Psalm 114:4
ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ, ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
Psalm 114:4 in Other Translations
King James Version (KJV)
The mountains skipped like rams, and the little hills like lambs.
American Standard Version (ASV)
The mountains skipped like rams, The little hills like lambs.
Bible in Basic English (BBE)
The mountains were jumping like goats, and the little hills like lambs.
Darby English Bible (DBY)
The mountains skipped like rams, the hills like lambs.
World English Bible (WEB)
The mountains skipped like rams, The little hills like lambs.
Young's Literal Translation (YLT)
The mountains have skipped as rams, Heights as sons of a flock.
| The mountains | הֶֽ֭הָרִים | hehārîm | HEH-ha-reem |
| skipped | רָקְד֣וּ | roqdû | roke-DOO |
| like rams, | כְאֵילִ֑ים | kĕʾêlîm | heh-ay-LEEM |
| hills little the and | גְּ֝בָע֗וֹת | gĕbāʿôt | ɡEH-va-OTE |
| like lambs. | כִּבְנֵי | kibnê | keev-NAY |
| צֹֽאן׃ | ṣōn | tsone |
Cross Reference
Exodus 19:18
ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉੱਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉੱਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ।
Habakkuk 3:6
ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸ ਨੇ ਉੱਠ ਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤੱਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜ੍ਹੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।
Judges 5:4
“ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ, ਜਦੋਂ ਤੂੰ ਅਦੋਮ ਧਰਤੀ ਤੋਂ ਕੂਚ ਕੀਤਾ ਧਰਤੀ ਹਿੱਲ ਗਈ। ਅਕਾਸ਼ ਵਰਿਆ ਅਤੇ, ਬੱਦਲਾਂ ਨੇ ਪਾਣੀ ਸੁੱਟਿਆ।
Revelation 20:11
ਦੁਨੀਆਂ ਦੇ ਲੋਕਾਂ ਦਾ ਨਿਆਂ ਹੁੰਦਾ ਹੈ ਫ਼ੇਰ ਮੈਂ ਇੱਕ ਵੱਡਾ ਸਾਰਾ ਚਿੱਟਾ ਤਖਤ ਦੇਖਿਆ। ਮੈਂ ਉਸ ਨੂੰ ਵੀ ਦੇਖਿਆ ਜਿਹੜਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ।
2 Peter 3:7
ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰੱਖੇ ਜਾ ਰਹੇ ਹਨ। ਇਹ ਨਿਆਂ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ।
Habakkuk 3:8
ਹੇ ਯਹੋਵਾਹ! ਕੀ ਤੂੰ ਦਰਿਆਵਾਂ ਤੇ ਨਾਰਾਜ਼ ਸੀ? ਕੀ ਤੈਨੂੰ ਨਦੀਆਂ ਨਾਲ ਗਿਲਾ ਸੀ? ਕੀ ਤੈਨੂੰ ਸਾਗਰ ਤੇ ਕਰੋਧ ਸੀ? ਜਦੋਂ ਤੂੰ ਆਪਣੇ ਘੋੜਿਆਂ ਤੇ ਰੱਥਾਂ ਉੱਤੇ ਜਿੱਤ ਲਈ ਸਵਾਰ ਸੀ, ਕੀ ਉਸ ਵੇਲੇ ਤੂੰ ਕਰੋਧ ਵਿੱਚ ਸੀ?
Nahum 1:5
ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿੱਲੇ ਪਿੰਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵੱਸਦੇ ਸਭ ਜੀਅ ਭੈਭੀਤ ਹੋਣਗੇ।
Micah 1:3
ਵੇਖੋ, ਯਹੋਵਾਹ ਆਪਣੇ ਅਸਥਾਨ ਤੋਂ ਬਾਹਰ ਆ ਰਿਹਾ ਹੈ ਉਹ ਹੇਠਾਂ ਆਕੇ ਧਰਤੀ ਦੀਆਂ ਉਚਿਆਈਆਂ ਉੱਪਰ ਤੁਰੇਗਾ।
Jeremiah 4:23
ਤਬਾਹੀ ਆ ਰਹੀ ਹੈ ਮੈਂ ਧਰਤੀ ਵੱਲ ਦੇਖਿਆ। ਧਰਤੀ ਖਾਲੀ ਸੀ, ਧਰਤੀ ਉੱਤੇ ਕੁਝ ਵੀ ਨਹੀਂ ਸੀ। ਮੈਂ ਅਕਾਸ਼ ਵੱਲ ਦੇਖਿਆ। ਅਤੇ ਇਸਦੀ ਰੌਸ਼ਨੀ ਚਲੀ ਗਈ ਸੀ।
Psalm 68:16
ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ? ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।
Psalm 39:6
ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ। ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।
Psalm 29:6
ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ। ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ। ਸਿਰਯੋਨ ਹਿਲਦਾ ਹੈ। ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
Psalm 18:7
ਧਰਤੀ ਹਿਲੀ ਅਤੇ ਕੰਬੀ; ਸਵਰਗ ਦੇ ਥਮਲੇ ਵੀ ਹਿੱਲ ਗਏ। ਕਿਉਂਕਿ ਯਹੋਵਾਹ ਗੁੱਸੇ ਸੀ।
Exodus 20:18
ਲੋਕ ਪਰਮੇਸ਼ੁਰ ਤੋਂ ਡਰਦੇ ਹਨ ਇਸ ਸਮੇਂ ਦੌਰਾਨ, ਵਾਦੀ ਦੇ ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਸੁਣੀ ਅਤੇ ਪਰਬਤ ਉੱਤੇ ਬਿਜਲੀ ਲਿਸ਼ਕਦੀ, ਅਤੇ ਪਰਬਤ ਚੋਂ ਧੂੰਆਂ ਉੱਠਦਾ ਦੇਖਿਆ। ਉਹ ਡਰ ਨਾਲ ਕੰਬ ਰਹੇ ਸਨ ਅਤੇ ਪਰਬਤ ਤੋਂ ਪਰ੍ਹਾਂ ਹਟ ਗਏ।