Song Of Solomon 4:3
ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ। ਤੇਰਾ ਮੂੰਹ ਖੂਬਸੂਰਤ ਹੈ। ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।
Song Of Solomon 4:3 in Other Translations
King James Version (KJV)
Thy lips are like a thread of scarlet, and thy speech is comely: thy temples are like a piece of a pomegranate within thy locks.
American Standard Version (ASV)
Thy lips are like a thread of scarlet, And thy mouth is comely. Thy temples are like a piece of a pomegranate Behind thy veil.
Bible in Basic English (BBE)
Your red lips are like a bright thread, and your mouth is fair of form; the sides of your head are like pomegranate fruit under your veil.
Darby English Bible (DBY)
Thy lips are like a thread of scarlet, And thy speech is comely; As a piece of a pomegranate are thy temples Behind thy veil.
World English Bible (WEB)
Your lips are like scarlet thread. Your mouth is lovely. Your temples are like a piece of a pomegranate behind your veil.
Young's Literal Translation (YLT)
As a thread of scarlet `are' thy lips, And thy speech `is' comely, As the work of the pomegranate `is' thy temple behind thy veil,
| Thy lips | כְּח֤וּט | kĕḥûṭ | keh-HOOT |
| are like a thread | הַשָּׁנִי֙ | haššāniy | ha-sha-NEE |
| scarlet, of | שִׂפְתוֹתַ֔יִךְ | śiptôtayik | seef-toh-TA-yeek |
| and thy speech | וּמִדְבָּרֵ֖ךְ | ûmidbārēk | oo-meed-ba-RAKE |
| comely: is | נָאוֶ֑ה | nāʾwe | na-VEH |
| thy temples | כְּפֶ֤לַח | kĕpelaḥ | keh-FEH-lahk |
| piece a like are | הָֽרִמּוֹן֙ | hārimmôn | ha-ree-MONE |
| of a pomegranate | רַקָּתֵ֔ךְ | raqqātēk | ra-ka-TAKE |
| within | מִבַּ֖עַד | mibbaʿad | mee-BA-ad |
| thy locks. | לְצַמָּתֵֽךְ׃ | lĕṣammātēk | leh-tsa-ma-TAKE |
Cross Reference
ਗ਼ਜ਼ਲ ਅਲਗ਼ਜ਼ਲਾਤ 6:7
ਤੇਰੇ ਘੁੰਡ ਹੇਠਾਂ ਤੇਰੀਆਂ ਪੜਪੁੜੀਆਂ ਅਨਾਰ ਦੇ ਦੋ ਟੋਟਿਆਂ ਵਰਗੀਆਂ ਹਨ।
ਗ਼ਜ਼ਲ ਅਲਗ਼ਜ਼ਲਾਤ 5:16
ਉਸ ਦਾ ਮੂੰਹ ਸਭ ਤੋਂ ਮਿੱਠਾ ਹੈ ਉਹ ਹਰ ਤਰ੍ਹਾਂ ਇੱਛਾ ਯੋਗ ਹੈ, ਇਹ ਮੇਰਾ ਪ੍ਰੀਤਮ, ਇਹ ਮੇਰਾ ਪ੍ਰੇਮੀ ਹੈ।
ਯਸ਼ਵਾ 2:18
