Psalm 24:1
ਦਾਊਦ ਦਾ ਇੱਕ ਗੀਤ। ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ। ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
Psalm 24:1 in Other Translations
King James Version (KJV)
The earth is the LORD's, and the fulness thereof; the world, and they that dwell therein.
American Standard Version (ASV)
The earth is Jehovah's, and the fulness thereof; The world, and they that dwell therein.
Bible in Basic English (BBE)
<A Psalm. Of David.> The earth is the Lord's, with all its wealth; the world and all the people living in it.
Darby English Bible (DBY)
{Of David. A Psalm.} The earth is Jehovah's, and the fulness thereof; the world, and they that dwell therein.
Webster's Bible (WBT)
A Psalm of David. The earth is the LORD'S, and the fullness thereof; the world, and they that dwell therein.
World English Bible (WEB)
> The earth is Yahweh's, with its fullness; The world, and those who dwell therein.
Young's Literal Translation (YLT)
A Psalm of David. To Jehovah `is' the earth and its fulness, The world and the inhabitants in it.
| The earth | לַֽ֭יהוָה | layhwâ | LAI-va |
| is the Lord's, | הָאָ֣רֶץ | hāʾāreṣ | ha-AH-rets |
| and the fulness | וּמְלוֹאָ֑הּ | ûmĕlôʾāh | oo-meh-loh-AH |
| world, the thereof; | תֵּ֝בֵ֗ל | tēbēl | TAY-VALE |
| and they that dwell | וְיֹ֣שְׁבֵי | wĕyōšĕbê | veh-YOH-sheh-vay |
| therein. | בָֽהּ׃ | bāh | va |
Cross Reference
Psalm 89:11
ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ। ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
1 Corinthians 10:26
ਤੁਸੀਂ ਇਸ ਨੂੰ ਖਾ ਸੱਕਦੇ ਹੋ, “ਕਿਉਂਕਿ ਧਰਤੀ ਅਤੇ ਇਸ ਉਤਲੀ ਹਰ ਸ਼ੈਅ ਪ੍ਰਭੂ ਨਾਲ ਸੰਬੰਧਿਤ ਹੈ।”
Exodus 9:29
ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉੱਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜ੍ਹੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ।
Job 41:11
ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ। ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ।
1 Chronicles 29:11
ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ! ਕਿਉਂ ਕਿ ਧਰਤੀ ਅਤੇ ਆਕਾਸ਼ ਵਿੱਚਲਾ ਸਭ ਕੁਝ ਤੇਰਾ, ਇੱਕਲੇ ਦਾ ਹੀ ਹੈ: ਹੇ ਯਹੋਵਾਹ! ਇਹ ਰਾਜ ਤੇਰਾ ਹੈ ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।
Nahum 1:5
ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿੱਲੇ ਪਿੰਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵੱਸਦੇ ਸਭ ਜੀਅ ਭੈਭੀਤ ਹੋਣਗੇ।
Deuteronomy 10:14
“ਹਰ ਸ਼ੈਅ ਯਹੋਵਾਹ, ਤੁਹਾਡੇ ਪਰਮੇਸ਼ੁਰ ਦੀ ਹੈ। ਆਕਾਸ਼, ਉੱਚੇ ਤੋਂ ਉੱਚੇ ਅਕਾਸ਼ ਵੀ ਯਹੋਵਾਹ ਦੇ ਹਨ। ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ, ਤੁਹਾਡੇ ਪਰਮੇਸ਼ੁਰ ਦੀ ਹੈ।
Exodus 19:5
ਇਸ ਲਈ ਹੁਣ ਮੈਂ ਤੁਹਾਨੂੰ ਆਪਣੇ ਹੁਕਮ ਮੰਨਣ ਲਈ ਆਖਦਾ ਹਾਂ। ਮੇਰੇ ਇਕਰਾਰਨਾਮੇ ਦੀ ਪਾਲਣ ਕਰੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਮੇਰੇ ਆਪਣੇ ਖਾਸ ਬੰਦੇ ਹੋਵੋਂਗੇ। ਸਾਰੀ ਦੁਨੀਆਂ ਮੇਰੀ ਹੈ ਪਰ ਮੈਂ ਤੁਹਾਨੂੰ ਆਪਣੇ ਖਾਸ ਬੰਦਿਆਂ ਵਜੋਂ ਚੁਣ ਰਿਹਾ ਹਾਂ।
Daniel 4:25
ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।
Psalm 98:7
ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
Psalm 50:12
ਮੈਂ ਭੁੱਖਾ ਨਹੀਂ ਹਾਂ। ਪਰ ਜੇ ਮੈਂ ਭੁੱਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮੰਗਾਂਗਾ। ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ।