Proverbs 10:9
ਇੱਕ ਇਮਾਨਦਾਰ ਆਦਮੀ ਹਮੇਸ਼ਾਂ ਸੁਰੱਖਿਅਤ ਰਹਿੰਦਾ, ਜਦਕਿ ਧੋਖੇਬਾਜ਼ ਵਿਅਕਤੀ ਫ਼ੜਿਆ ਜਾਂਦਾ।
Proverbs 10:9 in Other Translations
King James Version (KJV)
He that walketh uprightly walketh surely: but he that perverteth his ways shall be known.
American Standard Version (ASV)
He that walketh uprightly walketh surely; But he that perverteth his ways shall be known.
Bible in Basic English (BBE)
He whose ways are upright will go safely, but he whose ways are twisted will be made low.
Darby English Bible (DBY)
He that walketh in integrity walketh securely; but he that perverteth his ways shall be known.
World English Bible (WEB)
He who walks blamelessly walks surely, But he who perverts his ways will be found out.
Young's Literal Translation (YLT)
Whoso is walking in integrity walketh confidently, And whoso is perverting his ways is known.
| He that walketh | הוֹלֵ֣ךְ | hôlēk | hoh-LAKE |
| uprightly | בַּ֭תֹּם | battōm | BA-tome |
| walketh | יֵ֣לֶךְ | yēlek | YAY-lek |
| surely: | בֶּ֑טַח | beṭaḥ | BEH-tahk |
| perverteth that he but | וּמְעַקֵּ֥שׁ | ûmĕʿaqqēš | oo-meh-ah-KAYSH |
| his ways | דְּ֝רָכָ֗יו | dĕrākāyw | DEH-ra-HAV |
| shall be known. | יִוָּדֵֽעַ׃ | yiwwādēaʿ | yee-wa-DAY-ah |
Cross Reference
Proverbs 28:18
ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰੱਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।
Isaiah 33:15
ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ।
1 Timothy 5:25
ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।
Psalm 26:11
ਪਰ ਮੈਂ ਬੇਕਸੂਰ ਹਾਂ। ਇਸ ਲਈ ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਹੋਵੇ ਤੇ ਮੈਨੂੰ ਬਚਾਵੋ।
Matthew 10:26
ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ।
Psalm 23:4
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ। ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
1 Corinthians 4:5
ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
Luke 12:1
ਫ਼ਰੀਸੀਆਂ ਵਰਗੇ ਨਾ ਬਣੋ ਇਸੇ ਵਿੱਚਕਾਰ ਕਈ ਹਜ਼ਾਰ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਡਿੱਗਣ ਲੱਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ ਜੋ ਉਨ੍ਹਾਂ ਦਾ ਕਪਟ ਹੈ।
Proverbs 3:23
ਫ਼ੇਰ ਤੁਸੀਂ ਸੁਰੱਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜ੍ਹਾਏ ਚੱਲੋਂਗੇ।
Psalm 84:11
ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ। ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
Psalm 25:21
ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਸ਼ੁਭ ਹੋ। ਮੈਨੂੰ ਤੁਹਾਡੇ ਉੱਤੇ ਭਰੋਸਾ ਹੈ, ਇਸ ਲਈ ਮੇਰੀ ਰੱਖਿਆ ਕਰੋ।
Proverbs 17:20
ਇੱਕ ਪੁੱਠੇ ਦਿਮਾਗ਼ ਵਾਲਾ ਵਿਅਕਤੀ ਕਦੇ ਵੀ ਤਰੱਕੀ ਨਹੀਂ ਕਰੇਗਾ, ਇਦੋ ਘ੍ਰਿਣਾਯੋਗ ਜੁਬਾਨ ਵਾਲਾ ਵਿਅਕਤੀ ਮੁਸੀਬਤ ਵਿੱਚ ਪੈ ਜਾਵੇਗਾ।
Galatians 2:13
ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ।