Romans 9:3
ਉਹ ਮੇਰੇ ਭਰਾ ਅਤੇ ਭੈਣਾਂ ਹਨ। ਉਹ ਮੇਰੇ ਧਰਤੀ ਦੇ ਪਰਿਵਾਰ ਹਨ। ਕਾਸ਼ ਮੈਂ ਉਨ੍ਹਾਂ ਦੀ ਮਦਦ ਕਰ ਸੱਕਦਾ। ਮੈਂ ਇਹ ਵੀ ਚਾਹੁੰਦਾ ਹਾਂ ਕਿ ਮੈਂ ਵੀ ਸਰਾਪਿਆ ਹੁੰਦਾ ਅਤੇ ਮਸੀਹ ਤੋਂ ਕਟਿਆ ਹੁੰਦਾ, ਜੇਕਰ ਇਸ ਨਾਲ ਉਨ੍ਹਾਂ ਨੂੰ ਸਹਾਇਤਾ ਮਿਲਦੀ।
Romans 9:3 in Other Translations
King James Version (KJV)
For I could wish that myself were accursed from Christ for my brethren, my kinsmen according to the flesh:
American Standard Version (ASV)
For I could wish that I myself were anathema from Christ for my brethren's sake, my kinsmen according to the flesh:
Bible in Basic English (BBE)
For I have a desire to take on myself the curse for my brothers, my family in the flesh:
Darby English Bible (DBY)
for I have wished, I myself, to be a curse from the Christ for my brethren, my kinsmen, according to flesh;
World English Bible (WEB)
For I could wish that I myself were accursed from Christ for my brothers' sake, my relatives according to the flesh,
Young's Literal Translation (YLT)
for I was wishing, I myself, to be anathema from the Christ -- for my brethren, my kindred, according to the flesh,
| For | ηὐχόμην | ēuchomēn | eef-HOH-mane |
| I | γὰρ | gar | gahr |
| could wish that | αὐτὸς | autos | af-TOSE |
| myself | ἐγὼ | egō | ay-GOH |
| were | ἀνάθεμα | anathema | ah-NA-thay-ma |
| accursed | εἶναι | einai | EE-nay |
| from | ἀπὸ | apo | ah-POH |
| τοῦ | tou | too | |
| Christ | Χριστοῦ | christou | hree-STOO |
| for | ὑπὲρ | hyper | yoo-PARE |
| my | τῶν | tōn | tone |
| ἀδελφῶν | adelphōn | ah-thale-FONE | |
| brethren, | μου | mou | moo |
| my | τῶν | tōn | tone |
| συγγενῶν | syngenōn | syoong-gay-NONE | |
| kinsmen | μου | mou | moo |
| according to | κατὰ | kata | ka-TA |
| the flesh: | σάρκα | sarka | SAHR-ka |
Cross Reference
Exodus 32:32
ਹੁਣ, ਉਨ੍ਹਾਂ ਨੂੰ ਇਸ ਪਾਪ ਦੀ ਮਾਫ਼ੀ ਦੇ ਦਿਉ। ਜੇ ਤੁਸੀਂ ਮਾਫ਼ ਨਹੀਂ ਕਰੋਂਗੇ, ਤਾਂ ਮੇਰਾ ਨਾਮ ਉਸ ਪੁਸਤਕ ਵਿੱਚੋਂ ਮਿਟਾ ਦਿਉ ਜਿਹੜੀ ਤੁਸੀਂ ਲਿਖੀ ਹੈ।”
Galatians 1:8
ਅਸੀਂ ਤੁਹਾਨੂੰ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਇਸ ਲਈ ਜੇਕਰ ਅਸੀਂ ਖੁਦ ਜਾਂ ਸਵਰਗ ਦਾ ਕੋਈ ਦੂਤ ਵੀ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ, ਤਾਂ ਉਸਦਾ ਤਿਰਸੱਕਾਰ ਕਰ ਦੇਣਾ ਚਾਹੀਦਾ ਹੈ।
Galatians 3:13
ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।”
1 Corinthians 16:22
