Psalm 132:14
ਯਹੋਵਾਹ ਨੇ ਆਖਿਆ, “ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਹੋਵਾਂਗਾ।
Psalm 132:14 in Other Translations
King James Version (KJV)
This is my rest for ever: here will I dwell; for I have desired it.
American Standard Version (ASV)
This is my resting-place for ever: Here will I dwell; for I have desired it.
Bible in Basic English (BBE)
This is my rest for ever: here will I ever be; for this is my desire.
Darby English Bible (DBY)
This is my rest for ever; here will I dwell, for I have desired it.
World English Bible (WEB)
"This is my resting place forever. Here I will live, for I have desired it.
Young's Literal Translation (YLT)
This `is' My rest for ever and ever, Here do I sit, for I have desired it.
| This | זֹאת | zōt | zote |
| is my rest | מְנוּחָתִ֥י | mĕnûḥātî | meh-noo-ha-TEE |
| for ever: | עֲדֵי | ʿădê | uh-DAY |
| here | עַ֑ד | ʿad | ad |
| dwell; I will | פֹּֽה | pō | poh |
| for | אֵ֝שֵׁ֗ב | ʾēšēb | A-SHAVE |
| I have desired | כִּ֣י | kî | kee |
| it. | אִוִּתִֽיהָ׃ | ʾiwwitîhā | ee-wee-TEE-ha |
Cross Reference
Isaiah 66:1
ਪਰਮੇਸ਼ੁਰ ਸਮੂਹ ਕੌਮਾਂ ਦਾ ਨਿਆਂ ਕਰੇਗਾ ਇਹੀ ਹੈ ਜੋ ਪਰਮੇਸ਼ੁਰ ਆਖਦਾ ਹੈ, “ਅਕਾਸ਼ ਮੇਰਾ ਸਿੰਘਾਸਣ ਨੇ। ਧਰਤੀ ਮੇਰਾ ਪੈਰ ਟਿਕਾਣਾ ਹੈ। ਇਸ ਲਈ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਮੇਰੇ ਲਈ ਇੱਕ ਘਰ ਬਣਾ ਸੱਕਦੇ ਹੋ? ਨਹੀਂ! ਤੁਸੀਂ ਨਹੀਂ ਬਣਾ ਸੱਕਦੇ! ਕੀ ਤੁਸੀਂ ਮੇਰੇ ਅਰਾਮ ਕਰਨ ਲਈ ਕੋਈ ਥਾਂ ਦੇ ਸੱਕਦੇ ਹੋ? ਨਹੀਂ! ਤੁਸੀਂ ਨਹੀਂ ਦੇ ਸੱਕਦੇ!
Psalm 132:8
ਯਹੋਵਾਹ, ਆਪਣੇ ਆਸਣ ਤੋਂ ਉੱਠੋ! ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉੱਠੇ।
Revelation 21:23
ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
Hebrews 12:22
ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉਹ ਸੀਯੋਨ ਪਹਾੜ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕੱਠ ਦੀ ਜਗ਼੍ਹਾ ਤੇ ਆਏ ਹੋ।
Ephesians 2:22
ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
Matthew 23:21
ਜੇਕਰ ਕੋਈ ਮੰਦਰ ਦੀ ਸੌਂਹ ਖਾਂਦਾ ਹੈ, ਤਾਂ ਉਹ ਮੰਦਰ ਦੀ ਅਤੇ ਉਸਦੀ ਸੌਂਹ ਖਾਂਦਾ ਜੋ ਉਸ ਵਿੱਚ ਰਹਿੰਦਾ ਹੈ।
Zephaniah 3:17
ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ ਤੇ ਤੈਨੂੰ ਦਰਸਾਵੇਗਾ ਕਿ ਤੂੰ ਉਸ ਨੂੰ ਕਿੰਨਾ ਪਿਆਰਾ ਹੈਂ? ਤੇ ਤੈਨੂੰ ਇਹ ਵੀ ਇਜ਼ਹਾਰ ਕਰਾਇਆ ਕਿ ਉਹ ਤੇਰੇ ਨਾਲ ਅੰਤਾ ਦਾ ਖੁਸ਼ ਹੈ!
Joel 3:21
ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਮਾਰਿਆ। ਇਸੇ ਲਈ, ਮੈਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵਾਂਗਾ।” ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਰਹਿੰਦਾ ਹੈ।
Isaiah 57:15
ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।
Isaiah 12:6
ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ! ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ। ਏਸ ਲਈ ਪ੍ਰਸੰਨ ਹੋਵੋ!
Isaiah 11:10
ਉਸ ਸਮੇਂ, ਉੱਥੇ ਯੱਸੀ ਦੇ ਪਰਿਵਾਰ ਦਾ ਇੱਕ ਖਾਸ ਵਿਅਕਤੀ ਹੋਵੇਗਾ। ਇਹ ਬੰਦਾ ਇੱਕ ਝੰਡੇ ਵਰਗਾ ਹੋਵੇਗਾ। ਇਹ “ਝੰਡਾ” ਸਮੂਹ ਕੌਮਾਂ ਨੂੰ ਇਹ ਦਰਸਾਏਗਾ ਕਿ ਉਨ੍ਹਾਂ ਨੂੰ ਉਸ ਦੇ ਆਲੇ-ਦੁਆਲੇ ਇੱਕਤ੍ਰ ਹੋ ਜਾਣਾ ਚਾਹੀਦਾ ਹੈ। ਕੌਮਾਂ ਉਸ ਕੋਲੋਂ ਪੁੱਛਣਗੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹ ਸਥਾਨ ਜਿੱਥੇ ਉਹ ਰਹਿੰਦਾ ਹੈ, ਪਰਤਾਪ ਨਾਲ ਭਰ ਜਾਵੇਗਾ।
Isaiah 8:18
ਮੇਰੇ ਬੱਚੇ ਅਤੇ ਮੈਂ ਇਸਰਾਏਲ ਦੇ ਲੋਕਾਂ ਲਈ ਸੰਕੇਤ ਅਤੇ ਸਬੂਤ ਹਾਂ। ਸਾਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ-ਉਹ ਯਹੋਵਾਹ ਜਿਹੜਾ ਸੀਯੋਨ ਪਰਵਤ ਉੱਤੇ ਰਹਿੰਦਾ ਹੈ।
Psalm 135:21
ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ, ਉਸ ਦੇ ਘਰ, ਯਰੂਸ਼ਲਮ ਤੋਂ ਯਹੋਵਾਹ ਦੀ ਉਸਤਤਿ ਕਰੋ।
Psalm 87:2
ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
Psalm 76:2
ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ। ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
Psalm 68:18
ਉਹ ਉੱਪਰ ਉੱਚੇ ਪਰਬਤ ਉੱਤੇ ਗਿਆ, ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ, ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ। ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ।
Psalm 68:16
ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ? ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।
1 Kings 8:27
“ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ।
1 Kings 8:13
ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ, ਜਿੱਥੇ ਤੂੰ ਸਦਾ ਲਈ ਰਹਿ ਸੱਕੇ।”