Zechariah 10:10
ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈ ਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।”
Zechariah 10:10 in Other Translations
King James Version (KJV)
I will bring them again also out of the land of Egypt, and gather them out of Assyria; and I will bring them into the land of Gilead and Lebanon; and place shall not be found for them.
American Standard Version (ASV)
I will bring them again also out of the land of Egypt, and gather them out of Assyria; and I will bring them into the land of Gilead and Lebanon; and `place' shall not be found for them.
Bible in Basic English (BBE)
And I will make them come back out of the land of Egypt, and will get them together out of Assyria; and I will take them into the land of Gilead, and it will not be wide enough for them.
Darby English Bible (DBY)
And I will bring them again out of the land of Egypt, and gather them out of Assyria; and I will bring them into the land of Gilead and Lebanon; and [place] shall not be found for them.
World English Bible (WEB)
I will bring them again also out of the land of Egypt, And gather them out of Assyria; And I will bring them into the land of Gilead and Lebanon; And there won't be room enough for them.
Young's Literal Translation (YLT)
And I have brought them back from the land of Egypt, And from Asshur I do gather them, And unto the land of Gilead and Lebanon I do bring them in, And there is not found for them `space'.
| I will bring them again | וַהֲשִֽׁבוֹתִים֙ | wahăšibôtîm | va-huh-shee-voh-TEEM |
