ਲੋਕਾ 13:32
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂੰਬੜੀ ਨੂੰ ਕਹੋ ਕਿ ਵੇਖ ਮੈਂ, ‘ਅੱਜ ਅਤੇ ਕੱਲ ਦੋ ਦਿਨ ਇੱਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’
ਰੋਮੀਆਂ 15:28
ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜ੍ਹਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ। ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉੱਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ।
੨ ਕੁਰਿੰਥੀਆਂ 7:1
ਪਿਆਰੇ ਮਿੱਤਰੋ, ਸਾਡੇ ਕੋਲ ਇਹ ਵਾਅਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਹਰ ਚੀਜ਼ ਤੋਂ ਸ਼ੁੱਧ ਕਰ ਲੈਣਾ ਚਾਹੀਦਾ ਹੈ ਜੋ ਸਾਡੇ ਸਰੀਰ ਜਾਂ ਆਤਮਾ ਨੂੰ ਅਸ਼ੁੱਧ ਬਣਾਉਂਦੀ ਹੈ। ਸਾਨੂੰ ਆਪਣੇ ਜੀਵਨ ਢੰਗ ਵਿੱਚ ਸੰਪੂਰਣ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਦਾ ਆਦਰ ਕਰਦੇ ਹਾਂ।
੨ ਕੁਰਿੰਥੀਆਂ 8:6
ਇਸ ਲਈ ਅਸੀਂ ਤੀਤੁਸ ਨੂੰ ਕਿਰਪਾ ਦੇ ਇਸ ਵਿਸ਼ੇਸ਼ ਕਾਰਜ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕਿਹਾ। ਤੀਤੁਸ ਨੇ ਉਹ ਵਿਅਕਤੀ ਹੈ ਜਿਸਨੇ ਉਹ ਕਾਰਨ ਆਰੰਭ ਕੀਤਾ।
੨ ਕੁਰਿੰਥੀਆਂ 8:11
ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।
੨ ਕੁਰਿੰਥੀਆਂ 8:11
ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।
ਗਲਾਤੀਆਂ 3:3
ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ।
ਫ਼ਿਲਿੱਪੀਆਂ 1:6
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰੱਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸ ਨੂੰ ਪੂਰਾ ਕਰੇਗਾ।
ਇਬਰਾਨੀਆਂ 8:5
ਜਿਹੜਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।”
ਇਬਰਾਨੀਆਂ 9:6
ਤੰਬੂ ਵਿੱਚਲੀ ਸਾਰੀ ਸਮਾਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫ਼ੇਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ।
Occurences : 11
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்