Index
Full Screen ?
 

Psalm 56:7 in Punjabi

Psalm 56:7 Punjabi Bible Psalm Psalm 56

Psalm 56:7
ਹੇ ਪਰਮੇਸ਼ੁਰ, ਉਨ੍ਹਾਂ ਨੂੰ ਉਨ੍ਹਾਂ ਦੇ ਮੰਦਿਆਂ ਕਾਰਿਆਂ ਕਾਰਣ ਦੂਰ ਭਜਾ ਦਿਉ ਉਨ੍ਹਾਂ ਨੂੰ ਵਿਦੇਸ਼ੀ ਕੌਮਾਂ ਦਾ ਗੁੱਸਾ ਝੱਲਣ ਲਈ ਦੂਰ ਭੇਜ ਦਿਉ।

Shall
they
עַלʿalal
escape
אָ֥וֶןʾāwenAH-ven
by
פַּלֶּטpalleṭpa-LET
iniquity?
לָ֑מוֹlāmôLA-moh
anger
thine
in
בְּ֝אַ֗ףbĕʾapBEH-AF
cast
down
עַמִּ֤ים׀ʿammîmah-MEEM
the
people,
הוֹרֵ֬דhôrēdhoh-RADE
O
God.
אֱלֹהִֽים׃ʾĕlōhîmay-loh-HEEM

Cross Reference

Psalm 55:23
ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ, ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ। ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

Habakkuk 1:13
ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ। ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ? ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵੱਧੇਰੇ ਧਰਮੀ ਹਨ।

Jeremiah 18:19
ਯਹੋਵਾਹ ਜੀ, ਮੇਰੀ ਗੱਲ ਸੁਣੋ! ਮੇਰੀਆਂ ਦਲੀਲਾਂ ਨੂੰ ਸੁਣੋ ਅਤੇ ਨਿਆਂ ਕਰੋ, ਕੌਣ ਸਹੀ ਹੈ।

Jeremiah 10:25
ਜੇ ਤੂੰ ਕਹਿਰਵਾਨ ਹੈਂ,ਤਾਂ ਹੋਰਨਾਂ ਕੌਮਾਂ ਨੂੰ ਸਜ਼ਾ ਦੇ। ਉਹ ਤੈਨੂੰ ਨਹੀਂ ਜਾਣਦੇ ਅਤੇ ਤੇਰਾ ਆਦਰ ਨਹੀਂ ਕਰਦੇ। ਉਹ ਲੋਕ ਤੇਰੀ ਉਪਾਸਨਾ ਨਹੀਂ ਕਰਦੇ। ਉਨ੍ਹਾਂ ਕੌਮਾਂ ਨੇ ਯਾਕੂਨ ਦੇ ਪਰਿਵਾਰ ਨੂੰ ਤਬਾਹ ਕੀਤਾ ਸੀ। ਉਨ੍ਹਾਂ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਬਾਹ ਕਰ ਦਿੱਤਾ ਸੀ। ਉਨ੍ਹਾਂ ਨੇ ਇਸਰਾਏਲ ਦੀ ਮਾਤਭੂਮੀ ਨੂੰ ਤਬਾਹ ਕਰ ਦਿੱਤਾ ਸੀ।

Jeremiah 7:10
ਜੇ ਤੁਸੀਂ ਇਹ ਪਾਪ ਕਰੋਗੇ, ਤਾਂ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਘਰ ਵਿੱਚ ਮੇਰੇ ਸਾਹਮਣੇ ਖਲੋ ਸੱਕੋਗੇ? ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਮੇਰੇ ਸਾਹਮਣੇ ਖਲੋ ਸੱਕਦੇ ਹੋ ਅਤੇ ਇਹ ਆਖ ਸੱਕਦੇ ਹੋ, “ਅਸੀਂ ਸੁਰੱਖਿਅਤ ਹਾਂ।” ਸਿਰਫ਼ ਇਸ ਲਈ ਕਿ ਤੁਸੀਂ ਉਹ ਸਾਰੀਆਂ ਭਿਆਨਕ ਗੱਲਾਂ ਕਰ ਸੱਕੋ?

Isaiah 28:15
ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”

Ecclesiastes 8:8
ਬਿਲਕੁਲ ਜਿਵੇਂ ਕੋਈ ਹਵਾ ਨੂੰ ਰੋਕ ਨਹੀਂ ਸੱਕਦਾ, ਕਿਸੇ ਕੋਲ ਵੀ ਆਪਣੀ ਮੌਤ ਨੂੰ ਰੋਕਣ ਦੀ ਸਮਰਬਾ ਨਹੀਂ। ਯੁੱਧ ਦੌਰਾਨ ਕੋਈ ਵੀ ਫ਼ੌਜ਼ ਵਿੱਚੋਂ ਇਸਤੀਫ਼ਾ ਨਹੀਂ ਦੇ ਸੱਕਦਾ, ਅਤੇ ਇਸੇ ਤਰ੍ਹਾਂ ਹੀ ਜਿਹੜਾ ਵਿਅਕਤੀ ਦੁਸ਼ਟਤਾ ਦਾ ਵਿਖਾਵਾ ਕਰਦਾ ਆਪਣੀ ਦੁਸ਼ਟਤਾ ਤੋਂ ਬਚਣ ਦੇ ਯੋਗ ਨਹੀਂ ਹੋਵੇਗਾ।

Psalm 94:20
ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ। ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।

Psalm 55:15
ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ। ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ। ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

Psalm 55:9
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ। ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।

Psalm 36:12
ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ: “ਬਦਕਾਰ ਲੋਕ ਇੱਥੇ ਡਿੱਗੇ ਸਨ। ਉਹ ਕੁਚਲੇ ਗਏ। ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”

Chords Index for Keyboard Guitar