ਤੁਸੀਂ ਇਹ ਲਾਲ ਰੱਸਾ ਸਾਡੇ ਬਚ ਨਿਕਲਣ ਵਿੱਚ ਸਹਾਇਤਾ ਕਰਨ ਲਈ ਵਰਤ ਰਹੇ ਹੋ। ਅਸੀਂ ਇਸ ਧਰਤੀ ਉੱਤੇ ਵਾਪਸ ਆਵਾਂਗੇ। ਉਸ ਵੇਲੇ ਤੁਸੀਂ ਇਹ ਲਾਲ ਰੱਸਾ ਆਪਣੀ ਖਿੜਕੀ ਨਾਲ ਜ਼ਰੂਰ ਬੰਨ੍ਹ ਦੇਣਾ। ਤੁਸੀਂ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਆਪਣੇ ਘਰ ਵਿੱਚ ਜ਼ਰੂਰ ਨਾਲ ਲੈ ਆਉਣਾ।
ਗ਼ਜ਼ਲ ਅਲਗ਼ਜ਼ਲਾਤ 5:13
ਗੱਲ੍ਹਾਂ ਉਸਦੀਆਂ ਹਨ ਮਸਾਲਿਆਂ ਦੇ ਬਾਗ ਵਰਗੀਆਂ ਸੁਗੰਧੀ ਦਿੰਦੀਆਂ ਹੋਈਆਂ। ਹੋਠ ਉਸ ਦੇ ਹਨ ਚੰਬੇਲੀ ਵਰਗੇ ਗੰਧਰਸ ਨਾਲ ਜਿਉਂਦੇ ਹੋਏ।
ਗ਼ਜ਼ਲ ਅਲਗ਼ਜ਼ਲਾਤ 7:9
ਮੂੰਹ ਹੋਵੇ ਤੇਰਾ ਉਸ ਸਭ ਤੋਂ ਚੰਗੀ ਮੈਅ ਵਰਗਾ ਜਿਹੜੀ ਮੇਰੇ ਪਿਆਰ ਵੱਲ ਸਿੱਧੀ ਵਗਦੀ ਹੈ, ਜਿਹੜੀ ਸਿੱਧੀ ਵਗਦੀ ਹੈ ਉਨ੍ਹਾਂ ਦੇ ਬੁਲ੍ਹਾਂ ਵੱਲ ਜੋ ਸੌਂ ਰਹੇ ਹਨ।”
ਹਿਜ਼ ਕੀ ਐਲ 16:63
ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸੱਕੇਂਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
ਮੱਤੀ 12:35
ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸ ਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰੱਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ।
ਲੋਕਾ 4:22
ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?”
੨ ਕੁਰਿੰਥੀਆਂ 5:18
ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿੱਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿੱਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ।
ਅਫ਼ਸੀਆਂ 4:29
ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ।
ਕੁਲੁੱਸੀਆਂ 3:16
ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ।
ਕੁਲੁੱਸੀਆਂ 4:6
ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸੱਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ।
ਇਬਰਾਨੀਆਂ 9:19
ਪਹਿਲਾਂ, ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦੱਸਿਆ। ਫ਼ੇਰ ਉਸ ਨੇ ਵੱਛਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸ ਨੂੰ ਪਾਣੀ ਨਾਲ ਮਿਸ਼੍ਰਿਤ ਕੀਤਾ, ਫ਼ੇਰ ਲਾਲ ਉੱਨ ਅਤੇ ਇੱਕ ਜ਼ੂਫ਼ੇ ਦੇ ਪੌਦੇ ਦੀ ਟਹਿਣੀ ਨਾਲ, ਅਤੇ ਉਸ ਨੇ ਲਹੂ ਨਾਲ ਮਿਸ਼੍ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉੱਤੋਂ ਦੀ ਛਿੜਕਿਆ।
ਗ਼ਜ਼ਲ ਅਲਗ਼ਜ਼ਲਾਤ 4:11
ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ, ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ। ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।
ਅਮਸਾਲ 31:26
ਉਸ ਦਾ ਮੂੰਹ ਸਿਆਣਪ ’ਚ ਖੁਲ੍ਹਦਾ ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ।
