Solomon 6:10 in Punjabi

ਪੰਜਾਬੀ ਪੰਜਾਬੀ ਬਾਈਬਲ ਗ਼ਜ਼ਲ ਅਲਗ਼ਜ਼ਲਾਤ ਗ਼ਜ਼ਲ ਅਲਗ਼ਜ਼ਲਾਤ 6 ਗ਼ਜ਼ਲ ਅਲਗ਼ਜ਼ਲਾਤ 6:10

Song Of Solomon 6:10
ਔਰਤਾਂ ਉਸਦੀ ਉਸਤਤ ਕਰਦੀਆਂ ਹਨ ਕੌਣ ਹੈ ਉਹ ਔਰਤ ਚਮਕ ਰਹੀ ਹੈ ਜੋ ਪ੍ਰਭਾਤ ਵਾਂਗ। ਸੁੰਦਰ ਹੈ ਕੌਣ ਚੰਨ ਜਿੰਨੀ ਚਮਕੀਲੀ ਹੈ ਕੌਣ ਸੂਰਜ ਜਿੰਨੀ ਉਹ ਫ਼ੌਜਾਂ ਦੇ ਨਿਸ਼ਾਨਾਂ ਨੂੰ ਚੁੱਕਣ ਜਿੰਨੀ ।

Song Of Solomon 6:9Song Of Solomon 6Song Of Solomon 6:11

Song Of Solomon 6:10 in Other Translations

King James Version (KJV)
Who is she that looketh forth as the morning, fair as the moon, clear as the sun, and terrible as an army with banners?

American Standard Version (ASV)
Who is she that looketh forth as the morning, Fair as the moon, Clear as the sun, Terrible as an army with banners?

Bible in Basic English (BBE)
Who is she, looking down as the morning light, fair as the moon, clear as the sun, who is to be feared like an army with flags?

Darby English Bible (DBY)
Who is she that looketh forth as the dawn, Fair as the moon, clear as the sun, Terrible as troops with banners?

World English Bible (WEB)
Who is she who looks forth as the morning, Beautiful as the moon, Clear as the sun, Awesome as an army with banners?

Young's Literal Translation (YLT)
`Who `is' this that is looking forth as morning, Fair as the moon -- clear as the sun, Awe-inspiring as bannered hosts?'

Who
מִיmee
is
she
זֹ֥אתzōtzote
forth
looketh
that
הַנִּשְׁקָפָ֖הhannišqāpâha-neesh-ka-FA
as
the
morning,
כְּמוֹkĕmôkeh-MOH
fair
שָׁ֑חַרšāḥarSHA-hahr
moon,
the
as
יָפָ֣הyāpâya-FA
clear
כַלְּבָנָ֗הkallĕbānâha-leh-va-NA
as
the
sun,
בָּרָה֙bārāhba-RA
terrible
and
כַּֽחַמָּ֔הkaḥammâka-ha-MA
as
an
army
with
banners?
אֲיֻמָּ֖הʾăyummâuh-yoo-MA
כַּנִּדְגָּלֽוֹת׃kannidgālôtka-need-ɡa-LOTE

Cross Reference

ਗ਼ਜ਼ਲ ਅਲਗ਼ਜ਼ਲਾਤ 6:4
ਉਹ ਬੋਲਦੀ ਹੈ ਖੂਬਸੂਰਤ ਹੈਂ ਤੂੰ, ਮੇਰੀ ਪ੍ਰੀਤਮੇ, ਤਿਰਜਾਹ ਵਾਂਗ। ਯਰੂਸ਼ਲਮ ਵਾਂਗ ਮਨਮੋਹਣੀ ਹੈਂ ਤੂੰ; ਉਨ੍ਹਾਂ ਕਿਲ੍ਹੇ ਬੰਦ ਸ਼ਹਿਰਾਂ ਜਿੰਨੀ ਭੈਭੀਤ ਹੈਂ ਤੂੰ।