| land the of out also | מֵאֶ֣רֶץ | mēʾereṣ | may-EH-rets |
| Egypt, of | מִצְרַ֔יִם | miṣrayim | meets-RA-yeem |
| and gather | וּמֵֽאַשּׁ֖וּר | ûmēʾaššûr | oo-may-AH-shoor |
| them out of Assyria; | אֲקַבְּצֵ֑ם | ʾăqabbĕṣēm | uh-ka-beh-TSAME |
| bring will I and | וְאֶל | wĕʾel | veh-EL |
| them into | אֶ֨רֶץ | ʾereṣ | EH-rets |
| the land | גִּלְעָ֤ד | gilʿād | ɡeel-AD |
| of Gilead | וּלְבָנוֹן֙ | ûlĕbānôn | oo-leh-va-NONE |
| Lebanon; and | אֲבִיאֵ֔ם | ʾăbîʾēm | uh-vee-AME |
| and place shall not | וְלֹ֥א | wĕlōʾ | veh-LOH |
| be found | יִמָּצֵ֖א | yimmāṣēʾ | yee-ma-TSAY |
| for them. | לָהֶֽם׃ | lāhem | la-HEM |
Cross Reference
ਹੋ ਸੀਅ 11:11
ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।” ਯਹੋਵਾਹ ਦਾ ਇਹ ਵਾਕ ਹੈ।
ਮੀਕਾਹ 7:14
ਇਸੇ ਲਈ, ਆਪਣੀ ਛੜ ਨਾਲ ਆਪਣੇ ਲੋਕਾਂ ਉੱਤੇ ਸ਼ਾਸਨ ਕਰ। ਆਪਣੇ ਇੱਜੜ ਉੱਤੇ ਸ਼ਾਸਨ ਕਰ, ਜੋ ਇੱਕਲਾ, ਕਰਮਲ ਪਰਬਤ ਅਤੇ ਲੱਕੜਾਂ ਵਿੱਚ ਵਸਦਾ ਹੈ। ਉਹ ਬਾਸ਼ਾਨ ਅਤੇ ਗਿਲਆਦ ਵਿੱਚ ਰਹਿੰਦੇ ਹਨ ਜਿਵੇਂ ਕਿ ਉਹਨਾਂ ਨੇ ਪੁਰਾਣੇ ਸਮਿਆਂ ਵਿੱਚ ਕੀਤਾ ਸੀ।
ਜ਼ਿਕਰ ਯਾਹ 8:7
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਵੇਖ, ਮੈਂ ਪੂਰਬੀ ਅਤੇ ਪੱਛਮੀ ਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਬਚਾ ਰਿਹਾ ਹਾਂ।
ਮੀਕਾਹ 7:11
ਯਹੂਦੀਆਂ ਦੀ ਵਾਪਸੀ ਉਹ ਵੀ ਵਕਤ ਆਵੇਗਾ ਜਦੋਂ ਤੁਹਾਡੀਆਂ ਕੰਧਾਂ ਮੁੜ ਉਸਰਣਗੀਆਂ। ਉਸ ਵੇਲੇ ਤੇਰਾ ਦੇਸ਼ ਵੱਡਾ ਹੋ ਜਾਵੇਗਾ।
ਅਬਦ ਯਾਹ 1:20
ਜਿਨ੍ਹਾਂ ਇਸਰਾਏਲੀਆਂ ਨੂੰ ਕਨਾਨੀਆਂ ਦੀ ਧਰਤੀ ਵੱਲ ਸ਼ਰਾਫਾਤ ਤਾਈਂ ਦੇਸ਼-ਨਿਕਾਲਾ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਯਰੂਸ਼ਲੀਮੀਆਂ ਨੂੰ ਸ਼ਫ਼ਾਰਦ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਨੇਜੇਵ ਦੇ ਦੱਖਣੀ ਨਗਰਾਂ ਤੇ ਕਬਜ਼ਾ ਕਰ ਲੈਣਗੇ।
ਹਿਜ਼ ਕੀ ਐਲ 47:18
