Song Of Solomon 8:13
ਉਹ ਉਸ ਨਾਲ ਗੱਲ ਕਰਦਾ ਹੈ ਇੱਥੇ ਤੂੰ ਬੈਠੀ ਹੈਂ ਬਾਗ ਅੰਦਰ ਮਿੱਤਰ ਸੁਣ ਰਹੇ ਨੇ ਆਵਾਜ਼ ਤੇਰੀ। ਮੈਨੂੰ ਵੀ ਸੁਣਨ ਦੇ ਇਸ ਨੂੰ।
Song Of Solomon 8:13 in Other Translations
King James Version (KJV)
Thou that dwellest in the gardens, the companions hearken to thy voice: cause me to hear it.
American Standard Version (ASV)
Thou that dwellest in the gardens, The companions hearken for thy voice: Cause me to hear it.
Bible in Basic English (BBE)
You who have your resting-place in the gardens, the friends give ear to your voice; make me give ear to it.
Darby English Bible (DBY)
Thou that dwellest in the gardens, The companions hearken to thy voice: Let me hear [it].
World English Bible (WEB)
You who dwell in the gardens, with friends in attendance, Let me hear your voice! Beloved
Young's Literal Translation (YLT)
The companions are attending to thy voice, Cause me to hear. Flee, my beloved, and be like to a roe,
| Thou that dwellest | הַיּוֹשֶׁ֣בֶת | hayyôšebet | ha-yoh-SHEH-vet |
| in the gardens, | בַּגַּנִּ֗ים | baggannîm | ba-ɡa-NEEM |
| the companions | חֲבֵרִ֛ים | ḥăbērîm | huh-vay-REEM |
| hearken | מַקְשִׁיבִ֥ים | maqšîbîm | mahk-shee-VEEM |
| to thy voice: | לְקוֹלֵ֖ךְ | lĕqôlēk | leh-koh-LAKE |
| cause me to hear | הַשְׁמִיעִֽנִי׃ | hašmîʿinî | hahsh-mee-EE-nee |
Cross Reference
Song of Solomon 1:7
ਉਹ ਉਸ ਨਾਲ ਗੱਲ ਕਰਦੀ ਹੈ ਕਰਾਂ ਪਿਆਰ ਮੈਂ ਤੁਹਾਨੂੰ ਰੂਹ ਆਪਣੀ ਸਾਰੀ ਨਾਲ। ਦੱਸੋ ਮੈਨੂੰ; ਕਿਬੇ ਚਾਰਦੇ ਹੋ ਤੁਸੀਂ ਭੇਡਾਂ ਆਪਣੀਆਂ? ਕਿਬੇ ਠਹਿਰਾਉਂਦੇ ਹੋ ਤੁਸੀਂ ਉਨ੍ਹਾਂ ਨੂੰ ਸਿਖਰ ਦੁਪਹਿਰੇ? ਮੈਂ ਇੱਧਰ-ਉੱਧਰ ਘੁੰਮ ਫ਼ਿਰ ਕੇ ਤੈਨੂੰ ਘੁੰਡ ਕੱਢੀ ਹੋਈ ਔਰਤ ਵਾਂਗ ਤੇਰੇ ਮਿੱਤਰਾਂ ਦੇ ਇੱਜੜਾਂ ਵਿੱਚ ਕਿਉਂ ਲੱਭਾਂ?
