Psalm 72:5
ਲੋਕਾਂ ਨੂੰ ਰਾਜੇ ਦਾ ਡਰ ਹੋਵੇ ਅਤੇ ਉਹ ਉਸਦੀ ਇੱਜ਼ਤ ਕਰਨ, ਜਿੰਨਾ ਚਿਰ ਸੂਰਜ ਚਮਕ ਰਿਹਾ ਅਤੇ ਚੰਨ ਅਕਾਸ਼ ਵਿੱਚ ਹੈ। ਲੋਕ ਡਰਨ ਅਤੇ ਸਦਾ ਉਸਦੀ ਇੱਜ਼ਤ ਕਰਨ।
Psalm 72:5 in Other Translations
King James Version (KJV)
They shall fear thee as long as the sun and moon endure, throughout all generations.
American Standard Version (ASV)
They shall fear thee while the sun endureth, And so long as the moon, throughout all generations.
Bible in Basic English (BBE)
May his life go on as long as the sun and moon, through all generations.
Darby English Bible (DBY)
They shall fear thee as long as sun and moon endure, from generation to generation.
Webster's Bible (WBT)
They shall fear thee as long as the sun and moon endure, throughout all generations.
World English Bible (WEB)
They shall fear you while the sun endures; And as long as the moon, throughout all generations.
Young's Literal Translation (YLT)
They fear Thee with the sun, and before the moon, Generation -- generations.
| They shall fear | יִֽירָא֥וּךָ | yîrāʾûkā | yee-ra-OO-ha |
| thee as long as | עִם | ʿim | eem |
| sun the | שָׁ֑מֶשׁ | šāmeš | SHA-mesh |
| and moon | וְלִפְנֵ֥י | wĕlipnê | veh-leef-NAY |
| endure, | יָ֝רֵ֗חַ | yārēaḥ | YA-RAY-ak |
| throughout all | דּ֣וֹר | dôr | dore |
| generations. | דּוֹרִֽים׃ | dôrîm | doh-REEM |
Cross Reference
Psalm 89:36
ਦਾਊਦ ਦਾ ਪਰਿਵਾਰ ਸਦਾ ਲਈ ਰਹੇਗਾ। ਉਸਦਾ ਪਿਆਰ ਸੂਰਜ ਰਹਿਣ ਤੱਕ ਰਹੇਗਾ।
Psalm 72:17
ਰਾਜਾ ਸਦਾ ਲਈ ਪ੍ਰਸਿਧ ਹੋਵੇ। ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ। ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ। ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।
Revelation 11:15
ਸੱਤਵਾਂ ਬਿਗੁਲ ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ: “ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ। ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”
Ephesians 3:21
ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ।
1 Corinthians 15:24
ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
Luke 1:32
ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ।
Daniel 7:27
ਫ਼ੇਰ ਅਕਾਸ਼ ਹੇਠਲੀ ਰਾਜਗਦ੍ਦੀ ਅਤੇ ਅਧਿਕਾਰ ਅਤੇ ਸਾਰੇ ਰਾਜਾਂ ਦੀ ਮਹਾਨਤਾ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਪੁਰੱਖਾਂ ਨੂੰ ਦਿੱਤੀ ਜਾਵੇਗੀ। ਇਹ ਰਾਜ ਸਦਾ ਰਹੇਗਾ। ਅਤੇ ਹੋਰ ਸਾਰੇ ਰਾਜਾਂ ਦੇ ਲੋਕ ਉਨ੍ਹਾਂ ਦਾ ਆਦਰ ਅਤੇ ਉਨ੍ਹਾਂ ਦੀ ਸੇਵਾ ਕਰਨਗੇ।’
Daniel 7:14
“ਜਿਹੜਾ ਬੰਦਾ ਮਨੁੱਖ ਵਾਂਗ ਦਿਖਾਈ ਦਿੰਦਾ ਸੀ ਉਸ ਨੂੰ ਅਧਿਕਾਰ, ਪਰਤਾਪ ਅਤੇ ਪੂਰੀ ਹਕੂਮਤੀ ਸ਼ਕਤੀ ਦਿੱਤੀ ਗਈ। ਹਰ ਕੌਮ ਅਤੇ ਹਰ ਭਾਸ਼ਾ ਦੇ ਲੋਕ ਉਸਦੀ ਉਪਾਸਨਾ ਕਰਨਗੇ। ਉਸਦੀ ਹਕੂਮਤ ਹਮੇਸ਼ਾ ਰਹੇਗੀ। ਉਸਦਾ ਰਾਜ ਸਦਾ ਰਹੇਗਾ। ਇਸਦਾ ਕਦੇ ਨਾਸ਼ ਨਹੀਂ ਹੋਵੇਗਾ।
Daniel 2:44
“ਚੌਬੇ ਰਾਜ ਦੇ ਰਾਜਿਆਂ ਸਮੇਂ, ਅਕਾਸ਼ ਦਾ ਪਰਮੇਸ਼ੁਰ ਇੱਕ ਹੋਰ ਰਾਜ ਸਥਾਪਿਤ ਕਰੇਗਾ। ਇਹ ਰਾਜ ਸਦੀਵੀ ਹੋਵੇਗਾ! ਇਹ ਕਦੇ ਵੀ ਤਬਾਹ ਨਹੀਂ ਹੋਵੇਗਾ! ਅਤੇ ਇਹ ਰਾਜ ਅਜਿਹਾ ਹੋਵੇਗਾ ਜਿਹੜਾ ਕਿਸੇ ਹੋਰ ਲੋਕਾਂ ਦੇ ਸਮੂਹ ਦੇ ਹੱਥਾਂ ਵਿੱਚ ਨਹੀਂ ਜਾ ਸੱਕਦਾ। ਇਹ ਰਾਜ, ਹੋਰ ਦੁਜੇ ਰਾਜਾਂ ਨੂੰ ਕੁਚਲ ਦੇਵੇਗਾ। ਇਹ ਉਨ੍ਹਾਂ ਰਾਜਾਂ ਦਾ ਅੰਤ ਕਰ ਦੇਵੇਗਾ। ਪਰ ਉਹ ਰਾਜ ਖੁਦ ਸਦਾ ਰਹੇਗਾ।
Isaiah 9:7
ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵੱਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।
Psalm 89:29
ਉਸਦਾ ਪਰਿਵਾਰ ਸਦਾ ਰਹੇਗਾ, ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।
Psalm 72:7
ਨੇਕੀ ਨੂੰ ਖਿੜਨ ਦਿਉ ਜਦੋਂ ਤੱਕ ਕਿ ਉਹ ਰਾਜਾ ਹੈ, ਅਮਨ ਨੂੰ ਜਾਰੀ ਰਹਿਣ ਦਿਉ ਜਿੰਨਾ ਚਿਰ ਕਿ ਚੰਨ ਹੈ।
1 Kings 3:28
ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।
1 Samuel 12:18
ਇਸ ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ। ਉਸੇ ਦਿਨ ਯਹੋਵਾਹ ਨੇ ਗਰਜ ਅਤੇ ਮੀਂਹ ਪਾ ਦਿੱਤਾ। ਤਦ ਲੋਕ ਯਹੋਵਾਹ ਅਤੇ ਸਮੂਏਲ ਕੋਲੋਂ ਬੜਾ ਡਰ ਗਏ।