Psalm 41:13
ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ। ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ। ਆਮੀਨ ਫੇਰ ਆਮੀਨ।।
Psalm 41:13 in Other Translations
King James Version (KJV)
Blessed be the LORD God of Israel from everlasting, and to everlasting. Amen, and Amen.
American Standard Version (ASV)
Blessed be Jehovah, the God of Israel, From everlasting and to everlasting. Amen, and Amen. Psalm 42 For the Chief Musician. Maschil of the sons of Korah.
Bible in Basic English (BBE)
May the Lord God of Israel be praised, through eternal days and for ever. So be it. So be it.
Darby English Bible (DBY)
Blessed be Jehovah, the God of Israel, from eternity to eternity! Amen, and Amen.
Webster's Bible (WBT)
And as for me, thou upholdest me in my integrity, and settest me before thy face for ever.
World English Bible (WEB)
Blessed be Yahweh, the God of Israel, From everlasting and to everlasting! Amen and amen.
Young's Literal Translation (YLT)
Blessed `is' Jehovah, God of Israel, From the age -- and unto the age. Amen and Amen.
| Blessed | בָּ֘ר֤וּךְ | bārûk | BA-ROOK |
| be the Lord | יְהוָ֨ה׀ | yĕhwâ | yeh-VA |
| God | אֱלֹ֘הֵ֤י | ʾĕlōhê | ay-LOH-HAY |
| of Israel | יִשְׂרָאֵ֗ל | yiśrāʾēl | yees-ra-ALE |
| everlasting, from | מֵֽ֭הָעוֹלָם | mēhāʿôlom | MAY-ha-oh-lome |
| and to | וְעַ֥ד | wĕʿad | veh-AD |
| everlasting. | הָעוֹלָ֗ם | hāʿôlām | ha-oh-LAHM |
| Amen, | אָ֘מֵ֥ן׀ | ʾāmēn | AH-MANE |
| and Amen. | וְאָמֵֽן׃ | wĕʾāmēn | veh-ah-MANE |
Cross Reference
Ephesians 1:3
ਮਸੀਹ ਵਿੱਚ ਆਤਮਕ ਅਸੀਸਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ।
Psalm 106:48
ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ। ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ। ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!” ਯਹੋਵਾਹ ਦੀ ਉਸਤਤਿ ਕਰੋ।
Psalm 89:52
ਯਹੋਵਾਹ ਨੂੰ ਸਦਾ ਅਤੇ ਸਦਾ ਲਈ ਅਸੀਸ ਦਿਉ। ਆਮੀਨ ਫੇਰ ਆਮੀਨ।
Psalm 72:18
ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ। ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
Revelation 7:12
ਉਨ੍ਹਾਂ ਨੇ ਆਖਿਆ, “ਆਮੀਨ। ਉਸਤਤ, ਮਹਿਮਾ, ਸਿਆਣਪ, ਧੰਨਵਾਦੀ ਹੋਣਾ, ਸਤਿਕਾਰ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਸਾਡੇ ਪਰਮੇਸ਼ੁਰ ਨੂੰ ਹੋਵੇ। ਆਮੀਨ।”
Revelation 5:9
ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ: “ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ। ਕਿਉਂਕਿ ਤੂੰ ਮਾਰਿਆ ਗਿਆ ਸੀ ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ, ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
1 Chronicles 29:10
ਦਾਊਦ ਦੀ ਖੂਬਸੂਰਤ ਪ੍ਰਾਰਥਨਾ ਤਦ ਦਾਊਦ ਨੇ ਹਾਜ਼ਿਰ ਲੋਕਾਂ ਦੇ ਸਾਹਮਣੇ ਯਹੋਵਾਹ ਦੀ ਉਸਤਤਿ ਵਿੱਚ ਆਖਿਆ: “ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਤੇਰੀ ਸਦਾ ਲਈ ਉਸਤਤ ਹੋਵੇ!
