ਮੱਤੀ 13:22
“ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ।
ਮਰਕੁਸ 4:7
ਕੁਝ ਹੋਰ ਬੀਜ ਕੰਡਿਆਲੀਆਂ ਝਾੜੀਆਂ ਦੇ ਵਿੱਚਕਾਰ ਡਿੱਗੇ, ਪਰ ਉੱਥੇ ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵੱਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ।
ਮਰਕੁਸ 4:19
ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।
ਲੋਕਾ 8:14
“ਅਤੇ ਜਿਹੜੇ ਬੀਜ ਕੰਡਿਆਂ ਵਿੱਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸ ਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁੱਖ ਚੈਨ ਉਨ੍ਹਾਂ ਨੂੰ ਵੱਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਦਿੰਦੇ।
ਲੋਕਾ 8:42
ਜੈਰੂਸ ਦੀ ਇੱਕਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ। ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸ ਨੂੰ ਧੱਕੇ ਦੇ ਰਹੇ ਸਨ।
Occurences : 5
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்