Psalm 119:95
ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ। ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।
Psalm 119:95 in Other Translations
King James Version (KJV)
The wicked have waited for me to destroy me: but I will consider thy testimonies.
American Standard Version (ASV)
The wicked have waited for me, to destroy me; `But' I will consider thy testimonies.
Bible in Basic English (BBE)
The sinners have been waiting for me to give me up to destruction; but I will give all my mind to your unchanging ward.
Darby English Bible (DBY)
The wicked have awaited me to destroy me; [but] I attend unto thy testimonies.
World English Bible (WEB)
The wicked have waited for me, to destroy me. I will consider your statutes.
Young's Literal Translation (YLT)
Thy wicked waited for me to destroy me, Thy testimonies I understand.
| The wicked | לִ֤י | lî | lee |
| have waited | קִוּ֣וּ | qiwwû | KEE-woo |
| destroy to me for | רְשָׁעִ֣ים | rĕšāʿîm | reh-sha-EEM |
| me: but I will consider | לְאַבְּדֵ֑נִי | lĕʾabbĕdēnî | leh-ah-beh-DAY-nee |
| thy testimonies. | עֵ֝דֹתֶ֗יךָ | ʿēdōtêkā | A-doh-TAY-ha |
| אֶתְבּוֹנָֽן׃ | ʾetbônān | et-boh-NAHN |
Cross Reference
1 Samuel 23:20
ਸੋ ਹੇ ਪਾਤਸ਼ਾਹ, ਤੂੰ ਜਦ ਚਾਹੇਂ ਉੱਧਰ ਆ ਜਾਵੀਂ, ਇਹ ਸਾਡਾ ਫ਼ਰਜ ਹੈ ਕਿ ਤੂੰ ਜਦ ਆਵੇਂ ਅਸੀਂ ਦਾਊਦ ਨੂੰ ਤੇਰੇ ਹਵਾਲੇ ਕਰੀਏ।”
Acts 23:21
ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ ਕਿਉਂਕਿ ਚਾਲੀ ਤੋਂ ਵੱਧੇਰੇ ਯਹੂਦੀ ਛੁੱਪੇ ਹੋਏ ਹਨ ਤਾਂ ਜੋ ਉਹ ਪੌਲੁਸ ਨੂੰ ਰਸਤੇ ਵਿੱਚ ਹੀ ਖਤਮ ਕਰ ਦੇਣ। ਉਨ੍ਹਾਂ ਨੇ ਇੱਕ ਗੰਭੀਰ ਸੌਂਹ ਖਾਧੀ ਹੈ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਤੇ ਨਾ ਪੀਣਗੇ ਜਦ ਤੱਕ ਉਹ ਪੌਲੁਸ ਨੂੰ ਨਹੀਂ ਮਾਰ ਦਿੰਦੇ। ਸੋ ਉਹ ਹੁਣ ਤੁਹਾਡੀ ਸਹਿਮਤੀ ਦੀ ਉਡੀਕ ਵਿੱਚ ਹਨ।”
Acts 12:11
ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”
Matthew 26:3
ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕੱਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ।
Psalm 119:167
ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ। ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।
Psalm 119:129
ਪੇ ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ। ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।
Psalm 119:125
ਮੈਂ ਤੁਹਾਡਾ ਸੇਵਕ ਹਾਂ ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
Psalm 119:111
ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।
Psalm 119:85
ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ। ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।
Psalm 119:69
ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਮੇਰੇ ਬਾਰੇ ਝੂਠ ਬੋਲਿਆ। ਪਰ ਮੈਂ ਸੱਚੇ ਦਿਲੋਂ ਤੁਹਾਡੇ ਆਦੇਸ਼ ਮੰਨਦਾ ਰਿਹਾ, ਯਹੋਵਾਹ।
Psalm 119:61
ਮੰਦੇ ਲੋਕਾਂ ਦੇ ਇੱਕ ਸਮੂਹ ਨੇ ਮੇਰੇ ਬਾਰੇ ਮੰਦੀਆਂ ਗੱਲਾਂ ਆਖੀਆਂ। ਪਰ ਮੈਂ ਤੁਹਾਡੀਆਂ ਸਿੱਖਿਆਵਾਂ ਨਹੀਂ ਭੁੱਲਿਆ, ਯਹੋਵਾਹ।
Psalm 119:31
ਮੈਂ ਤੁਹਾਡੇ ਕਰਾਰ ਨਾਲ ਜੁੜਦਾ ਹਾਂ, ਯਹੋਵਾਹ। ਮੈਨੂੰ ਨਿਰਾਸ਼ ਨਾ ਕਰੋ।
Psalm 119:24
ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ। ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।
Psalm 38:12
ਮੇਰੇ ਵੈਰੀ ਮੇਰੇ ਬਾਰੇ ਮੰਦੀਆਂ ਗੱਲਾਂ ਕਰਦੇ ਹਨ। ਉਹ ਝੂਠ ਅਤੇ ਅਫ਼ਵਾਹਾਂ ਫ਼ੈਲਾ ਰਹੇ ਹਨ। ਉਹ ਦਿਨ ਭਰ ਮੇਰੀਆਂ ਗੱਲਾਂ ਕਰਦੇ ਹਨ।
Psalm 37:32
ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
Psalm 27:2
ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ। ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ। ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ। ਪਰ ਉਹ ਔਕੜਨਗੇ ਅਤੇ ਡਿੱਗਣਗੇ।
Psalm 10:8
ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ। ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ।
2 Samuel 17:1
ਅਹੀਥੋਫ਼ਲ ਦੀ ਦਾਊਦ ਵਾਸਤੇ ਸਲਾਹ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਕਿਹਾ, “ਮੈਨੂੰ ਪਰਵਾਨਗੀ ਦੇਵੋ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਅੱਜ ਹੀ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ।
Acts 25:3
ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ।