Psalm 89:21
ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ। ਅਤੇ ਮੈਂ ਆਪਣੀ ਸ਼ਕਤੀ ਨਾਲ ਉਸ ਨੂੰ ਤਾਕਤਵਰ ਬਣਾ ਦਿੱਤਾ।
Psalm 89:21 in Other Translations
King James Version (KJV)
With whom my hand shall be established: mine arm also shall strengthen him.
American Standard Version (ASV)
With whom my hand shall be established; Mine arm also shall strengthen him.
Bible in Basic English (BBE)
My hand will be his support; my arm will give him strength.
Darby English Bible (DBY)
With whom my hand shall be established; and mine arm shall strengthen him.
Webster's Bible (WBT)
I have found David my servant; with my holy oil have I anointed him:
World English Bible (WEB)
With whom my hand shall be established. My arm will also strengthen him.
Young's Literal Translation (YLT)
With whom My hand is established, My arm also doth strengthen him.
| With | אֲשֶׁ֣ר | ʾăšer | uh-SHER |
| whom | יָ֭דִי | yādî | YA-dee |
| my hand | תִּכּ֣וֹן | tikkôn | TEE-kone |
| established: be shall | עִמּ֑וֹ | ʿimmô | EE-moh |
| mine arm | אַף | ʾap | af |
| also | זְרוֹעִ֥י | zĕrôʿî | zeh-roh-EE |
| shall strengthen | תְאַמְּצֶֽנּוּ׃ | tĕʾammĕṣennû | teh-ah-meh-TSEH-noo |
Cross Reference
2 Samuel 7:8
“ਤੂੰ ਇਹ ਮੇਰੇ ਦਾਸ ਦਾਊਦ ਨੂੰ ਜਾਕੇ ਆਖ ਦੇਵੀਂ ਕਿ ‘ਸਰਬਸ਼ਕਤੀਮਾਨ ਯਹੋਵਾਹ ਇੰਝ ਆਖਦਾ ਹੈ ਕਿ ਮੈਂ ਤੈਨੂੰ ਚਰਾਦਾਂ ਵਿੱਚੋਂ, ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ ਕੱਢ ਕੇ ਆਪਣੇ ਲੋਕਾਂ, ਇਸਰਾਏਲੀਆਂ ਦਾ ਪਰਧਾਨ ਬਣਾ ਦਿੱਤਾ।
Psalm 18:32
ਪਰਮੇਸ਼ੁਰ ਮੈਨੂੰ ਤਾਕਤ ਬਖਸ਼ਦਾ ਹੈ। ਉਹ ਮੈਨੂੰ ਸ਼ੁੱਧ ਜੀਵਨ ਜਿਉਣ ਵਿੱਚ ਸਹਾਰਾ ਦਿੰਦਾ ਹੈ।
Psalm 80:15
ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ। ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
Psalm 89:13
ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ। ਤੁਹਾਡੀ ਸ਼ਕਤੀ ਮਹਾਨ ਹੈ। ਤੁਹਾਡੀ ਜਿੱਤ ਹੈ।
Isaiah 41:10
ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। ਮੈਂ ਤੇਰੀ ਸਹਾਇਤਾ ਕਰਾਂਗਾ। ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।
Isaiah 42:1
ਯਹੋਵਾਹ ਦਾ ਖਾਸ ਸੇਵਕ “ਮੇਰੇ ਸੇਵਕ ਵੱਲ ਵੇਖੋ! ਮੈਂ ਉਸ ਨੂੰ ਆਸਰਾ ਦਿੰਦਾ ਹਾਂ। ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ। ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ। ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।
Isaiah 49:8
ਮੁਕਤੀ ਦਾ ਦਿਨ ਯਹੋਵਾਹ ਆਖਦਾ ਹੈ, “ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ। ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ। ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ। ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਡੀ ਰਾਖੀ ਕਰਾਂਗਾ। ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ। ਹੁਣ ਦੇਸ਼ ਤਬਾਹ ਹੋ ਗਿਆ ਹੈ ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।
Ezekiel 30:24
ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਬਣਾ ਦਿਆਂਗਾ। ਮੈਂ ਆਪਣੀ ਤਲਵਾਰ ਉਸ ਦੇ ਹੱਥ ਵਿੱਚ ਦੇ ਦਿਆਂਗਾ। ਪਰ ਮੈਂ ਫਿਰਊਨ ਦੀਆਂ ਬਾਹਾਂ ਭੰਨ ਦਿਆਂਗਾ। ਫ਼ੇਰ ਫਿਰਊਨ ਦਰਦ ਨਾਲ ਚੀਕਾਂ ਮਾਰੇਗਾ, ਅਜਿਹੀਆਂ ਚੀਕਾਂ ਜਿਹੜੀਆਂ ਮਰਨ ਵਾਲਾ ਬੰਦਾ ਮਾਰਦਾ ਹੈ।
Zechariah 10:12
ਯਹੋਵਾਹ ਆਪਣੀ ਪਰਜਾ ਨੂੰ ਮਜ਼ਬੂਤ ਤੇ ਤਕੜਿਆਂ ਕਰੇਗਾ। ਅਤੇ ਉਹ ਉਸ ਦੇ ਲਈ ਅਤੇ ਉਸ ਦੇ ਨਾਂ ਲਈ ਜਿਉਂਦੇ ਰਹਿਣਗੇ। ਯਹੋਵਾਹ ਇਹ ਗੱਲਾਂ ਆਖਦਾ ਹੈ।