Revelation 16:16
ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਿਆ ਜਾਂਦਾ ਹੈ।
Revelation 16:16 in Other Translations
King James Version (KJV)
And he gathered them together into a place called in the Hebrew tongue Armageddon.
American Standard Version (ASV)
And they gathered them together into the place which is called in Hebrew Har-magedon.
Bible in Basic English (BBE)
And they got them together into the place which is named in Hebrew Armageddon.
Darby English Bible (DBY)
And he gathered them together to the place called in Hebrew, Armagedon.
World English Bible (WEB)
He gathered them together into the place which is called in Hebrew, Megiddo.
Young's Literal Translation (YLT)
and they did bring them together to the place that is called in Hebrew Armageddon.
| And | καὶ | kai | kay |
| he gathered together | συνήγαγεν | synēgagen | syoon-A-ga-gane |
| them | αὐτοὺς | autous | af-TOOS |
| into | εἰς | eis | ees |
| a | τὸν | ton | tone |
place | τόπον | topon | TOH-pone |
| τὸν | ton | tone | |
| called | καλούμενον | kaloumenon | ka-LOO-may-none |
| in the Hebrew tongue | Ἑβραϊστὶ | hebraisti | ay-vra-ee-STEE |
| Armageddon. | Ἁρμαγεδδών | harmageddōn | ahr-ma-gayth-THONE |
Cross Reference
Revelation 9:11
ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ।
Zechariah 12:11
ਯਰੂਸ਼ਲਮ ਵਿੱਚ ਮਹਾਂ ਸ਼ੋਕ ਉਦਾਸੀ ਅਤੇ ਰੋਣ-ਪਿੱਟਣ ਦਾ ਸਮਾਂ ਹੋਵੇਗਾ। ਇਹ ਉਹੋ ਜਿਹਾ ਸਮਾਂ ਹੋਵੇਗਾ ਜਿਵੇਂ ਮਗਿੱਦੋ ਦੀ ਵਾਦੀ ਵਿੱਚ ਹਦਦ-ਰਮੋਨ ਦੇ ਸੋਗ ਵਿੱਚ ਹੋਇਆ ਸੀ। ਜਿਵੇਂ ਲੋਕਾਂ ਨੇ ਉਸ ਦੀ ਮੌਤ ਤੇ ਕੀਰਨੇ ਪਾਏ ਸਨ ਅਜਿਹਾ ਸਮਾਂ ਹੀ ਯਰੂਸ਼ਲਮ ਤੇ ਹੋਵੇਗਾ।
Judges 5:19
ਕਨਾਨ ਦੇ ਰਾਜੇ ਲੜਨ ਲਈ ਆਏ, ਪਰ ਉਹ ਕੋਈ ਖਜ਼ਾਨੇ ਲੈ ਕੇ ਨਹੀਂ ਗਏ! ਉਹ ਮਗਿੱਦੋ ਦੇ ਝਰਨਿਆਂ ਨੇੜੇ ਤਆਨਾਕ ਸ਼ਹਿਰ ਵਿਖੇ ਲੜੇ।
2 Kings 23:29
ਯੋਸੀਯਾਹ ਦੀ ਮੌਤ ਯੋਸੀਯਾਹ ਦੇ ਸਮੇਂ ਦੌਰਾਨ, ਮਿਸਰ ਦਾ ਪਾਤਸ਼ਾਹ ਫ਼ਿਰਊਨ ਨਕੋਹ, ਅੱਸ਼ੂਰ ਦੇ ਰਾਜੇ ਦੇ ਖਿਲਾਫ਼ ਲੜਨ ਲਈ ਫ਼ਰਾਤ ਨਦੀ ਵੱਲ ਗਿਆ। ਯੋਸੀਯਾਹ ਉੱਥੇ ਨਕੋਹ ਨੂੰ ਮਿਲਣ ਲਈ ਮਗਿੱਦੋ ਗਿਆ। ਫ਼ਿਰਊਨ ਨੇ ਯੋਸੀਯਾਹ ਨੂੰ ਵੇਖਿਆ ਤਾਂ ਉਸ ਨੂੰ ਵੱਢ ਸੁੱਟਿਆ।
Revelation 19:17
ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ।
Revelation 17:14
ਉਹ ਲੇਲੇ ਦੇ ਖਿਲਾਫ਼ ਜੰਗ ਛੇੜਨਗੇ, ਪਰ ਲੇਲਾ ਉਨ੍ਹਾਂ ਨੂੰ ਹਰਾ ਦੇਵੇਗਾ, ਕਿਉਂਕਿ ਉਹ ਦੇਵਤਿਆਂ ਦਾ ਪ੍ਰਭੂ ਹੈ ਅਤੇ ਰਾਜਿਆਂ ਦਾ ਰਾਜਾ ਹੈ। ਉਹ ਉਨ੍ਹਾਂ ਨੂੰ ਆਪਣੇ ਚੁਣੇ ਹੋਏ, ਅਤੇ ਵਫ਼ਾਦਾਰ ਲੋਕਾਂ ਨਾਲ ਹਰਾ ਦੇਵੇਗਾ।”
Zechariah 14:2
ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕੱਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸ ਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿੱਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ।
Joel 3:9
ਜੰਗ ਲਈ ਤਿਆਰੀ ਕੌਮਾਂ ਵਿੱਚ ਇਹ ਘੋਸ਼ਣਾ ਕਰੋ: ਲੜਾਈ ਦੀ ਤਿਆਰੀ ਕਰੋ! ਸੂਰਮਿਆਂ ਨੂੰ ਜਗਾਓ। ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।
Acts 26:14
ਅਸੀਂ ਸਾਰੇ ਜ਼ਮੀਨ ਤੇ ਡਿੱਗ ਗਏ। ਫ਼ੇਰ ਮੈਂ ਇਬਰਾਨੀ ਭਾਸ਼ਾ ਵਿੱਚ ਆਖਦੀ ਇੱਕ ਅਵਾਜ਼ ਸੁਣੀ। ‘ਸੌਲੁਸ, ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈਂ? ਮੇਰੇ ਖਿਲਾਫ਼ ਲੜਕੇ ਤੂੰ ਆਪਣੇ ਆਪ ਨੂੰ ਸੱਟ ਮਾਰ ਰਿਹਾ ਹੈਂ।’
John 19:17
ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ।
John 19:13
ਪਿਲਾਤੁਸ ਇਹ ਗੱਲਾਂ ਸੁਣਕੇ ਯਿਸੂ ਨੂੰ ਬਾਹਰ “ਪੱਥਰ ਦੇ ਚਬੂਤਰੇ” ਨਾਂ ਦੇ ਥਾਂ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ ਗੱਬਥਾ ਆਖਿਆ ਜਾਂਦਾ ਹੈ) ਅਤੇ ਨਿਆਂਕਾਰ ਦੀ ਕੁਰਸੀ ਤੇ ਬੈਠ ਗਿਆ।
John 5:2
ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ।
Judges 4:7
ਮੈਂ ਰਾਜੇ ਯਬੀਨ ਦੀ ਫ਼ੌਜ ਦੇ ਕਮਾਂਡਰ ਸੀਸਰਾਂ ਨੂੰ ਤੇਰੇ ਕੋਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਸੀਸਰਾ, ਉਸ ਦੇ ਰੱਥਾਂ ਅਤੇ ਉਸਦੀ ਫ਼ੌਜ ਨੂੰ ਕੀਸ਼ੋਨ ਨਦੀ ਵੱਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਉੱਥੇ ਸੀਸਰਾ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।’”