John 14:21
ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”
John 14:13
ਜੇਕਰ ਤੁਸੀਂ ਮੇਰੇ ਨਾਂ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਮਹਿਮਾ ਹੋਵੇਗੀ।
Matthew 28:20
ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
Matthew 18:20
ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”
Song of Solomon 7:11
ਆ ਜਾ, ਮੇਰੇ ਪ੍ਰੀਤਮ, ਆਓ ਅਸੀਂ ਚਲੀਏ ਖੇਤਾਂ ਨੂੰ, ਆਓ ਰਾਤ ਗੁਜ਼ਾਰੀਏ ਪਿੰਡਾਂ ਅੰਦਰ।
Song of Solomon 6:11
ਉਹ ਬੋਲਦੀ ਹੈ ਇਹ ਗਿਰੀ ਮੇਵੇ ਦੇ ਰੁੱਖਾਂ ਦਾ ਬਾਗ਼ ਸੀ ਜਿੱਥੇ ਮੈਂ ਗਈ, ਦੇਖਣ ਲਈ ਵਾਦੀ ਵਿੱਚਲੀ ਜਵਾਨੀ ਨੂੰ, ਦੇਖਣ ਲਈ ਕਿ ਕੀ ਖਿੜੀਆਂ ਹੋਈਆਂ ਨੇ ਵੇਲਾਂ ਦੇਖਣ ਲਈ ਕਿ ਨਿਕਲੇ ਨੇ ਕੀ ਫੁੱਲ ਅਨਾਰਾਂ ਦੇ।
Song of Solomon 6:2
ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ ਤੁਰ ਗਿਆ ਹੈ ਪ੍ਰੀਤਮ ਮੇਰਾ ਆਪਣੇ ਬਾਗ਼ ਵਿੱਚ ਮਸਾਲਿਆਂ ਦੀਆਂ ਕਿਆਰੀਆਂ ਵੱਲ। ਗਿਆ ਹੈ ਉਹ ਚਾਰੇ ਲਈ ਬਾਗ ਅੰਦਰ ਅਤੇ ਚੁਣਨ ਲਈ ਕਲੀਆਂ ਚੰਬੇਲੀ ਦੀਆਂ।
Song of Solomon 5:9
ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਉੱਤਰ ਦਿੰਦੀਆਂ ਹਨ ਕਿਵੇਂ ਹੈਂ ਤੇਰਾ ਪ੍ਰੀਤਮ ਵੱਖਰਾ ਹੋਰਾਂ ਪ੍ਰੇਮੀਆਂ ਨਾਲੋਂ ਸੁਹਣੀਏ? ਕੀ ਬਿਹਤਰ ਹੈ ਪ੍ਰੀਤਮ ਤੇਰਾ ਹੋਰਨਾਂ ਪ੍ਰੇਮੀਆਂ ਨਾਲੋਂ? ਤੂੰ ਸਾਨੂੰ ਇਹ ਇਕਰਾਰ ਕਰਨ ਲਈ ਕਿਉਂ ਕਿਹਾ ਹੈ?
Song of Solomon 4:16
ਉਹ ਬੋਲਦੀ ਹੈ ਉੱਠ, ਉੱਤਰ ਦੀਏ ਹਵਾਏ। ਅਤੇ ਦੱਖਣ ਵੱਲ ਨੂੰ ਆਓ। ਵਗ ਮੇਰੇ ਬਾਗ਼ ਉੱਤੇ। ਆ ਅਤੇ ਮੇਰੇ ਬਾਗ਼ ਦੀ ਮਿੱਠੀ ਸੁਗੰਧ ਬਿਖੇਰ। ਮੇਰੇ ਪ੍ਰੀਤਮ ਨੂੰ ਇਸ ਬਾਗ਼ ਅੰਦਰ ਆਉਣ ਦੇ ਅਤੇ ਖਾਣ ਦੇ ਉਸ ਨੂੰ ਮਿੱਠੇ ਫ਼ਲ ਜੋ ਉਸ ਦੇ ਹਨ।
Song of Solomon 3:7
ਦੇਖੋ, ਸੁਲੇਮਾਨ ਦਾ ਸਫ਼ਰੀ ਤਖਤ ਇੱਥੇ ਹੈ ਜਿਸਦੀ 60 ਪਹਿਰੇਦਾਰ ਰਾਖੀ ਕਰ ਰਹੇ ਹਨ। ਇਸਰਾਏਲ ਦੇ ਤਾਕਤਵਰ ਸੈਨਿਕ!
Song of Solomon 2:13
ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ। ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ। ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ ਅਤੇ ਮੇਰੇ ਨਾਲ ਚੱਲ!”
Psalm 50:15
ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ। ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”
Psalm 45:14
ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ, ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
Judges 14:11
ਜਦੋਂ ਫ਼ਲਿਸਤੀ ਲੋਕਾਂ ਨੇ ਦੇਖਿਆ ਕਿ ਉਹ ਦਾਵਤ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਵਿੱਚ ਸ਼ਾਮਿਲ ਹੋਣ ਲਈ 30 ਆਦਮੀ ਭੇਜੇ।
Judges 11:38
ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸ ਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸ ਦੇ ਲਈ ਰੋਈਆਂ ਕਿਉਂਕਿ ਉਸ ਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।
John 16:24
ਅਜੇ ਤੱਕ ਤੁਸੀਂ ਮੇਰੇ ਨਾਂ ਵਿੱਚ ਕੁਝ ਨਹੀਂ ਮੰਗਿਆ। ਮੰਗੋ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਭਰਪੂਰ ਹੋਵੇਗੀ।
John 15:7
ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਸਿੱਖਿਆਵਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦਿੱਤਾ ਜਾਵੇਗ਼ਾ।