ਮੱਤੀ 23:28
ਤੁਸੀਂ ਵੀ ਉਵੇਂ ਹੀ ਹੋ। ਤੁਸੀਂ ਬਾਹਰੋਂ ਚੰਗੇ ਮਨੁੱਖਾਂ ਵਾਂਗ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟਤਾ ਅਤੇ ਦੁਸ਼ਟਤਾ ਨਾਲ ਭਰੇ ਹੋਏ ਹੋ।
ਯੂਹੰਨਾ 19:29
ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਉੱਪਰ ਉੱਠਾਇਆ।
ਯੂਹੰਨਾ 21:11
ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ।
ਰੋਮੀਆਂ 1:29
ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ।
ਰੋਮੀਆਂ 15:14
ਪੌਲੁਸ ਦਾ ਆਪਣੇ ਕੰਮ ਬਾਰੇ ਦੱਸਣਾ ਮੇਰੇ ਭਰਾਵੋ ਅਤੇ ਭੈਣੋ, ਮੈਂ ਯਕੀਨ ਰੱਖਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਭਰਪੂਰ ਹੋ ਅਤੇ ਤੁਹਾਡੇ ਕੋਲ ਸਾਰਾ ਗਿਆਨ ਹੈ। ਤੇ ਤੁਹਾਡੇ ਕੋਲ ਇੱਕ ਦੂਜੇ ਨੂੰ ਸਿੱਖਾਉਣ ਦੀ ਯੋਗਤਾ ਹੈ।
ਯਾਕੂਬ 3:8
ਪਰ ਕੋਈ ਵੀ ਵਿਅਕਤੀ ਆਪਣੀ ਜੀਭ ਨੂੰ ਕਾਬੂ ਨਹੀਂ ਕਰ ਸੱਕਦਾ। ਇਹ ਜੰਗਲੀ ਅਤੇ ਬਦ ਹੈ। ਇਹ ਜਹਿਰ ਨਾਲ ਭਰੀ ਹੋਈ ਹੈ ਜਿਹੜੀ ਲੋਕਾਂ ਨੂੰ ਮਾਰ ਸੱਕਦੀ ਹੈ।
ਯਾਕੂਬ 3:17
ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁੱਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ।
੨ ਪਤਰਸ 2:14
ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲੱਭਦੇ ਰਹਿੰਦੇ ਹਨ। ਉਹ ਹਮੇਛਾਂ ਪਾਪ ਕਰਨ ਵਿੱਚ ਲਗੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ।
Occurences : 8
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்