Revelation 4:8
ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅੱਖਾਂ ਨਾਲ ਢੱਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ। ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”
1 Corinthians 14:16
ਤੁਸੀਂ ਸ਼ਾਇਦ ਆਪਣੇ ਆਤਮਾ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹੜਾ ਤੁਹਾਡੇ ਧੰਨਵਾਦ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ।
Matthew 6:13
ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ, ਸਗੋਂ ਦੁਸ਼ਟ ਤੋਂ ਬਚਾਵੋ।’
Jeremiah 28:6
ਯਿਰਮਿਯਾਹ ਨੇ ਹਨਨਯਾਹ ਨੂੰ ਆਖਿਆ, “ਆਮੀਨ! ਮੈਨੂੰ ਉਮੀਦ ਹੈ ਕਿ ਯਹੋਵਾਹ ਸੱਚਮੁੱਚ ਅਜਿਹਾ ਹੀ ਕਰੇਗਾ! ਮੈਨੂੰ ਉਮੀਦ ਹੈ ਕਿ ਤੂੰ ਜਿਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈਂ ਯਹੋਵਾਹ ਉਸ ਨੂੰ ਸੱਚ ਕਰ ਦੇਵੇਗਾ! ਮੈਨੂੰ ਉਮੀਦ ਹੈ ਕਿ ਯਹੋਵਾਹ ਬਾਬਲ ਤੋਂ ਯਹੋਵਾਹ ਦੇ ਮੰਦਰ ਦੀਆਂ ਚੀਜ਼ਾਂ ਨੂੰ ਇਸ ਥਾਂ ਵਾਪਸ ਲਿਆਵੇਗਾ। ਅਤੇ ਮੈਨੂੰ ਉਮੀਦ ਹੈ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਇੱਥੇ ਵਾਪਸ ਲਿਆਵੇਗਾ ਜਿਨ੍ਹਾਂ ਨੂੰ ਮਜ਼ਬੂਰ ਹੋਕੇ ਆਪਣੇ ਘਰ ਛੱਡਣੇ ਪਏ ਸਨ।
Psalm 150:6
ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ! ਯਹੋਵਾਹ ਦੀ ਉਸਤਤਿ ਕਰੋ!
1 Chronicles 16:36
ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਹਮੇਸ਼ਾ ਲਈ ਹੋਵੇ, ਜਿਵੇਂ ਕਿ ਹਮੇਸ਼ਾ ਹੀ ਉਸਦੀ ਉਸਤਤ ਹੋਈ ਹੈ! ਸਭ ਲੋਕਾਂ ਨੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਆਖਿਆ, “ਆਮੀਨ।”
1 Kings 1:36
ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ, “ਆਮੀਨ! ਯਹੋਵਾਹ ਪਰਮੇਸ਼ੁਰ, ਮੇਰੇ ਮਹਾਰਾਜ ਅਤੇ ਪਾਤਸ਼ਾਹ ਦਾ ਪਰਮੇਸ਼ੁਰ, ਤੇਰੇ ਸ਼ਬਦਾਂ ਦੀ ਤਸਦੀਕ ਕਰੇਗਾ!
Deuteronomy 27:15
“‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’ “ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
Numbers 5:22
ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿੱਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’
Revelation 22:20
ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।” ਆਮੀਨ! ਆਓ ਪ੍ਰਭੂ ਯਿਸੂ!
Revelation 11:17
ਬਜ਼ੁਰਗਾਂ ਨੇ ਆਖਿਆ: “ਹੇ ਪ੍ਰਭੂ ਅੱਤ ਸ਼ਕਤੀਸ਼ਾਲੀ ਪਰਮੇਸ਼ੁਰ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿਉਂਕਿ ਤੂੰ ਹੀ ਹੈ ਜੋ ਮੋਜੂਦ ਸੀ ਅਤੇ ਹਮੇਸ਼ਾ ਹੀ ਮੋਜੂਦ ਹੈ। ਅਸੀਂ ਧੰਨਵਾਦ ਕਰਦੇ ਹਾਂ ਤੇਰਾ ਕਿਉਂਕਿ ਤੂੰ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ ਹੈ ਅਤੇ ਹਕੂਮਤ ਕਰਨੀ ਅਰੰਭ ਕੀਤੀ ਹੈ।