ਲੋਕਾ 1:59
ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸ ਦੇ ਪਿਤਾ ਦਾ ਨਾਉਂ ਸੀ।
ਰਸੂਲਾਂ ਦੇ ਕਰਤੱਬ 7:8
“ਅਤੇ ਪਰਮੇਸ਼ੁਰ ਨੇ ਉਸ ਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅੱਠਵੇਂ ਦਿਨ ਹੀ ਉਸ ਨੇ ਮੁੰਡੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪੂਰਵਜ਼ ਬਣੇ।
੨ ਪਤਰਸ 2:5
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵੀ ਸਜ਼ਾ ਦਿੱਤੀ ਜਿਹੜੇ ਪ੍ਰਾਚੀਨ ਕਾਲ ਵਿੱਚ ਜਿਉਂਦੇ ਸਨ। ਪਰਮੇਸ਼ੁਰ ਨੇ ਹੜ੍ਹ ਲਿਆ ਕੇ ਦੁਨੀਆਂ ਤੇ ਤਬਾਹੀ ਲਿਆਂਦੀ ਜੋ ਕਿ ਪਾਪੀਆਂ ਨਾਲ ਭਰਪੂਰ ਸੀ। ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਹੋਰ ਸੱਤਾਂ ਲੋਕਾਂ ਨੂੰ ਬਚਾਇਆ। ਨੂਹ ਹੀ ਸੀ ਜਿਸਨੇ ਲੋਕਾਂ ਨੂੰ ਧਰਮੀ ਜੀਵਨ ਬਾਰੇ ਦੱਸਿਆ।
ਪਰਕਾਸ਼ ਦੀ ਪੋਥੀ 17:11
ਉਹ ਜਾਨਵਰ ਜਿਹੜਾ ਪਹਿਲਾਂ ਜੀਵਿਤ ਸੀ ਤੇ ਹੁਣ ਜੀਵਿਤ ਨਹੀਂ ਹੈ, ਉਹ ਹੁਣ ਅੱਠਵਾਂ ਰਾਜਾ ਹੈ। ਇਹ ਅੱਠਵਾਂ ਰਾਜਾ ਵੀ ਪਹਿਲੇ ਸੱਤਾਂ ਰਾਜਿਆਂ ਨਾਲ ਦਾ ਹੈ। ਅਤੇ ਉਹ ਵੀ ਜਾਕੇ ਤਬਾਹ ਹੋ ਜਾਵੇਗਾ।
ਪਰਕਾਸ਼ ਦੀ ਪੋਥੀ 21:20
ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ੱਦ ਦਾ, ਅੱਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ।
Occurences : 5
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்