Index
Full Screen ?
 

Revelation 18:24 in Punjabi

પ્રકટીકરણ 18:24 Punjabi Bible Revelation Revelation 18

Revelation 18:24
ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹੜੇ ਧਰਤੀ ਤੇ ਮਾਰੇ ਗਏ ਹਨ।”

And
καὶkaikay
in
ἐνenane
her
αὐτῇautēaf-TAY
was
found
αἷμαhaimaAY-ma
blood
the
προφητῶνprophētōnproh-fay-TONE
of
prophets,
καὶkaikay
and
ἁγίωνhagiōna-GEE-one
saints,
of
εὑρέθηheurethēave-RAY-thay
and
καὶkaikay
of
all
πάντωνpantōnPAHN-tone

τῶνtōntone
slain
were
that
ἐσφαγμένωνesphagmenōnay-sfahg-MAY-none
upon
ἐπὶepiay-PEE
the
τῆςtēstase
earth.
γῆςgēsgase

Cross Reference

Revelation 17:6
ਮੈਂ ਦੇਖਿਆ ਕਿ ਔਰਤ ਸ਼ਰਾਬੀ ਸੀ। ਉਹ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋ ਸੀ। ਉਹ ਉਨ੍ਹਾਂ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋਈ ਸੀ ਜਿਨ੍ਹਾਂ ਨੇ ਯਿਸੂ ਵਿੱਚ ਆਪਣੀ ਵਿਸ਼ਵਾਸ ਪ੍ਰਗਟ ਕੀਤੀ ਸੀ। ਜਦੋਂ ਮੈਂ ਔਰਤ ਨੂੰ ਦੇਖਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ।

Revelation 16:6
ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”

Jeremiah 51:49
“ਬਾਬਲ ਨੇ ਇਸਰਾਏਲ ਦੇ ਲੋਕਾਂ ਨੂੰ ਮਾਰ ਮੁਕਾਇਆ। ਬਾਬਲ ਨੇ ਧਰਤੀ ਦੀ ਹਰ ਥਾਂ ਬੰਦਿਆਂ ਨੂੰ ਮਾਰਿਆ। ਇਸ ਲਈ ਅਵੱਸ਼ ਬਾਬਲ ਦਾ ਪਤਨ ਹੋਵੇਗਾ!

Revelation 19:2
ਨਿਆਂ ਉਸ ਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”

Revelation 11:7
ਜਦੋਂ ਇਨ੍ਹਾਂ ਦੋਹਾਂ ਗਵਾਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਫ਼ੈਲਾਉਣ ਦਾ ਕੰਮ ਪੂਰਾ ਕਰ ਲਿਆ, ਤਾਂ ਜਾਨਵਰ ਉਨ੍ਹਾਂ ਦੇ ਵਿਰੁੱਧ ਲੜੇਗਾ। ਇਹ ਉਹੀ ਜਾਨਵਰ ਹੈ ਜਿਹੜਾ ਤਲਹੀਣ ਖੱਡ ਵਿੱਚੋਂ ਆਇਆ ਹੈ। ਉਹ ਉਨ੍ਹਾਂ ਦੋਹਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ।

1 Thessalonians 2:15
ਉਨ੍ਹਾਂ ਯਹੂਦੀਆਂ ਨੇ ਪ੍ਰਭੂ ਯਿਸੂ ਨੂੰ ਕਤਲ ਕੀਤਾ ਅਤੇ ਉਨ੍ਹਾਂ ਨੇ ਨਬੀਆਂ ਨੂੰ ਕਤਲ ਕੀਤਾ। ਅਤੇ ਉਨ੍ਹਾਂ ਯਹੂਦੀਆਂ ਨੇ ਸਾਨੂੰ ਉਹ ਕੌਮ ਛੱਡਣ ਲਈ ਮਜਬੂਰ ਕੀਤਾ। ਪਰਮੇਸ਼ੁਰ ਉਨ੍ਹਾਂ ਨਾਲ ਖੁਸ਼ ਨਹੀਂ ਹੈ। ਉਹ ਸਮੂਹ ਲੋਕਾਂ ਦੇ ਵਿਰੁੱਧ ਹੈ।

Acts 7:52
ਤੁਹਾਡੇ ਪੁਰਖਿਆਂ ਨੇ ਸਾਰੇ ਨਬੀਆਂ ਨੂੰ ਜਦੋਂ ਉਹ ਆਏ, ਦੰਡ ਦਿੱਤਾ। ਸਗੋਂ ਉਨ੍ਹਾਂ ਨਬੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਇੱਕ ਧਰਮੀ ਆਵੇਗਾ ਪਰ ਤੁਹਾਡੇ ਪੁਰਖਿਆਂ ਨੇ ਉਸ ਨੂੰ ਮਾਰ ਦਿੱਤਾ। ਅਤੇ ਹੁਣ ਤੁਸੀਂ ਉਸ ਧਰਮੀ ਪੁਰੱਖ ਨੂੰ ਧੋਖਾ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ ਹੈ।

