Song Of Solomon 2
1 ਮੈਂ ਪੱਦਰੀ ਜ਼ਮੀਨ ਉੱਤੇ ਉੱਗਦਾ ਫ਼ੁੱਲ ਹਾਂ, ਮੈਂ ਵਾਦੀਆਂ ਦੀ ਚੰਬੇਲੀ ਹਾਂ।
2 ਉਹ ਬੋਲਦਾ ਹੈ ਮੇਰੀ ਮਹਿਬੂਬਾ, ਹੋਰਨਾਂ ਔਰਤਾਂ ਵਿੱਚ ਤੂੰ ਇੰਝ ਹੈ ਜਿਵੇਂ ਕਿ ਕੰਡਿਆਂ ਦਰਮਿਆਨ ਚੰਬੇਲੀ ਹੋਵੇ।
3 ਉਹ ਬੋਲਦੀ ਹੈ ਸੇਬ ਦੇ ਰੁੱਖ ਵਾਂਗ ਜੋ ਜੰਗਲ ਦੇ ਰੁੱਖਾਂ ਵਿੱਚਕਾਰ ਉੱਗ ਰਿਹਾ ਹੋਵੇ, ਮੇਰਾ ਪ੍ਰੀਤਮ ਹੈ ਦੂਸਰੇ ਆਦਮੀਆਂ ਦਰਮਿਆਨ। ਉਹ ਔਰਤਾਂ ਨਾਲ ਗੱਲ ਕਰਦੀ ਹੈ ਪਸੰਦ ਹੈ ਮੈਨੂੰ ਆਪਣੇ ਪ੍ਰੀਤਮ ਦੀ ਛਾਵੇਂ ਬੈਠਣਾ; ਉਸਦਾ ਫਲ ਮੇਰੇ ਮੂੰਹ ਲਈ ਮਿੱਠਾ ਹੈ।
4 ਮੇਰਾ ਪ੍ਰੀਤਮ ਮੈਨੂੰ ਮੈਖਾਨੇ ਵਿੱਚ ਲੈ ਗਿਆ। ਉਸ ਦਾ ਇਰਾਦਾ ਮੇਰੇ ਵੱਲ ਪਿਆਰ ਦਾ ਸੀ।
5 ਤਕੜਾ ਕਰੋ ਮੈਨੂੰ ਕਿਸ਼ਮਿਸ਼ਾਂ ਨਾਲ ਮੈਨੂੰ ਮਿੱਠੇ ਸੇਬਾਂ ਨਾਲ ਤਰੋਤਾਜ਼ਾ ਕਰੋ, ਕਿਉਂ ਕਿ ਮੈਂ ਪਿਆਰ ਨਾਲ ਬਿਮਾਰ ਹਾਂ।
6 ਖੱਬੀ ਬਾਂਹ ਮੇਰੇ ਪ੍ਰੀਤਮ ਦੀ ਹੈ ਮੇਰੇ ਸਿਰ ਦੇ ਹੇਠਾਂ ਅਤੇ ਉਸ ਨੇ ਸੱਜੀ ਬਾਂਹ ਨਾਲ ਮੈਨੂੰ ਗਲਵੱਕੜੀ ਪਾਈ ਹੋਈ ਹੈ।
7 ਯਰੂਸ਼ਲਮ ਦੀਓ ਸੁਆਣੀਓ ਇਕਰਾਰ ਕਰੋ ਮੇਰੇ ਨਾਲ ਹਰਨੋਟਿਆਂ ਅਤੇ ਜੰਗਲੀ ਹਿਰਣਾਂ ਤੇ ਹੱਥ ਧਰਕੇ ਜਗਾਓ ਨਾ ਪਿਆਰ ਨੂੰ ਉਤੇਜਿਤ ਕਰੋ ਨਾ ਪਿਆਰ ਨੂੰ, ਜਦੋਂ ਤੱਕ ਇਹ ਨਾ ਚਾਹੇ ਕਿ ਜਗਾਇਆ ਜਾਵੇ।
8 ਉਹ ਫੇਰ ਬੋਲਦੀ ਹੈ ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ! ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
9 ਮੇਰਾ ਪ੍ਰੀਤਮ ਗਜ਼ੇਲ ਜਾਂ ਕਿਸੇ ਜਵਾਨ ਹਿਰਣ ਵਰਗਾ ਹੈ। ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ, “ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ। ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ। ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ। ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ। ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ ਅਤੇ ਮੇਰੇ ਨਾਲ ਚੱਲ!”
