Psalm 105:5
ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
Psalm 105:5 in Other Translations
King James Version (KJV)
Remember his marvellous works that he hath done; his wonders, and the judgments of his mouth;
American Standard Version (ASV)
Remember his marvellous works that he hath done, His wonders, and the judgments of his mouth,
Bible in Basic English (BBE)
Keep in mind the great works which he has done; his wonders, and the decisions of his mouth;
Darby English Bible (DBY)
Remember his wondrous works which he hath done, his miracles and the judgments of his mouth:
World English Bible (WEB)
Remember his marvelous works that he has done; His wonders, and the judgments of his mouth,
Young's Literal Translation (YLT)
Remember His wonders that He did, His signs and the judgments of His mouth.
| Remember | זִכְר֗וּ | zikrû | zeek-ROO |
| his marvellous works | נִפְלְאוֹתָ֥יו | niplĕʾôtāyw | neef-leh-oh-TAV |
| that | אֲשֶׁר | ʾăšer | uh-SHER |
| he hath done; | עָשָׂ֑ה | ʿāśâ | ah-SA |
| wonders, his | מֹ֝פְתָ֗יו | mōpĕtāyw | MOH-feh-TAV |
| and the judgments | וּמִשְׁפְּטֵי | ûmišpĕṭê | oo-meesh-peh-TAY |
| of his mouth; | פִֽיו׃ | pîw | feev |
Cross Reference
Psalm 77:11
ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ। ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
Isaiah 43:18
ਇਸ ਲਈ ਉਨ੍ਹਾਂ ਗੱਲਾਂ ਨੂੰ ਚੇਤੇ ਨਾ ਕਰੋ ਜਿਹੜੀਆਂ ਆਦਿ ਵਿੱਚ ਵਾਪਰੀਆਂ ਸਨ। ਉਨ੍ਹਾਂ ਚੀਜ਼ਾਂ ਬਾਰੇ ਨਾ ਸੋਚੋ ਜਿਹੜੀਆਂ ਬਹੁਤ ਸਮਾਂ ਪਹਿਲਾਂ ਵਾਪਰੀਆਂ ਸਨ।
Psalm 119:13
ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
Revelation 16:7
ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ, “ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।”
1 Corinthians 11:24
ਉਸ ਨੇ ਰੋਟੀ ਲਈ ਪਰਮੇਸ਼ੁਰ ਨੂੰ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਨੂੰ ਤੋੜਿਆ ਅਤੇ ਆਖਿਆ, “ਇਹ ਮੇਰਾ ਸਰੀਰ ਹੈ; ਇਹ ਤੁਹਾਡੇ ਲਈ ਹੈ। ਤੁਹਾਨੂੰ ਇਹ ਮੈਨੂੰ ਯਾਦ ਕਰਨ ਲਈ ਕਰਨਾ ਚਾਹੀਦਾ ਹੈ।”
Luke 22:19
ਫਿਰ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, “ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”
Psalm 103:2
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ। ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
Psalm 40:5
ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ। ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ। ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ। ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
Deuteronomy 32:7
“ਚੇਤੇ ਕਰੋ, ਬਹੁਤ ਸਮਾਂ ਪਹਿਲਾਂ ਕੀ ਵਾਪਰਿਆ ਸੀ। ਉਨ੍ਹਾਂ ਗੱਲਾਂ ਬਾਰੇ ਸੋਚੋ, ਜਿਹੜੀਆਂ ਬਹੁਤ ਵਰ੍ਹੇ ਪਹਿਲਾਂ ਵਾਪਰੀਆਂ ਸਨ। ਆਪਣੇ ਪਿਤਾ ਕੋਲੋਂ ਪੁੱਛੋ; ਉਹ ਤੁਹਾਨੂੰ ਦੱਸੇਗਾ। ਆਪਣੇ ਆਗੂਆਂ ਨੂੰ ਪੁੱਛੋ; ਉਹ ਤੁਹਾਨੂੰ ਦੱਸਣਗੇ।
Deuteronomy 8:2
ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ 40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ।
Deuteronomy 7:18
ਤੁਹਾਨੂੰ ਉਨ੍ਹਾਂ ਪਾਸੋਂ ਭੈਭੀਤ ਨਹੀਂ ਹੋਣਾ ਚਾਹੀਦਾ। ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਫ਼ਿਰਊਨ ਅਤੇ ਮਿਸਰ ਦੇ ਸਮੂਹ ਲੋਕਾਂ ਨਾਲ ਕੀ ਸਲੂਕ ਕੀਤਾ ਸੀ।
Revelation 19:2
ਨਿਆਂ ਉਸ ਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”