ਮੱਤੀ 7:15
ਲੋਕਾਂ ਦੇ ਕੰਮਾਂ ਤੋਂ ਹੁਸ਼ਿਆਰ ਰਹੋ “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅਸਲ ਵਿੱਚ ਉਹ ਬਹੁਤ ਖਤਰਨਾਕ ਬਘਿਆੜਾਂ ਵਰਗੇ ਹਨ।
ਮੱਤੀ 23:25
“ਤੁਹਾਡੇ ਤੇ ਲਾਹਨਤ ਹੈ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ। ਤੁਸੀਂ ਕਪਟੀ ਹੋ। ਤੁਸੀਂ ਆਪਣੇ ਕਟੋਰੇ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ। ਪਰ ਅੰਦਰਲੇ ਪਾਸੇ, ਉਨ੍ਹਾਂ ਗੱਲਾਂ ਨਾਲ ਭਰੇ ਹੋਏ ਹੋ ਜਿਹੜੀਆਂ ਤੁਸੀਂ ਦੂਜਿਆਂ ਨਾਲ ਦਗਾਬਾਜ਼ੀ ਕਰਕੇ ਅਤੇ ਆਪਣੇ-ਆਪ ਨੂੰ ਪ੍ਰਸੰਨ ਕਰਕੇ ਪ੍ਰਾਪਤ ਕੀਤੀਆਂ ਹਨ।
ਮੱਤੀ 23:27
“ਤੁਹਾਡੇ ਤੇ ਲਾਹਨਤ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਤੁਸੀਂ ਕਲੀ ਕੀਤੀਆਂ ਕਬਰਾਂ ਵਾਂਗ ਹੋ, ਜੋ ਬਾਹਰੋਂ ਸੋਹਣੀਆਂ ਦਿਸਦੀਆਂ ਹਨ ਪਰ ਜੋ ਅੰਦਰੋਂ ਮੁਰਦਾ ਲੋਕਾਂ ਦੀਆਂ ਹੱਡੀਆਂ ਅਤੇ ਹੋਰ ਅਣਧੋਤੀਆਂ ਚੀਜ਼ਾਂ ਨਾਲ ਭਰੀਆਂ ਹੋਈਆਂ ਹਨ।”
ਮੱਤੀ 23:28
ਤੁਸੀਂ ਵੀ ਉਵੇਂ ਹੀ ਹੋ। ਤੁਸੀਂ ਬਾਹਰੋਂ ਚੰਗੇ ਮਨੁੱਖਾਂ ਵਾਂਗ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟਤਾ ਅਤੇ ਦੁਸ਼ਟਤਾ ਨਾਲ ਭਰੇ ਹੋਏ ਹੋ।
ਮਰਕੁਸ 7:21
ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ,
ਮਰਕੁਸ 7:23
ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”
ਲੋਕਾ 11:7
ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’
ਲੋਕਾ 11:39
ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ।
ਲੋਕਾ 11:40
ਹੇ ਮੂਰੱਖੋ! ਕੀ ਜਿਸਨੇ ਬਾਹਰ ਨੂੰ ਬਣਾਇਆ, ਉਸ ਨੇ ਹੀ, ਅੰਦਰ ਨੂੰ ਨਹੀਂ ਬਣਾਇਆ?
੨ ਕੁਰਿੰਥੀਆਂ 4:16
ਵਿਸ਼ਵਾਸ ਅਨੁਸਾਰ ਜਿਉਣਾ ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸਰੀਰ ਬੁੱਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ।
Occurences : 13
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்