Romans 4:16
ਇਸ ਕਾਰਣ ਪਰਮੇਸ਼ੁਰ ਦਾ ਵਚਨ ਨਿਹਚਾ ਤੋਂ ਹੋਇਆ। ਇਹ ਇਸ ਲਈ ਹੋਇਆ ਤਾਂ ਜੋ ਵਚਨ ਇੱਕ ਮੁਫ਼ਤੀ ਦਾਤ ਹੋਵੇ। ਤੇ ਜੇਕਰ ਵਚਨ ਮੁਫ਼ਤੀ ਦਾਤ ਹੈ ਤਾਂ ਅਬਰਾਹਾਮ ਦੇ ਸਾਰੇ ਲੋਕ ਇਸ ਵਚਨ ਨੂੰ ਪ੍ਰਾਪਤ ਕਰ ਸੱਕਦੇ ਹਨ। ਇਹ ਵਚਨ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੈ ਜੋ ਮੂਸਾ ਦੀ ਸ਼ਰ੍ਹਾ ਹੇਠ ਜਿਉਂਦੇ ਹਨ, ਸਗੋਂ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਅਬਰਾਹਾਮ ਵਾਂਗ ਨਿਹਚਾ ਨਾਲ ਜਿਉਂਦੇ ਹਨ। ਇਸ ਲਈ ਅਬਰਾਹਾਮ ਸਾਡੇ ਸਾਰਿਆਂ ਵਾਸਤੇ ਪਿਤਾ ਹੈ।
2 Corinthians 1:7
ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ।
Hebrews 2:2
ਜਿਹੜੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦਿੱਤੇ ਉਨ੍ਹਾਂ ਨੂੰ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵੱਗਿਆ ਕੀਤੀ, ਉਨ੍ਹਾਂ ਨੇ ਢੁੱਕਵੀਂ ਸਜ਼ਾ ਪ੍ਰਾਪਤ ਕੀਤੀ।
Hebrews 3:6
ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਬਣੇ ਰਹੀਏ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
Hebrews 3:14
ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ।
Hebrews 6:19
ਸਾਨੂੰ ਇਸ ਉਮੀਦ ਦਾ ਅਧਿਕਾਰ ਹੈ। ਅਤੇ ਇਹ ਲੰਗਰ ਦੀ ਤਰ੍ਹਾਂ ਹੈ। ਇਹ ਮਜ਼ਬੂਤ ਅਤੇ ਭਰੋਸੇਯੋਗ ਹੈ ਅਤੇ ਸਾਡੇ ਆਤਮਾ ਲਈ ਸੁਰੱਖਿਆ ਹੈ। ਇਹ ਪਰਦੇ ਪਿੱਛੇ ਸਭ ਤੋਂ ਪਵਿੱਤਰ ਥਾਂ ਸਵਰਗੀ ਮੰਦਰ ਵਿੱਚ ਜਾਂਦੀ ਹੈ।
Hebrews 9:17
ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸੱਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ।
2 Peter 1:10
ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਂ ਹੀ ਕਦੇ ਡਿੱਗੋਂਗੇ।
2 Peter 1:19
ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ।
Occurences : 9
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்