Song Of Solomon 5:13
ਗੱਲ੍ਹਾਂ ਉਸਦੀਆਂ ਹਨ ਮਸਾਲਿਆਂ ਦੇ ਬਾਗ ਵਰਗੀਆਂ ਸੁਗੰਧੀ ਦਿੰਦੀਆਂ ਹੋਈਆਂ। ਹੋਠ ਉਸ ਦੇ ਹਨ ਚੰਬੇਲੀ ਵਰਗੇ ਗੰਧਰਸ ਨਾਲ ਜਿਉਂਦੇ ਹੋਏ।
His cheeks | לְחָיָו֙ | lĕḥāyāw | leh-ha-YAHV |
are as a bed | כַּעֲרוּגַ֣ת | kaʿărûgat | ka-uh-roo-ɡAHT |
of spices, | הַבֹּ֔שֶׂם | habbōśem | ha-BOH-sem |
sweet as | מִגְדְּל֖וֹת | migdĕlôt | meeɡ-deh-LOTE |
flowers: | מֶרְקָחִ֑ים | merqāḥîm | mer-ka-HEEM |
his lips | שִׂפְתוֹתָיו֙ | śiptôtāyw | seef-toh-tav |
lilies, like | שֽׁוֹשַׁנִּ֔ים | šôšannîm | shoh-sha-NEEM |
dropping | נֹטְפ֖וֹת | nōṭĕpôt | noh-teh-FOTE |
sweet smelling | מ֥וֹר | môr | more |
myrrh. | עֹבֵֽר׃ | ʿōbēr | oh-VARE |
Cross Reference
ਗ਼ਜ਼ਲ ਅਲਗ਼ਜ਼ਲਾਤ 1:10
ਤੇਰੀਆਂ ਗੱਲ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ।
ਗ਼ਜ਼ਲ ਅਲਗ਼ਜ਼ਲਾਤ 6:2
ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ ਤੁਰ ਗਿਆ ਹੈ ਪ੍ਰੀਤਮ ਮੇਰਾ ਆਪਣੇ ਬਾਗ਼ ਵਿੱਚ ਮਸਾਲਿਆਂ ਦੀਆਂ ਕਿਆਰੀਆਂ ਵੱਲ। ਗਿਆ ਹੈ ਉਹ ਚਾਰੇ ਲਈ ਬਾਗ ਅੰਦਰ ਅਤੇ ਚੁਣਨ ਲਈ ਕਲੀਆਂ ਚੰਬੇਲੀ ਦੀਆਂ।
ਗ਼ਜ਼ਲ ਅਲਗ਼ਜ਼ਲਾਤ 2:1
ਮੈਂ ਪੱਦਰੀ ਜ਼ਮੀਨ ਉੱਤੇ ਉੱਗਦਾ ਫ਼ੁੱਲ ਹਾਂ, ਮੈਂ ਵਾਦੀਆਂ ਦੀ ਚੰਬੇਲੀ ਹਾਂ।
ਪਰਕਾਸ਼ ਦੀ ਪੋਥੀ 21:23
ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
ਲੋਕਾ 4:22
ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?”
ਯਸਈਆਹ 50:6
ਮੈਂ ਉਨ੍ਹਾਂ ਲੋਕਾਂ ਦੀ ਮਾਰ ਝੱਲਾਂਗਾ। ਮੈਂ ਉਨ੍ਹਾਂ ਵੱਲੋਂ ਆਪਣੀ ਦਾੜੀ ਦੇ ਵਾਲਾਂ ਨੂੰ ਪੁਟ੍ਟਵਾ ਲਵਾਂਗਾ। ਜਦੋਂ ਉਹ ਮੈਨੂੰ ਬੁਰਾ ਭਲਾ ਆਖਣਗੇ ਅਤੇ ਮੇਰੇ ਮੂੰਹ ਉੱਤੇ ਬੁਕੱਣਗੇ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਛੁਪਾਵਾਂਗਾ।
ਯਸਈਆਹ 50:4
ਪਰਮੇਸ਼ੁਰ ਦਾ ਸੇਵਕ ਸੱਚਮੁੱਚ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ।
ਗ਼ਜ਼ਲ ਅਲਗ਼ਜ਼ਲਾਤ 5:5
ਉੱਠੀ ਮੈਂ ਖੋਲ੍ਹਣ ਲਈ ਕਰ ਆਪਣੇ ਪ੍ਰੀਤਮ ਲਈ ਗੰਧਰਸ ਚੋ ਰਿਹਾ ਸੀ ਮੇਰੇ ਹੱਥਾਂ ਵਿੱਚੋਂ ਮੇਰੀਆਂ ਉਂਗਲਾਂ ਚੋਂ ਚੋਂਦਾ ਗੰਧਰਸ ਪਿਆ ਤਾਲੇ ਦੇ ਹੱਬੇ ਉੱਤੇ।
ਗ਼ਜ਼ਲ ਅਲਗ਼ਜ਼ਲਾਤ 4:11
ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ, ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ। ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।
ਗ਼ਜ਼ਲ ਅਲਗ਼ਜ਼ਲਾਤ 3:6
ਉਹ ਅਤੇ ਉਸ ਦੀ ਲਾੜੀ ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ ਵੱਲੋਂ ਇਹ ਔਰਤ ਕਿਂਝ ਆ ਰਹੀ ਹੈ? ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ।
ਜ਼ਬੂਰ 89:15
ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ, ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
ਜ਼ਬੂਰ 45:2
ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ। ਤੁਸੀਂ ਬਹੁਤ ਚੰਗੇ ਵਕਤਾ ਹੋ। ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
ਜ਼ਬੂਰ 27:4
ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ, ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ, ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ। ਅਤੇ ਉਸਦਾ ਮਹਿਲ ਵੇਖ ਸੱਕਾਂ।
ਜ਼ਬੂਰ 4:6
ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ? ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”