ਜੇ ਕੋਈ ਵਿਅਕਤੀ ਪ੍ਰਭੂ ਨੂੰ ਪਿਆਰ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ ਪਰਮੇਸ਼ੁਰ ਤੋ ਜੁਦਾ ਰਹਿਣ ਦਿਉ ਹਮੇਸ਼ਾ ਗੁਆਚਿਆ ਹੋਇਆ! ਹੇ ਪ੍ਰਭੂ, ਆ ਜਾਓ।
1 Corinthians 12:3
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਬੋਲਦਾ ਹੈ। ਇਹ ਨਹੀਂ ਕਹਿੰਦਾ ਕਿ “ਯਿਸੂ ਮਸੀਹ ਸਰਾਪਿਆ ਜਾਵੇ।” ਅਤੇ ਕੋਈ ਵੀ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾ ਨਹੀਂ ਆਖ ਸੱਕਦਾ, “ਯਿਸੂ ਪ੍ਰਭੂ ਹੈ।”
Romans 11:14
ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸੱਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸੱਕਾਂਗਾ।
Galatians 3:10
ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।”
Romans 11:1
ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਭੁਲਾਇਆ ਨਹੀਂ ਇਸ ਲਈ ਤਾਂ ਮੈਂ ਪੁੱਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਯਾਮੀਨ ਦੇ ਵੰਸ਼ ਤੋਂ ਹਾਂ।
Acts 13:26
“ਮੇਰੇ ਭਰਾਵੋ। ਅਬਰਾਹਾਮ ਦੀ ਅੰਸ਼ ਦੇ ਪੁੱਤਰੋ ਅਤੇ ਗੈਰ ਕੌਮਾਂ ਦੇ ਲੋਕੋ, ਤੁਹਾਡੇ ਵਿੱਚੋਂ, ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਸੁਣੋ। ਮੁਕਤੀ ਦਾ ਇਹ ਸੰਦੇਸ਼ ਸਾਨੂੰ ਭੇਜਿਆ ਗਿਆ ਹੈ।
Acts 7:23
“ਜਦੋਂ ਮੂਸਾ ਚਾਲੀਆਂ ਸਾਲਾਂ ਦੀ ਉਮਰ ਦੇ ਆਸ ਪਾਸ ਸੀ, ਉਸ ਨੇ ਆਪਣੇ ਯਹੂਦੀ ਭਰਾਵਾਂ ਨਾਲ ਭੇਂਟ ਕਰਨ ਦੀ ਸੋਚੀ।
Esther 8:6
ਮੈਂ ਪਾਤਸ਼ਾਹ ਅੱਗੇ ਅਰਜ਼ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਆਪਣੇ ਲੋਕਾਂ ਨਾਲ ਇਹ ਭਿਆਨਕ ਕਰੋਪੀ ਹੁੰਦੀ ਨਹੀਂ ਵੇਖ ਸੱਕਦੀ। ਮੈਂ ਆਪਣੇ ਘਰਾਣੇ ਨੂੰ ਨਸ਼ਟ ਹੁੰਦਾ, ਮਰਦਾ ਨਹੀਂ ਵੇਖ ਸੱਕਦੀ।”
1 Samuel 14:44
ਸ਼ਾਊਲ ਨੇ ਆਖਿਆ, “ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।”
1 Samuel 14:24
ਸ਼ਾਊਲ ਦਾ ਇੱਕ ਹੋਰ ਭੁੱਲ ਕਰਨਾ ਪਰ ਸ਼ਾਊਲ ਨੇ ਉਸ ਦਿਨ ਇੱਕ ਬਹੁਤ ਵੱਡੀ ਗਲਤੀ ਕੀਤੀ। ਇਸਰਾਏਲੀ ਉਸ ਦਿਨ ਥੱਕੇ ਹੋਏ ਅਤੇ ਭੁੱਖੇ-ਭਾਣੇ ਸਨ ਉਹ ਬੜੇ ਔਖੇ ਹੋਏ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾ ਕੇ ਇਹ ਆਖਿਆ ਸੀ ਕਿ, “ਜਿਹੜਾ ਮਨੁੱਖ ਅੱਜ ਸ਼ਾਮ ਤੀਕ ਭੋਜਨ ਖਾਵੇ, ਜਦ ਤੱਕ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਨਾ ਦੇਵਾਂ, ਤਾਂ ਉਸ ਆਦਮੀ ਨੂੰ ਸਜ਼ਾ ਮਿਲੇਗੀ।” ਇਸ ਲਈ ਕਿਸੇ ਵੀ ਇਸਰਾਏਲੀ ਸਿਪਾਹੀ ਨੇ ਭੋਜਨ ਨਾ ਕੀਤਾ।
Joshua 6:17
ਇਹ ਸ਼ਹਿਰ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਹੈ। ਸਿਰਫ਼ ਵੇਸਵਾ ਰਾਹਾਬ ਅਤੇ ਉਸ ਦੇ ਘਰ ਦੇ ਸਾਰੇ ਆਦਮੀ ਜਿਉਂਦੇ ਬਚਣਗੇ। ਇਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਮਾਰਿਆ ਜਾਵੇ ਕਿਉਂਕਿ ਰਾਹਾਬ ਨੇ ਦੋ ਜਸੂਸਾਂ ਦੀ ਸਹਾਇਤਾ ਕੀਤੀ ਸੀ।
Deuteronomy 21:23
ਤੁਹਾਨੂੰ ਉਹ ਲਾਸ਼ ਸਾਰੀ ਰਾਤ ਰੁੱਖ ਉੱਤੇ ਟਂਗੀ ਨਹੀਂ ਰਹਿਣ ਦੇਣੀ ਚਾਹੀਦੀ। ਤੁਹਾਨੂੰ ਉਸ ਨੂੰ ਉਸੇ ਦਿਨ ਦਫ਼ਨਾ ਦੇਣਾ ਚਾਹੀਦਾ। ਕਿਉਂਕਿ ਜਿਹੜਾ ਆਦਮੀ ਰੁੱਖ ਉੱਤੇ ਲਟਕਾਇਆ ਗਿਆ ਪਰਮੇਸ਼ੁਰ ਦੁਆਰਾ ਸਰਾਪਿਆ ਗਿਆ ਹੋਇਆ ਅਤੇ ਤੁਹਾਨੂੰ ਉਸ ਧਰਤੀ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਹੈ।
Genesis 29:14
ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।