ਅਹਬਾਰ 14:4
ਜੇ ਬੰਦਾ ਸਿਹਤਮੰਦ ਹੋ ਗਿਆ ਹੈ ਤਾਂ ਜਾਜਕ ਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਆਖਣਾ ਚਾਹੀਦਾ ਹੈ; ਉਸ ਬੰਦੇ ਨੂੰ ਦੋ ਜਿਉਂਦੇ ਪਾਕ ਪੰਛੀ ਲੈਣੇ ਚਾਹੀਦੇ ਹਨ। ਉਸ ਨੂੰ ਦਿਆਰ ਦੀ ਲੱਕੜੀ ਦਾ ਇੱਕ ਟੁਕੜਾ, ਲਾਲ ਕੱਪੜੇ ਦੀ ਇੱਕ ਟਾਕੀ ਅਤੇ ਜ਼ੁਫ਼ਾ ਲਿਆਉਣ ਚਾਹੀਦਾ ਹੈ।
ਅਹਬਾਰ 14:6
ਜਾਜਕ ਨੂੰ ਦੂਸਰਾ ਪੰਛੀ, ਜਿਹੜਾ ਹਾਲੇ ਜਿਉਂਦਾ ਹੈ, ਅਤੇ ਦਿਆਰ ਦੀ ਲੱਕੜੀ ਦਾ ਟੁਕੜਾ, ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ। ਉਸ ਨੂੰ ਉਹ ਜਿਉਂਦਾ ਪੰਛੀ ਅਤੇ ਦੂਸਰੀਆਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਣਾ ਚਾਹੀਦਾ ਹੈ ਜਿਹੜਾ ਵਗਦੇ ਪਾਣੀ ਉੱਤੇ ਮਾਰਿਆ ਗਿਆ ਸੀ।
ਅਹਬਾਰ 14:49
“ਫ਼ੇਰ, ਘਰ ਨੂੰ ਪਾਕ ਬਨਾਉਣ ਲਈ, ਜਾਜਕ ਨੂੰ ਦੋ ਪੰਛੀ, ਦਿਆਰ ਦੀ ਲੱਕੜ ਦਾ ਇੱਕ ਟੁਕੜਾ ਅਤੇ ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ।
ਗਿਣਤੀ 4:8
ਫ਼ੇਰ ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਉੱਪਰ ਲਾਲ ਕੱਪੜਾ ਪਾ ਦਿਉ। ਫ਼ੇਰ ਹਰ ਚੀਜ਼ ਨੂੰ ਨਰਮ ਚਮੜੇ ਨਾਲ ਕੱਜ ਦਿਉ। ਫ਼ੇਰ ਮੇਜ਼ ਦੇ ਰਿੰਗ ਵਿੱਚ ਲਠਾ ਪਾ ਦਿਉ।
ਗਿਣਤੀ 19:6
ਫ਼ੇਰ ਜਾਜਕ ਨੂੰ ਇੱਕ ਦਿਆਰ ਦੇ ਰੁੱਖ ਦੀ ਸੋਟੀ, ਇੱਕ ਜ਼ੂਫ਼ੇ ਦੀ ਟਹਿਣੀ ਅਤੇ ਕੁਝ ਲਾਲ ਧਾਗਾ ਲੈਣਾ ਚਾਹੀਦਾ ਹੈ। ਜਾਜਕ ਨੂੰ ਚਾਹੀਦਾ ਹੈ ਕਿ ਜਦੋਂ ਗਊ ਸੜ ਰਹੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਸੁੱਟ ਦੇਵੇ।
ਅਜ਼ਰਾ 9:6
ਫਿਰ ਮੈਂ ਪ੍ਰਾਰਥਨਾ ਕੀਤੀ: “ਮੇਰੇ ਪਰਮੇਸ਼ੁਰ, ਮੈਂ ਤੇਰੇ ਵੱਲ ਤੱਕਣ ਤੋਂ ਵੀ ਸ਼ਰਮਸਾਰ ਹਾਂ ਕਿਉਂ ਕਿ ਸਾਡੇ ਪਾਪ ਸਾਡੇ ਸਿਰਾਂ ਤੋਂ ਵੀ ਉੱਪਰ ਚੜ੍ਹ ਗਏ ਹਨ ਅਤੇ ਅਕਾਸ਼ ਤੀਕ ਪਹੁੰਚ ਗਏ ਹਨ।
ਜ਼ਬੂਰ 37:30
ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ। ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
ਜ਼ਬੂਰ 45:2
ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ। ਤੁਸੀਂ ਬਹੁਤ ਚੰਗੇ ਵਕਤਾ ਹੋ। ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
ਜ਼ਬੂਰ 119:13
ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
ਅਮਸਾਲ 10:13
ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸ ਨੂੰ ਮਾਰ ਦੀ ਜਰੂਰਤ ਹੈ।
ਅਮਸਾਲ 10:20
ਨੇਕ ਬੰਦੇ ਦੇ ਸ਼ਬਦ ਸ਼ੁੱਧ ਚਾਂਦੀ ਵਰਗੇ ਹਨ। ਪਰ ਬੁਰੇ ਬੰਦੇ ਦੇ ਵਿੱਚਾਰਾਂ ਦੀ ਕੋਈ ਕੀਮਤ ਨਹੀਂ।
ਅਮਸਾਲ 16:21
ਜਿਹੜਾ ਵਿਅਕਤੀ ਸਿਆਣਪਤਾ ਨਾਲ ਸੋਚੇ ਦੂਰਦਰਿਸ਼ਟੀ ਪ੍ਰਾਪਤ ਕਰਨ ਲਈ ਸੂਝਵਾਨ ਬਣਾਇਆ ਜਾਵੇਗਾ, ਅਤੇ ਮਨਭਾਉਂਦਾ ਉਪਦੇਸ਼ ਹੋਰ ਵੀ ਪ੍ਰੇਰਣਾਮਈ ਹੈ।
ਪੈਦਾਇਸ਼ 32:10
ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸੱਕਦੇ ਹਾਂ।