Luke 11:47
ਤੁਹਾਡੇ ਤੇ ਲਾਹਨਤ, ਕਿਉਂਕਿ ਤੁਸੀਂ ਨਬੀਆਂ ਦੇ ਮਕਬਰੇ ਬਣਾਉਂਦੇ ਹੋ ਪਰ ਇਹ ਉਹੀ ਨਬੀ ਹਨ ਜਿਨ੍ਹਾਂ ਨੂੰ ਤੁਹਾਡੇ ਪੁਰਖਿਆਂ ਨੇ ਮਾਰ ਦਿੱਤਾ ਸੀ।

Matthew 23:35
“ਹਾਂ, ਤੁਸੀਂ ਧਰਮੀ ਹਾਬਲ ਦੇ ਸਮੇਂ ਤੋਂ ਲੈ ਕੇ ਜ਼ਕਰਯਾਹ ਤੱਕ ਸਾਰੇ ਧਰਮੀ ਲੋਕਾਂ ਦੇ ਕਤਲ ਦੇ ਦੋਸ਼ੀ ਹੋਵੋਂਗੇ। ਬਕਰਯਾਹ ਦਾ ਪੁੱਤਰ ਜ਼ਕਰਯਾਹ ਮੰਦਰ ਅਤੇ ਜਗਵੇਦੀ ਦੇ ਵਿੱਚਕਾਰ ਮਾਰਿਆ ਗਿਆ ਸੀ।

Matthew 23:27
“ਤੁਹਾਡੇ ਤੇ ਲਾਹਨਤ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਤੁਸੀਂ ਕਲੀ ਕੀਤੀਆਂ ਕਬਰਾਂ ਵਾਂਗ ਹੋ, ਜੋ ਬਾਹਰੋਂ ਸੋਹਣੀਆਂ ਦਿਸਦੀਆਂ ਹਨ ਪਰ ਜੋ ਅੰਦਰੋਂ ਮੁਰਦਾ ਲੋਕਾਂ ਦੀਆਂ ਹੱਡੀਆਂ ਅਤੇ ਹੋਰ ਅਣਧੋਤੀਆਂ ਚੀਜ਼ਾਂ ਨਾਲ ਭਰੀਆਂ ਹੋਈਆਂ ਹਨ।”

Daniel 7:21
ਜਿਵੇਂ ਮੈਂ ਦੇਖ ਰਿਹਾ ਸੀ, ਇਸ ਛੋਟੇ ਸਿੰਗ ਨੇ ਪਰਮੇਸ਼ੁਰ ਦੇ ਖਾਸ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਖਿਲਾਫ਼ ਜੰਗ ਕਰਨੀ ਸ਼ੁਰੂ ਕਰ ਦਿੱਤੀ। ਅਤੇ ਉਹ ਸਿੰਗ ਉਨ੍ਹਾਂ ਨੂੰ ਮਾਰ ਰਿਹਾ ਸੀ।

Ezekiel 22:27
“ਯਰੂਸ਼ਲਮ ਦੇ ਆਗੂ ਉਸ ਬਘਿਆੜ ਵਰਗੇ ਹਨ ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾ ਰਿਹਾ ਹੋਵੇ। ਉਹ ਆਗੂ ਸਿਰਫ਼ ਅਮੀਰ ਹੋਣ ਲਈ ਲੋਕਾਂ ਉੱਤੇ ਹਮਲਾ ਕਰਦੇ ਅਤੇ ਮਾਰਦੇ ਹਨ।

Ezekiel 22:12
ਯਰੂਸ਼ਲਮ ਵਿੱਚ, ਤੁਸੀਂ ਲੋਕ ਲੋਕਾਂ ਨੂੰ ਮਾਰਨ ਲਈ ਪੈਸਾ ਲੈਂਦੇ ਹੋ। ਤੁਸੀਂ ਲੋਕ ਪੈਸਾ ਉਧਾਰ ਦਿੰਦੇ ਹੋ ਅਤੇ ਉਨ੍ਹਾਂ ਕਰਜ਼ਿਆਂ ਉੱਤੇ ਸੂਦ ਵਸੂਲ ਕਰਦੇ ਹੋ। ਤੁਸੀਂ ਲੋਕ ਬੋੜੇ ਜਿੰਨੇ ਪੈਸੇ ਲਈ ਆਪਣੇ ਗੁਵਾਂਢੀਆਂ ਨੂੰ ਧੋਖਾ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

Ezekiel 22:9
ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ। “‘ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ।

Jeremiah 2:34
ਤੇਰੇ ਹੱਥਾਂ ਉੱਤੇ ਖੂਨ ਹੈ! ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ। ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ! ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!

Chords Index for Keyboard Guitar