Revelation 2:16
ਇਸੇ ਲਈ ਆਪਣੇ ਦਿਲਾਂ ਨੂੰ ਬਦਲੋ। ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ, ਮੈਂ ਅਚਾਨਕ ਤੁਹਾਡੇ ਕੋਲ ਆਵਾਂਗਾ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਮੇਰੇ ਮੁੱਖ ਵਿੱਚੋਂ ਨਿਕਲਦੀ ਤਲਵਾਰ ਨਾਲ ਲੜਾਂਗਾ।
Revelation 2:16 in Other Translations
King James Version (KJV)
Repent; or else I will come unto thee quickly, and will fight against them with the sword of my mouth.
American Standard Version (ASV)
Repent therefore; or else I come to thee quickly, and I will make war against them with the sword of my mouth.
Bible in Basic English (BBE)
See, then, that you have a change of heart; or I will come to you quickly, and will make war against them with the sword of my mouth.
Darby English Bible (DBY)
Repent therefore: but if not, I come to thee quickly, and I will make war with them with the sword of my mouth.
World English Bible (WEB)
Repent therefore, or else I am coming to you quickly, and I will make war against them with the sword of my mouth.
Young's Literal Translation (YLT)
`Reform! and if not, I come to thee quickly, and will fight against them with the sword of my mouth.
| Repent; | μετανόησον | metanoēson | may-ta-NOH-ay-sone |
| or | εἰ | ei | ee |
| δὲ | de | thay | |
| else | μή | mē | may |
| come will I | ἔρχομαί | erchomai | ARE-hoh-MAY |
| unto thee | σοι | soi | soo |
| quickly, | ταχύ | tachy | ta-HYOO |
| and | καὶ | kai | kay |
| will fight | πολεμήσω | polemēsō | poh-lay-MAY-soh |
| against | μετ' | met | mate |
| them | αὐτῶν | autōn | af-TONE |
| with | ἐν | en | ane |
| the | τῇ | tē | tay |
| sword | ῥομφαίᾳ | rhomphaia | rome-FAY-ah |
| of my | τοῦ | tou | too |
| mouth. | στόματός | stomatos | STOH-ma-TOSE |
| μου | mou | moo |
Cross Reference
Revelation 2:5
ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ।
2 Thessalonians 2:8
ਫ਼ੇਰ ਕੁਧਰਮੀ ਪ੍ਰਗਟ ਹੋਵੇਗਾ ਅਤੇ ਪ੍ਰਭੂ ਯਿਸੂ ਮਸੀਹ ਉਸ ਕੁਧਰਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲਣ ਵਾਲੇ ਸਾਹ ਨਾਲ ਮਾਰ ਦੇਵੇਗਾ। ਪਭੂ ਯਿਸੂ ਕੁਧਰਮੀ ਨੂੰ ਆਪਣੀ ਮਹਿਮਾਮਈ ਆਮਦ ਨਾਲ ਤਬਾਹ ਕਰ ਦੇਵੇਗਾ।
Revelation 1:16
ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸ ਦੇ ਮੁੱਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।
Revelation 2:12
ਪਰਗਮੁਮ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ “ਪਰਗਮੁਮ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਸਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ।
Revelation 22:7
‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”
Revelation 19:21
ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰੀਆਂ ਗਈਆਂ ਸਨ ਜੋ ਕਿ ਘੋੜ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।
Revelation 19:15
ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ।
Revelation 16:9
ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯੰਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ।
Revelation 3:19
“ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ।
Acts 17:30
ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ।
Revelation 2:21
ਮੈਂ ਉਸ ਨੂੰ ਆਪਣਾ ਦਿਲ ਬਦਲਣ ਲਈ ਅਤੇ ਗੁਨਾਹ ਤੋਂ ਹਟਣ ਲਈ ਸਮਾਂ ਦਿੱਤਾ ਹੈ ਪਰ ਉਹ ਬਦਲਨਾ ਨਹੀਂ ਚਾਹੁੰਦੀ।
Ephesians 6:17
ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ।
Isaiah 49:2
ਯਹੋਵਾਹ ਆਪਣੀ ਗੱਲ ਕਹਿਣ ਲਈ ਮੈਨੂੰ ਵਰਤਦਾ। ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾ ਦਿੱਤਾ ਪਰ ਉਹ ਮੈਨੂੰ ਆਪਣੇ ਹੱਥ ਦੀ ਛਾਵੇਂ ਲੁਕਾ ਕੇ ਮੇਰਾ ਬਚਾਉ ਕਰਦਾ ਹੈ। ਯਹੋਵਾਹ ਨੇ ਮੈਨੂੰ ਇੱਕ ਤਿੱਖੇ ਤੀਰ ਵਾਂਗ ਬਣਾਇਆ ਅਤੇ ਉਸ ਨੇ ਮੈਨੂੰ ਆਪਣੇ ਤਸ਼ਤਰ ਵਿੱਚ ਛੁਪਾ ਲਿਆ।
Isaiah 11:4
ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।