Proverbs 2:4
ਅਤੇ ਜੇਕਰ ਤੁਸੀਂ ਸਿਆਣਪ ਨੂੰ ਇੰਝ ਲੱਭੋਂਗੇ ਜਿਵੇਂ ਕੋਈ ਚਾਂਦੀ ਨੂੰ ਲੱਭਦਾ ਹੈ, ਜੇਕਰ ਤੁਸੀਂ ਇਸ ਦੀ ਇੰਝ ਭਾਲ ਕਰੋ ਜਿਵੇਂ ਲੋਕੀਂ ਲੁਕੇ ਹੋਏ ਖਜ਼ਾਨੇ ਨੂੰ ਭਾਲਦੇ ਹਨ
Proverbs 2:4 in Other Translations
King James Version (KJV)
If thou seekest her as silver, and searchest for her as for hid treasures;
American Standard Version (ASV)
If thou seek her as silver, And search for her as for hid treasures:
Bible in Basic English (BBE)
If you are looking for her as for silver, and searching for her as for stored-up wealth;
Darby English Bible (DBY)
if thou seekest her as silver and searchest for her as for hidden treasures:
World English Bible (WEB)
If you seek her as silver, And search for her as for hidden treasures:
Young's Literal Translation (YLT)
If thou dost seek her as silver, And as hid treasures searchest for her,
| If | אִם | ʾim | eem |
| thou seekest | תְּבַקְשֶׁ֥נָּה | tĕbaqšennâ | teh-vahk-SHEH-na |
| her as silver, | כַכָּ֑סֶף | kakkāsep | ha-KA-sef |
| searchest and | וְֽכַמַּטְמוֹנִ֥ים | wĕkammaṭmônîm | veh-ha-maht-moh-NEEM |
| for her as for hid treasures; | תַּחְפְּשֶֽׂנָּה׃ | taḥpĕśennâ | tahk-peh-SEH-na |
Cross Reference
Matthew 13:44
ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ “ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।
Job 3:21
ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ। ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁੱਪੇ ਹੋਏ ਖਜ਼ਾਨੇ ਨਾਲੋਂ ਵੀ ਵੱਧੇਰੇ ਕਰਦਾ ਹੈ।
Luke 16:8
“ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
Matthew 19:29
ਅਤੇ ਹਰ ਕੋਈ ਜਿਸਨੇ ਆਪਣੇ ਘਰ, ਭਾਈਆਂ, ਭੈਣਾਂ, ਮਾਂ-ਬਾਪ, ਬਾਲ-ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਣ ਛੱਡਿਆ ਹੈ ਉਹ ਸੌ ਗੁਣਾ ਵੱਧ ਫ਼ਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਬਣੇਗਾ।
Matthew 19:21
ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।”
Matthew 6:19
ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ “ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ।
Ecclesiastes 4:8
ਹੋ ਸੱਕਦਾ ਹੈ ਕਿਸੇ ਬੰਦੇ ਦਾ ਪਰਿਵਾਰ ਵੀ ਨਾ ਹੋਵੇ। ਹੋ ਸੱਕਦਾ ਹੈ ਉਸ ਦਾ ਕੋਈ ਪੁੱਤਰ ਜਾਂ ਭਰਾ ਨਾ ਹੋਵੇ। ਪਰ ਉਹ ਸਖਤ ਮਿਹਨਤ ਕਰਨੀ ਨਹੀਂ ਛੱਡਦਾ। ਉਹ ਕਦੇ ਵੀ ਉਸ ਤੋਂ ਸੰਤੁਸ਼ਟ ਨਹੀਂ ਹੁੰਦਾ ਜੋ ਉਸ ਦੇ ਪਾਸ ਹੈ। ਅਤੇ ਇੰਨੀ ਸਖਤ ਮਿਹਨਤ ਕਰਦਾ ਹੈ ਕਿ ਉਹ ਕਦੇ ਵੀ ਰੁਕਦਾ ਨਹੀਂ ਅਤੇ ਆਪਣੇ-ਆਪ ਨੂੰ ਪੁੱਛਦਾ ਨਹੀਂ, “ਕਿਸ ਖਾਤਰ ਮੈਂ ਇੰਨੀ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਆਪਣੇ ਲਈ ਚੰਗੀਆਂ ਚੀਜ਼ਾਂ ਨੂੰ ਨਾਮਂਜ਼ੂਰ ਕਰ ਰਿਹਾ ਹਾਂ?” ਇਹ ਵੀ ਅਰਬਹੀਣ ਅਤੇ ਇੱਕ ਬਦ ਗੱਲ ਹੈ।
Proverbs 23:23
ਸੱਚਾਈ, ਨੂੰ ਖਰੀਦੋ ਅਤੇ ਇਸ ਨੂੰ ਵੇਚੋ ਨਾ ਸਿਆਣਪ, ਅਨੁਸ਼ਾਸ਼ਨ ਅਤੇ ਸਮਝਦਾਰੀ ਨੂੰ ਹਾਸ਼ਿਲ ਕਰੋ।
Proverbs 16:16
ਸੋਨੇ ਨਾਲੋਂ ਸਿਆਣਪ ਨੂੰ ਹਾਸਿਲ ਕਰਨਾ ਕਿੰਨਾ ਵੱਧੀਆ ਹੈ, ਅਤੇ ਸਮਝਦਾਰੀ ਨੂੰ ਹਾਸਿਲ ਕਰਨਾ ਚਾਂਦੀ ਦੇ ਮਾਲਕ ਹੋਣ ਨਾਲੋ ਵੱਧੇਰੇ ਚੰਗਾ ਹੈ।
Proverbs 8:18
ਪਾਸ ਹੈ ਮੇਰੇ ਦੌਲਤ ਅਤੇ ਇੱਜ਼ਤ, ਮੈਂ ਦੌਲਤ ਅਤੇ ਧਰਮੀਅਤਾ ਦਿੰਦੀ ਹਾਂ ਜੋ ਸਦਾ ਰਹਿੰਦੀ ਹੈ।
Proverbs 3:14
ਸਿਆਣਪ ਚਾਂਦੀ ਨਾਲੋਂ ਵੱਧੇਰੇ ਫ਼ਾਇਦੇਮੰਦ ਹੈ ਅਤੇ ਸੋਨੇ ਨਾਲੋਂ ਵੱਧੇਰੇ ਆਮਦਨੀ ਲਿਆਉਂਦੀ ਹੈ।
Psalm 119:127
ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।
Psalm 119:72
ਯਹੋਵਾਹ, ਤੁਹਾਡੀਆਂ ਸਿੱਖਿਆਵਾ ਮੇਰੇ ਲਈ ਸ਼ੁਭ ਹਨ। ਉਹ ਸੋਨੇ ਚਾਂਦੀ ਦੇ ਹਜ਼ਾਰ ਸਿੱਕਿਆਂ ਨਾਲੋਂ ਬਿਹਤਰ ਹਨ।
Psalm 119:14
ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
Psalm 19:10
ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
Job 28:12
“ਪਰ ਬੰਦਾ ਸਿਆਣਪ ਕਿੱਥੋ ਲੱਭ ਸੱਕਦਾ ਹੈ? ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸੱਕਦੇ ਹਾਂ।