Song Of Solomon 1:12
ਉਹ ਬੋਲਦੀ ਹੈ ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ, ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
Song Of Solomon 1:12 in Other Translations
King James Version (KJV)
While the king sitteth at his table, my spikenard sendeth forth the smell thereof.
American Standard Version (ASV)
While the king sat at his table, My spikenard sent forth its fragrance.
Bible in Basic English (BBE)
While the king is seated at his table, my spices send out their perfume.
Darby English Bible (DBY)
While the king is at his table, My spikenard sendeth forth its fragrance.
World English Bible (WEB)
While the king sat at his table, My perfume spread its fragrance.
Young's Literal Translation (YLT)
While the king `is' in his circle, My spikenard hath given its fragrance.
| While | עַד | ʿad | ad |
| the king | שֶׁ֤הַמֶּ֙לֶךְ֙ | šehammelek | SHEH-ha-MEH-lek |
| sitteth at his table, | בִּמְסִבּ֔וֹ | bimsibbô | beem-SEE-boh |
| spikenard my | נִרְדִּ֖י | nirdî | neer-DEE |
| sendeth forth | נָתַ֥ן | nātan | na-TAHN |
| the smell | רֵיחֽוֹ׃ | rêḥô | ray-HOH |
Cross Reference
John 12:3
ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅੱਧਾ ਸੇਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।
Revelation 8:3
ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇੜੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮੱਗਰੀ ਰੱਖ ਦਿੱਤੀ।
Revelation 3:20
ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।
Philippians 4:18
ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ।
Luke 24:30
ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸ ਨੇ ਰੋਟੀ ਹੱਥ ਵਿੱਚ ਫ਼ੜਕੇ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ।
Mark 14:3
ਇੱਕ ਔਰਤ ਵੱਲੋਂ ਵਿਸ਼ੇਸ਼ ਕਾਰਜ ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਾਰਡ ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤੀ।
Matthew 26:26
ਪ੍ਰਭੂ ਦਾ ਰਾਤ ਦਾ ਖਾਣਾ ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੋ ਇਹ ਮੇਰਾ ਸ਼ਰੀਰ ਹੈ।”
Matthew 25:34
“ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸ ਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ।
Matthew 22:11
“ਜਦੋਂ ਬਾਦਸ਼ਾਹ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਾਂ ਉਸ ਨੇ ਇੱਕ ਆਦਮੀ ਨੂੰ ਵੇਖਿਆ ਜਿਸਨੇ ਵਿਆਹ ਦੇ ਕੱਪੜੇ ਨਹੀਂ ਪਾਏ ਹੋਏ ਸਨ।
Matthew 22:4
“ਫ਼ੇਰ ਉਸ ਨੇ ਹੋਰ ਵੱਧ ਨੋਕਰਾਂ ਨੂੰ ਸੱਦੇ ਹੋਏ ਲੋਕਾਂ ਨੂੰ ਦੱਸਣ ਲਈ ਭੇਜਿਆ, ‘ਉਨ੍ਹਾਂ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਮੈਂ ਸੱਦਿਆ; ਦਾਵਤ ਤਿਆਰ ਹੈ। ਮੈਂ ਆਪਣੇ ਬਲਦਾਂ ਅਤੇ ਮੋਟੇ ਪਸ਼ੂਆਂ ਨੂੰ ਖਾਣ ਲਈ ਵੱਢਿਆ ਹੈ ਤੇ ਸਭ ਕੁਝ ਤਿਆਰ ਹੈ ਵਿਆਹ ਦੀ ਦਾਵਤ ਲਈ ਆਓ।’
Song of Solomon 7:5
ਤੇਰਾ ਸਿਰ ਹੈ ਕਰਮਲ ਵਰਗਾ ਤੇ ਵਾਲ ਨੇ ਇਸ ਉੱਤੇ ਸ਼ਾਨਦਾਰ ਕੱਪੜੇ ਵਰਗੇ। ਤੇਰੇ ਲੰਮੇ ਲਹਿਰਾਂਦੇ ਵਾਲ ਆਪਣੀ ਖੂਬਸੂਰਤੀ ਨਾਲ ਰਾਜੇ ਤੇ ਵੀ ਕਬਜ਼ਾ ਕਰ ਲੈਂਦੇ ਹਨ।
Song of Solomon 4:13
ਅੰਗ ਤੇਰੇ ਨੇ ਓਸ ਬਾਗ਼ ਵਰਗੇ, ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ, ਸਭ ਤੋਂ ਉੱਤਮ ਮਸਾਲਿਆਂ ਨਾਲ: ਜਿਵੇਂ ਹਿਨਾ, ਅਤੇ ਜਟਾ ਮਾਸੀ,
Psalm 45:1
ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ। ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ। ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।