਦੇਰਾਹ ਦੇ ਵਸਨੀਕ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਕੇ ਪਾਤਸ਼ਾਹ ਲਈ ਕੰਮ ਕਰਦੇ ਸਨ।

Psalm 2:9
ਉਨ੍ਹਾਂ ਕੌਮਾਂ ਨੂੰ ਤਬਾਹ ਕਰਨ ਯੋਗ ਹੋਵੇਂਗਾ, ਜਿਵੇਂ ਲੋਹੇ ਦਾ ਡੰਡਾ ਮਿੱਟੀ ਦੇ ਗਮਿਲਆਂ ਨੂੰ ਚਕਨਾਚੂਰ ਕਰਨ ਦੇ ਯੋਗ ਹੁੰਦਾ ਹੈ।”

Psalm 33:15
ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ। ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।

Psalm 74:17
ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ। ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।

Occurences : 63

எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்