14 ਉਹ ਬੋਲਦਾ ਹੈ ਮੇਰੀ ਘੁੱਗੀਏ, ਚੱਟਾਨ ਦੀਆਂ ਤਰੇੜਾਂ ਵਿੱਚ ਖੜੀ ਚੱਟਾਨ ਦੀਆਂ ਲੁਕਣ ਦੀਆਂ ਥਾਵਾਂ ਵਿੱਚ ਦੇਖਣ ਦੇ ਮੈਨੂੰ ਤੇਰਾ ਚਿਹਰਾ, ਸੁਣਨ ਦੇਹ ਮੈਨੂੰ ਤੇਰੀ ਆਵਾਜ਼। ਕਿੰਨੀ ਸੋਹਣੀ ਹੈ ਆਵਾਜ਼ ਤੇਰੀ ਅਤੇ ਕਿੰਨੀ ਸਹੋਣੀ ਹੈ ਤੂੰ।
15 ਉਹ ਔਰਤਾਂ ਨਾਲ ਬੋਲਦੀ ਹੈ ਫੜੋ ਸਾਡੇ ਲਈ ਲੂੰਬੜੀਆਂ ਨੂੰ ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਜਿਹੜੀਆਂ ਅੰਗੂਰਾਂ ਦੇ ਬਾਗਾਂ ਨੂੰ ਨਸ਼ਟ ਕਰਦੀਆਂ ਹਨ ਕਿਉਂ ਕਿ ਸਾਡੇ ਅੰਗੂਰਾਂ ਦੇ ਬਾਗ ਪੂਰੀ ਬਹਾਰ ਵਿੱਚ ਹਨ।
16 ਮੇਰਾ ਪ੍ਰੀਤਮ ਮੇਰਾ ਹੈ, ਤੇ ਮੈਂ ਉਸਦੀ ਹਾਂ! ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।
17 ਦਿਨ ਚਢ਼ਨ ਤੀਕ ਅਤੇ ਪ੍ਰਛਾਵਿਆਂ ਦੇ ਉੱਡ ਜਾਣ ਤੀਕ ਮੁੜ, ਮੇਰੇ ਪ੍ਰੀਤਮ, ਹਰਨੋਟੇ ਜਾਂ ਜਵਾਨ ਹਿਰਣ ਵਾਂਗ। ਜਿਹੜਾ ਪਰਬਤਾਂ ਉੱਤੇ ਹੁੰਦਾ ਹੈ।
1 I am the rose of Sharon, and the lily of the valleys.
2 As the lily among thorns, so is my love among the daughters.
3 As the apple tree among the trees of the wood, so is my beloved among the sons. I sat down under his shadow with great delight, and his fruit was sweet to my taste.
4 He brought me to the banqueting house, and his banner over me was love.
5 Stay me with flagons, comfort me with apples: for I am sick of love.
6 His left hand is under my head, and his right hand doth embrace me.
7 I charge you, O ye daughters of Jerusalem, by the roes, and by the hinds of the field, that ye stir not up, nor awake my love, till he please.
8 The voice of my beloved! behold, he cometh leaping upon the mountains, skipping upon the hills.
9 My beloved is like a roe or a young hart: behold, he standeth behind our wall, he looketh forth at the windows, shewing himself through the lattice.
10 My beloved spake, and said unto me, Rise up, my love, my fair one, and come away.
11 For, lo, the winter is past, the rain is over and gone;
12 The flowers appear on the earth; the time of the singing of birds is come, and the voice of the turtle is heard in our land;
13 The fig tree putteth forth her green figs, and the vines with the tender grape give a good smell. Arise, my love, my fair one, and come away.
14 O my dove, that art in the clefts of the rock, in the secret places of the stairs, let me see thy countenance, let me hear thy voice; for sweet is thy voice, and thy countenance is comely.
15 Take us the foxes, the little foxes, that spoil the vines: for our vines have tender grapes.
16 My beloved is mine, and I am his: he feedeth among the lilies.
17 Until the day break, and the shadows flee away, turn, my beloved, and be thou like a roe or a young hart upon the mountains of Bether.