“ਪੂਰਬ ਵਾਲੇ ਪਾਸੇ, ਹੱਦ ਹੌਗਨ ਅਤੇ ਦੰਮਿਸ਼ਕ ਵਿੱਚਕਾਰ ਹਸਰ-ਏਨੋਨ ਤੋਂ ਸ਼ੁਰੂ ਹੋਵੇਗੀ ਅਤੇ ਗਿਲਆਦ ਅਤੇ ਇਸਰਾਏਲ ਦੀ ਧਰਤੀ ਵਿੱਚਕਾਰ ਯਰਦਨ ਨਦੀ ਦੇ ਨਾਲ-ਨਾਲ ਜਾਂਦੀ ਹੋਈ ਪੂਰਬੀ ਸਾਗਰ ਵੱਲ ਅਤੇ ਧੁਰ ਤਮਾਰ ਤੀਕ ਜਾਵੇਗੀ। ਇਹ ਪੂਰਬੀ ਸਰਹੱਦ ਹੋਵੇਗੀ।
ਯਰਮਿਆਹ 50:19
“‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰੱਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”
ਯਰਮਿਆਹ 22:6
ਇਹੀ ਹੈ ਜੋ ਯਹੋਵਾਹ ਉਸ ਮਹੱਲ ਬਾਰੇ ਆਖਦਾ ਹੈ ਜਿੱਥੇ ਯਹੂਦਾਹ ਦਾ ਰਾਜਾ ਰਹਿੰਦਾ ਹੈ: “ਇਹ ਮਹਿਲ ਮੇਰੇ ਵਾਸਤੇ ਗਿਲਆਦ ਦੇ ਜੰਗਲਾਂ ਅਤੇ ਲਬਾਨੋਨ ਦੇ ਪਰਬਤਾਂ ਵਾਂਗ ਇੱਕ ਖੂਬਸੂਰਤ ਖਜ਼ਾਨਾ ਹੈ। ਪਰ ਮੈਂ ਇਸ ਨੂੰ ਮਾਰੂਬਲ ਵਰਗਾ ਬਣਾ ਦਿਆਂਗਾ। ਇਹ ਮਹਿਲ ਉਸ ਸ਼ਹਿਰ ਵਾਂਗ ਸੱਖਣਾ ਹੋਵੇਗਾ, ਜਿੱਥੇ ਕੋਈ ਨਹੀਂ ਰਹਿੰਦਾ।
ਯਸਈਆਹ 60:22
ਛੋਟੇ ਤੋਂ ਛੋਟਾ ਪਰਿਵਾਰ ਵੀ ਵੱਡਾ ਪਰਿਵਾਰ-ਸਮੂਹ ਬਣ ਜਾਵੇਗਾ। ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਜਦੋਂ ਢੁਕਵਾਂ ਸਮਾਂ ਹੋਵੇਗਾਂ, ਮੈਂ, ਯਹੋਵਾਹ ਛੇਤੀ ਹੀ ਆਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਨ ਦੇਵਾਂਗਾ।”
ਯਸਈਆਹ 54:2
“ਆਪਣਾ ਤੰਬੂ ਵੱਡੇਰਾ ਕਰ ਲੈ। ਆਪਣੇ ਦਰਵਾਜ਼ੇ ਚੌੜੇ ਕਰ ਲੈ। ਆਪਣੇ ਘਰ ਵਿੱਚ ਵਾਧਾ ਕਰਨ ਤੋਂ ਨਾ ਹਟ। ਆਪਣੇ ਤੰਬੂ ਨੂੰ ਵੱਡਾ ਤੇ ਮਜ਼ਬੂਤ ਬਣਾ ਲੈ।
ਯਸਈਆਹ 49:19
“ਹੁਣ ਤੁਸੀਂ ਤਬਾਹ ਅਤੇ ਹਾਰੇ ਹੋਏ ਹੋ। ਤੁਹਾਡੀ ਜ਼ਮੀਨ ਬੇਕਾਰ ਹੈ। ਪਰ ਬੋੜੇ ਸਮੇਂ ਮਗਰੋਂ, ਤੁਹਾਡੀ ਧਰਤੀ ਉੱਤੇ ਬਹੁਤ ਬੰਦੇ ਹੋਣਗੇ। ਅਤੇ ਉਹ ਲੋਕ, ਜਿਨ੍ਹਾਂ ਨੇ ਤੁਹਾਨੂੰ ਤਬਾਹ ਕੀਤਾ ਸੀ, ਬਹੁਤ ਦੂਰ ਹੋਣਗੇ।
ਯਸਈਆਹ 27:12
ਉਸ ਸਮੇਂ, ਯਹੋਵਾਹ ਆਪਣੇ ਲੋਕਾਂ ਨੂੰ ਹੋਰਾਂ ਨਾਲੋਂ ਵੱਖ ਕਰਨਾ ਸ਼ੁਰੂ ਕਰ ਦੇਵੇਗਾ। ਉਹ ਫ਼ਰਾਤ ਨਦੀ ਤੋਂ ਸ਼ੁਰੂ ਕਰੇਗਾ। ਯਹੋਵਾਹ ਫ਼ਰਾਤ ਨਦੀ ਤੋਂ ਮਿਸਰ ਦੀ ਨਦੀ ਤੱਕ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ। ਤੁਸੀਂ ਇਸਰਾਏਲ ਲੋਕੋ, ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਵੋਗੇ।
ਯਸਈਆਹ 19:23
ਉਸ ਸਮੇਂ, ਮਿਸਰ ਤੋਂ ਅੱਸ਼ੂਰ ਨੂੰ ਆਉਂਦੀ ਇੱਕ ਸ਼ਾਹਰਾਹ ਹੋਵੇਗੀ। ਫ਼ੇਰ ਅੱਸ਼ੂਰ ਦੇ ਲੋਕ ਮਿਸਰ ਜਾਣਗੇ ਅਤੇ ਮਿਸਰ ਦੇ ਲੋਕ ਅੱਸ਼ੂਰ ਜਾਣਗੇ। ਮਿਸਰ ਅੱਸ਼ੂਰ ਦੇ ਨਾਲ ਰਲਕੇ ਕੰਮ ਕਰੇਗਾ।
ਯਸਈਆਹ 11:11
ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ।