Psalm 3:8
ਹੇ ਯਹੋਵਾਹ, ਜਿੱਤ ਤੇਰੀ ਹੀ ਹੈ। ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
Psalm 3:8 in Other Translations
King James Version (KJV)
Salvation belongeth unto the LORD: thy blessing is upon thy people. Selah.
American Standard Version (ASV)
Salvation belongeth unto Jehovah: Thy blessing be upon thy people. Selah Psalm 4 For the Chief Musician; on stringed instruments. A Psalm of David.
Bible in Basic English (BBE)
Salvation comes from the Lord; your blessing is on your people. (Selah.)
Darby English Bible (DBY)
Salvation is of Jehovah; thy blessing is upon thy people. Selah.
Webster's Bible (WBT)
Arise, O LORD; save me, O my God: for thou hast smitten all my enemies upon the cheek bone; thou hast broken the teeth of the ungodly.
World English Bible (WEB)
Salvation belongs to Yahweh. Your blessing be on your people. Selah.
Young's Literal Translation (YLT)
Of Jehovah `is' this salvation; On Thy people `is' Thy blessing! Selah.
| Salvation | לַיהוָ֥ה | layhwâ | lai-VA |
| belongeth unto the Lord: | הַיְשׁוּעָ֑ה | hayšûʿâ | hai-shoo-AH |
| blessing thy | עַֽל | ʿal | al |
| is upon | עַמְּךָ֖ | ʿammĕkā | ah-meh-HA |
| thy people. | בִרְכָתֶ֣ךָ | birkātekā | veer-ha-TEH-ha |
| Selah. | סֶּֽלָה׃ | selâ | SEH-la |
Cross Reference
Isaiah 43:11
ਮੈਂ ਖੁਦ ਹੀ ਯਹੋਵਾਹ ਹਾਂ। ਅਤੇ ਇੱਥੇ ਕੋਈ ਹੋਰ ਰੱਖਿਅਕੱ ਨਹੀਂ ਹੈ ਇੱਕੋ ਇੱਕ ਮੈਂ ਹੀ ਹਾਂ।
Revelation 19:1
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ, “ਹਲਲੂਯਾਹ! ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
Revelation 7:10
ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਇਆ, “ਜਿੱਤ ਸਾਡੇ ਪਰਮੇਸ਼ੁਰ ਦੀ ਹੈ ਜਿਹੜਾ ਤਖਤ ਤੇ ਬੈਠਾ ਹੈ ਅਤੇ ਲੇਲੇ ਦੀ ਹੈ।”
Jonah 2:9
ਮੁਕਤੀ ਸਿਰਫ਼ ਯਹੋਵਾਹ ਕੋਲੋਂ ਹੀ ਆਉਂਦੀ ਹੈ। ਹੇ ਯਹੋਵਾਹ, ਮੈਂ ਉਸਤਤ ਦੇ ਸ਼ੁਕਰਾਨਿਆਂ ਨਾਲ ਤੈਨੂੰ ਬਲੀਆਂ ਚੜ੍ਹਾਵਾਂਗਾ। ਮੈਂ ਖਾਸ ਇਕਰਾਰ ਕਰਾਂਗਾ ਅਤੇ ਉਨ੍ਹਾਂ ਨੂੰ ਪੂਰਿਆਂ ਕਰਾਂਗਾ।”
Hosea 13:4
“ਮੈਂ, ਤੁਹਾਡੇ ਮਿਸਰ ਵਿੱਚ ਰਹਿਣ ਦੇ ਦਿਨਾਂ ਤੋਂ, ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ। ਤੁਸੀਂ ਮੇਰੇ ਇਲਾਵਾ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਬਚਾਇਆ।
Jeremiah 3:23
ਪਹਾੜੀਆਂ ਉੱਤੇ ਬੁੱਤਾਂ ਦੀ ਉਪਾਸਨਾ ਕਰਨਾ ਮੂਰੱਖਤਾਈ ਸੀ। ਪਹਾੜੀਆਂ ਉੱਤੇ ਸ਼ੋਰ-ਸ਼ਰਾਬੇ ਦੀਆਂ ਸਮੂਹ ਦਾਵਤਾਂ ਗ਼ਲਤ ਸਨ। ਅਵੱਸ਼ ਹੀ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਆਉਂਦੀ ਹੈ।
Psalm 37:39
ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ। ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
Psalm 29:11
ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ। ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।
1 Peter 3:9
ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਹੈ ਬਦਲੇ ਵਿੱਚ ਉਸ ਦੇ ਨਾਲ ਬੁਰਾ ਨਾ ਕਰੋ। ਜਾਂ ਜਿਹੜਾ ਤੁਹਾਨੂੰ ਮੰਦਾ ਬੋਲਦਾ ਹੈ ਬਦਲੇ ਵਿੱਚ ਉਸ ਨਾਲ ਮੰਦਾ ਨਾ ਬੋਲੋ। ਪਰ ਉਸ ਵਿਅਕਤੀ ਨੂੰ ਅਸੀਸ ਦਿਉ ਕਿਉਂਕਿ ਤੁਸੀਂ ਵੀ ਪਰਮੇਸ਼ੁਰ ਦੁਆਰਾ ਅਸੀਸਾਂ ਪ੍ਰਾਪਤ ਕਰਨ ਲਈ ਸੱਦੇ ਗਏ ਸੀ।
Hebrews 6:14
ਪਰਮੇਸ਼ੁਰ ਨੇ ਆਖਿਆ, “ਮੈਂ ਸੱਚਮੁੱਚ ਤੈਨੂੰ ਅਸੀਸਾਂ ਦਿੰਦਾ ਹਾਂ। ਮੈਂ ਤੈਨੂੰ ਬਹੁਤ ਬਹੁਤ ਉਲਾਦਾਂ ਦੇਵਾਂਗਾ।”
Ephesians 1:3
ਮਸੀਹ ਵਿੱਚ ਆਤਮਕ ਅਸੀਸਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ।
Acts 4:12
ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
Acts 3:26
ਪਰਮੇਸ਼ੁਰ ਨੇ ਆਪਣੇ ਖਾਸ ਸੇਵਕ ਯਿਸੂ ਨੂੰ ਤੁਹਾਡੇ ਕੋਲ ਪਹਿਲਾਂ ਭੇਜਿਆ। ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬਦੀ ਦੇ ਰਸਤਿਆਂ ਤੋਂ ਹਟਾ ਕੇ ਅਸੀਸਾਂ ਦੇਣ ਲਈ ਆਇਆ।”
Isaiah 45:21
ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।) “ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ!
Proverbs 21:31
ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸੱਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸੱਕਦੇ।
Psalm 72:17
ਰਾਜਾ ਸਦਾ ਲਈ ਪ੍ਰਸਿਧ ਹੋਵੇ। ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ। ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ। ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।