ਅੱਯੂਬ 31:26
ਮੈਂ ਕਦੇ ਵੀ ਚਮਕੀਲੇ ਸੂਰਜ ਦੀ ਜਾਂ ਖੂਬਸੂਰਤ ਚੰਨ ਦੀ ਉਪਾਸਨਾ ਨਹੀਂ ਕੀਤੀ।

੨ ਸਮੋਈਲ 23:4
ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ, ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ, ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’

ਗ਼ਜ਼ਲ ਅਲਗ਼ਜ਼ਲਾਤ 3:6
ਉਹ ਅਤੇ ਉਸ ਦੀ ਲਾੜੀ ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ ਵੱਲੋਂ ਇਹ ਔਰਤ ਕਿਂਝ ਆ ਰਹੀ ਹੈ? ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ।

ਯਸਈਆਹ 58:8
ਜੇ ਤੁਸੀਂ ਇਹ ਗੱਲਾਂ ਕਰੋਗੇ, ਤੁਹਾਡੀ ਰੌਸ਼ਨੀ ਚਮਕਣ ਲੱਗ ਪਵੇਗੀ ਜਿਵੇਂ ਸਵੇਰੇ ਦੀ ਲੋਅ ਚਮਕਣ ਲਗਦੀ ਹੈ। ਫ਼ੇਰ ਤੁਹਾਡੇ ਜ਼ਖਮ ਭਰ ਜਾਣਗੇ। ਤੁਹਾਡੀ ਨੇਕੀ (ਪਰਮੇਸ਼ੁਰ) ਤੁਹਾਡੇ ਅੱਗੇ-ਅੱਗੇ ਤੁਰੇਗੀ ਅਤੇ ਯਹੋਵਾਹ ਦੀ ਸ਼ਾਨ ਤੁਹਾਡੇ ਪਿੱਛੇ-ਪਿੱਛੇ ਆਵੇਗੀ।

ਮੱਤੀ 17:2
ਉਨ੍ਹਾਂ ਚੇਲਿਆਂ ਦੇ ਸਾਹਮਣੇ ਯਿਸੂ ਬਦਲ ਗਿਆ। ਉਸਦਾ ਮੁਖ ਸੂਰਜ ਵਾਂਗ ਚਮਕਿਆ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ।

ਅਫ਼ਸੀਆਂ 5:27
ਮਸੀਹ ਮਰਿਆ ਤਾਂ ਜੋ ਉਹ ਕਲੀਸਿਯਾ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸੱਕੇ ਜੋ ਮਹਿਮਾ (ਸੁੰਦਰਤਾ) ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਯਾ ਪਵਿੱਤਰ ਅਤੇ ਦੋਸ਼ ਰਹਿਤ ਹੋ ਸੱਕੇ ਅਤੇ ਬਦੀ ਤੋਂ ਬਿਨਾ ਹੋ ਸੱਕੇ ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੋ ਗਲਤ ਹੈ।

ਪਰਕਾਸ਼ ਦੀ ਪੋਥੀ 10:1
ਦੂਤ ਅਤੇ ਛੋਟੀ ਸੂਚੀ ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸ ਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ।

ਪਰਕਾਸ਼ ਦੀ ਪੋਥੀ 22:5
ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।

ਪਰਕਾਸ਼ ਦੀ ਪੋਥੀ 22:16
“ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”

ਪਰਕਾਸ਼ ਦੀ ਪੋਥੀ 21:23
ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।

ਪਰਕਾਸ਼ ਦੀ ਪੋਥੀ 21:10
ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।

ਜ਼ਬੂਰ 14:5
ਉਹ ਬੁਰੇ ਲੋਕ ਕਿਸੇ ਗਰੀਬ ਪਾਸੋਂ ਚੰਗਿਆਈ ਨਹੀਂ ਸੁਣਨਾ ਚਾਹੁੰਦੇ। ਕਿਉਂਕਿ ਉਹ ਗਰੀਬ ਆਦਮੀ ਪਰਮੇਸ਼ੁਰ ਉੱਤੇ ਨਿਰਭਰ।

