Psalm 89:18
ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ, ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
Psalm 89:18 in Other Translations
King James Version (KJV)
For the LORD is our defence; and the Holy One of Israel is our king.
American Standard Version (ASV)
For our shield belongeth unto Jehovah; And our king to the Holy One of Israel.
Bible in Basic English (BBE)
For our breastplate is the Lord; and our king is the Holy One of Israel's.
Darby English Bible (DBY)
For Jehovah is our shield, and the Holy One of Israel, our king.
Webster's Bible (WBT)
For thou art the glory of their strength: and in thy favor our horn shall be exalted.
World English Bible (WEB)
For our shield belongs to Yahweh; Our king to the Holy One of Israel.
Young's Literal Translation (YLT)
For of Jehovah `is' our shield, And of the Holy One of Israel our king.
| For | כִּ֣י | kî | kee |
| the Lord | לַֽ֭יהוָה | layhwâ | LAI-va |
| is our defence; | מָֽגִנֵּ֑נוּ | māginnēnû | ma-ɡee-NAY-noo |
| One Holy the and | וְלִקְד֖וֹשׁ | wĕliqdôš | veh-leek-DOHSH |
| of Israel | יִשְׂרָאֵ֣ל | yiśrāʾēl | yees-ra-ALE |
| is our king. | מַלְכֵּֽנוּ׃ | malkēnû | mahl-kay-NOO |
Cross Reference
Psalm 47:9
ਕੌਮਾਂ ਦੇ ਆਗੂ ਅਬਰਾਹਾਮ ਦੇ ਪਰਮੇਸ਼ੁਰ ਦੇ ਲੋਕਾਂ ਨਾਲ ਮਿਲਕੇ ਇਕੱਠੇ ਹੁੰਦੇ ਹਨ। ਸਾਰੀਆਂ ਕੌਮਾਂ ਦੇ ਸਾਰੇ ਹੀ ਆਗੂ ਪਰਮੇਸ਼ੁਰ ਦੇ ਹਨ, ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਪਰ ਹੈ।
Psalm 71:22
ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ, ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ। ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
Isaiah 43:14
ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।
Isaiah 43:3
ਕਿਉਂਕਿ ਮੈਂ, ਯਹੋਵਾਹ ਤੇਰਾ ਪਰਮੇਸ਼ੁਰ ਹਾਂ। ਮੈਂ ਇਸਰਾਏਲ ਦਾ ਪਵਿੱਤਰ ਪੁਰੱਖ, ਤੇਰਾ ਰੱਖਿਅਕੱ ਹਾਂ। ਮੈਂ ਮਿਸਰ ਦੇ ਦਿੱਤਾ, ਤੇਰੀ ਅਦਾਇਗੀ ਕਰਨ ਲਈ। ਮੈਂ ਇਬੋਪੀਆ ਤੇ ਸੇਬਾ ਦੇ ਦਿੱਤੇ ਤੈਨੂੰ ਆਪਣਾ ਬਨਾਉਣ ਲਈ।
Isaiah 30:11
ਉਨ੍ਹਾਂ ਚੀਜ਼ਾਂ ਨੂੰ ਦੇਖਣ ਤੋਂ ਹਟ੍ਟ ਜਾਵੋ ਜਿਹੜੀਆਂ ਸੱਚਮੁੱਚ ਵਾਪਰਨਗੀਆਂ! ਸਾਡੇ ਰਸਤੇ ਵਿੱਚੋਂ ਹਟ੍ਟ ਜਾਵੋ! ਸਾਨੂੰ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਦੱਸਣੋ ਹਟ ਜਾਵੋ।”
Isaiah 29:19
ਯਹੋਵਾਹ ਗਰੀਬਾਂ ਨੂੰ ਬਹੁਤ ਖੁਸ਼ੀ ਪ੍ਰਦਾਨ ਕਰੇਗਾ। ਗਰੀਬ ਲੋਕ ਇਸਰਾਏਲ ਦੀ ਪਵਿੱਤਰ ਪੁਰੱਖ ਵਿੱਚ ਆਨੰਦ ਮਾਨਣਗੇ।
Isaiah 12:6
ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ! ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ। ਏਸ ਲਈ ਪ੍ਰਸੰਨ ਹੋਵੋ!
Isaiah 1:4
ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸ ਨੂੰ ਤਿਆਗ ਦਿੱਤਾ ਅਤੇ ਉਸ ਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।
Psalm 91:1
ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ। ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
Psalm 84:11
ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ। ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
Psalm 62:6
ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ। ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।
Psalm 62:1
ਨਿਰਦੇਸ਼ਕ ਲਈ: ਯਦੂਥੂਨ ਨੂੰ। ਦਾਊਦ ਦਾ ਗੀਤ। ਭਾਵੇਂ ਕੁਝ ਵੀ ਹੋਵੇ, ਮੇਰੀ ਆਤਮਾ ਸਬਰ ਨਾਲ ਪਰਮੇਸ਼ੁਰ ਲਈ ਇੰਤਜ਼ਾਰ ਕਰਦੀ ਹੈ। ਮੈਨੂੰ ਬਚਾਉਣ ਵਾਸਤੇ ਮੈਨੂੰ ਆਪਣੀ ਮੁਕਤੀ ਉਸਤੋਂ ਹੀ ਮਿਲਦੀ ਹੈ।
Psalm 44:4
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ। ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
Deuteronomy 33:27
ਸਦੀਵ ਪਰਮੇਸ਼ੁਰ ਤੇਰੀ ਸੁਰੱਖਿਆ ਦਾ ਸਥਾਨ ਹੈ। ਉਸ ਦੀ ਸਦੀਵ ਸ਼ਕਤੀ ਤੇਰਾ ਬਚਾਉ ਕਰਦੀ ਹੈ, ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀ ਵਿੱਚੋਂ ਕੱਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
Genesis 15:1
ਪਰਮੇਸ਼ੁਰ ਦਾ ਅਬਰਾਮ ਨਾਲ ਇਕਰਾਰਨਾਮਾ ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।”