ਅਮਸਾਲ 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।

ਗ਼ਜ਼ਲ ਅਲਗ਼ਜ਼ਲਾਤ 8:5
ਯਰੂਸ਼ਲਮ ਦੀਆਂ ਔਰਤਾਂ ਬੋਲਦੀਆਂ ਹਨ ਕੌਣ ਹੈ ਇਹ ਔਰਤ ਮਾਰੂਬਲ ਵੱਲੋਂ ਆਉਂਦੀ ਹੋਈ ਝੁਕੀ ਹੋਈ ਆਪਣੇ ਪ੍ਰੀਤਮ ਉੱਤੇ? ਉਹ ਉਸ ਨਾਲ ਗੱਲ ਕਰਦੀ ਹੈ ਜਗਾਇਆ ਮੈਂ ਤੈਨੂੰ ਸੇਬ ਦੇ ਰੁੱਖ ਹੇਠਾਂ ਜਿੱਥੇ ਜਣਿਆਂ ਸੀ ਤੈਨੂੰ ਤੇਰੀ ਮਾਂ ਨੇ ਜਿੱਥੇ ਸੀ ਤੂੰ ਜੰਮਿਆਂ।

ਯਸਈਆਹ 63:1
ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ ਅਦੋਮ ਤੋਂ ਇਹ ਕੌਣ ਆ ਰਿਹਾ ਹੈ? ਉਹ ਬਸਾਰਾਹ ਤੋਂ ਆਉਂਦਾ ਹੈ। ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ। ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ। ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ। ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”

ਹੋ ਸੀਅ 6:5
ਮੈਂ ਲੋਕਾਂ ਨੂੰ ਟੁਕੜਿਆਂ ਵਿੱਚ ਕੱਟਣ ਲਈ ਨਬੀਆਂ ਨੂੰ ਵਰਤਿਆ। ਉਹ ਮੇਰੇ ਆਦੇਸ਼ਾਂ ਤੇ ਮਾਰੇ ਗਏ ਸਨ। ਮੇਰਾ ਨਿਆਂ ਰੌਸ਼ਨੀ ਵਾਂਗ ਆਉਂਦਾ ਹੈ।

ਮਲਾਕੀ 4:2
“ਪਰ ਉਨ੍ਹਾਂ ਮਨੁੱਖਾਂ ਲਈ, ਜਿਹੜੇ ਮੇਰੇ ਨਾਂ ਦਾ ਭੈਅ ਮੰਨਦੇ ਹਨ, ਉਨ੍ਹਾਂ ਲਈ ਧਰਮ ਦਾ ਸੂਰਜ ਚਢ਼ੇਗਾ ਅਤੇ ਉਸ ਦੀਆਂ ਕਿਰਣਾਂ ਵਿੱਚ ਸ਼ਿਫ਼ਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਂਗੇ ਅਤੇ ਕੁਦੋ-ਟਪੋਂਗੇ।

ਮੱਤੀ 13:43
ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹੜੇ ਲੋਕ ਸੁਣ ਸੱਕਦੇ ਹਨ ਸੁਨਣ।

ਰੋਮੀਆਂ 8:37
ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ।

ਪਰਕਾਸ਼ ਦੀ ਪੋਥੀ 12:1
ਔਰਤ ਤੇ ਅਜਗਰ ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉੱਥੇ ਇੱਕ ਔਰਤ ਸੀ ਜੋ, ਕਿ ਸੂਰਜ ਪਹਿਨੇ ਹੋਈ ਸੀ। ਚੰਦਰਮਾਂ ਉਸ ਦੇ ਪੈਰਾਂ ਹੇਠਾਂ ਸੀ। ਉਸ ਦੇ ਸਿਰ ਤੇ ਬਾਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ।

ਅੱਯੂਬ 11:17
ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵੱਧੇਰੇ ਚਮਕੀਲਾ ਹੁੰਦਾ। ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।