Romans 4:20
ਪਰਮੇਸ਼ੁਰ ਦੇ ਵਚਨ ਵੱਲੋਂ ਉਸ ਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ।
Romans 4:20 in Other Translations
King James Version (KJV)
He staggered not at the promise of God through unbelief; but was strong in faith, giving glory to God;
American Standard Version (ASV)
yet, looking unto the promise of God, he wavered not through unbelief, but waxed strong through faith, giving glory to God,
Bible in Basic English (BBE)
Still, he did not give up faith in the undertaking of God, but was made strong by faith, giving glory to God,
Darby English Bible (DBY)
and hesitated not at the promise of God through unbelief; but found strength in faith, giving glory to God;
World English Bible (WEB)
Yet, looking to the promise of God, he didn't waver through unbelief, but grew strong through faith, giving glory to God,
Young's Literal Translation (YLT)
and at the promise of God did not stagger in unbelief, but was strengthened in faith, having given glory to God,
| He staggered | εἰς | eis | ees |
| not | δὲ | de | thay |
| at | τὴν | tēn | tane |
| ἐπαγγελίαν | epangelian | ape-ang-gay-LEE-an | |
| the | τοῦ | tou | too |
| promise | θεοῦ | theou | thay-OO |
| of through | οὐ | ou | oo |
| God | διεκρίθη | diekrithē | thee-ay-KREE-thay |
| τῇ | tē | tay | |
| unbelief; | ἀπιστίᾳ | apistia | ah-pee-STEE-ah |
| but | ἀλλ' | all | al |
| was strong | ἐνεδυναμώθη | enedynamōthē | ane-ay-thyoo-na-MOH-thay |
| in | τῇ | tē | tay |
| faith, | πίστει | pistei | PEE-stee |
| giving | δοὺς | dous | thoos |
| glory | δόξαν | doxan | THOH-ksahn |
| to | τῷ | tō | toh |
| God; | θεῷ | theō | thay-OH |
Cross Reference
੨ ਕੁਰਿੰਥੀਆਂ 12:10
ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ।
ਜ਼ਿਕਰ ਯਾਹ 8:9
ਉਹ ਆਖਦਾ ਹੈ, “ਤਕੜੇ ਹੋਵੋ! ਤੁਸੀਂ ਜੋ ਇਹ ਵਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਁ ਨਿਕਲੇ ਸਨ ਇਹ ਉਹੀ ਵਚਨ ਹਨ।
ਯਰਮਿਆਹ 32:16
ਮੈਂ ਸੌਦੇ ਦੀ ਨਕਲ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਦੇ ਦੇਣ ਤੋਂ ਮਗਰੋਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਮੈਂ ਆਖਿਆ:
ਗਿਣਤੀ 11:13
ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ।
੨ ਤਿਮੋਥਿਉਸ 2:1
ਮਸੀਹ ਯਿਸੂ ਦਾ ਵਫ਼ਾਦਾਰ ਸਿਪਾਹੀ ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ।
੧ ਕੁਰਿੰਥੀਆਂ 16:13
ਪੌਲੁਸ ਆਪਣਾ ਪੱਤਰ ਸਮਾਪਤ ਕਰਦਾ ਹੈ ਸਾਵੱਧਾਨ ਰਹੋ। ਨਿਹਚਾ ਵਿੱਚ ਦ੍ਰਿੜ ਰਹੋ। ਹੌਂਸਲਾ ਰੱਖਣਾ ਅਤੇ ਮਜ਼ਬੂਤ ਬਨਣਾ।
ਲੋਕਾ 1:45
ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
ਲੋਕਾ 1:18
ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁੱਢੇ ਹੋ ਗਏ ਹਾਂ।”
ਜ਼ਿਕਰ ਯਾਹ 8:13
ਲੋਕਾਂ ਨੇ ਆਪਣੇ ਸਰਾਪਾਂ ਵਿੱਚ ਇਸਰਾਏਲ ਅਤੇ ਯਹੂਦਾਹ ਦੇ ਨਾਵਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਮੈਂ ਇਸਰਾਏਲ ਅਤੇ ਯਹੂਦਾਹ ਨੂੰ ਬਚਾਵਾਂਗਾ ਅਤੇ ਉਨ੍ਹਾਂ ਦੇ ਨਾਉਂ ਅਸੀਸਾਂ ਵਾਂਗ ਹੋਣਗੇ। ਇਸ ਲਈ ਤਕੜੇ ਹੋਵੋ, ਘਬਰਾਵੋ ਨਾ।”
ਹਜਿ 2:4
ਪਰ ਹੁਣ, ਜ਼ਰੁੱਬਾਬਲ, ਯਹੋਵਾਹ ਨੇ ਆਖਿਆ, ਹੌਂਸਲਾ ਨਾ ਹਾਰ। ਪਰਧਾਨ ਜਾਜਕ ਯਹੋਸ਼ੁਆ ਯਹੋਸਾਦਾਕ ਦੇ ਪੁੱਤਰ ਹੌਂਸਲਾ ਨਾ ਹਾਰ! ਇਸ ਕੌਮ ਦੇ ਸਾਰੇ ਲੋਕੋ ਹੌਂਸਲਾ ਨਾ ਹਾਰੋ। ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ। ਇਹ ਕੰਮ ਜਾਰੀ ਰੱਖੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ। ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।”
ਦਾਨੀ ਐਲ 11:32
ਉੱਤਰੀ ਰਾਜਾ ਝੂਠ ਅਤੇ ਕੂਲੀਆਂ ਗੱਲਾਂ ਦੀ ਵਰਤੋਂ ਕਰਕੇ ਉਨ੍ਹਾਂ ਯਹੂਦੀਆਂ ਨਾਲ ਚਲਾਕੀ ਕਰੇਗਾ ਜਿਨ੍ਹਾਂ ਨੇ ਪਵਿੱਤਰ ਇਕਰਾਰਨਾਮੇ ਨੂੰ ਛੱਡ ਦਿੱਤਾ ਹੋਵੇਗਾ ਉਹ ਯਹੂਦੀ ਹੋਰ ਵੀ ਵੱਧੇਰੇ ਪਾਪ ਕਰਨਗੇ।ਪਰ ਉਹ ਯਹੂਦੀ ਜਿਹੜੇ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸਦਾ ਹੁਕਮ ਮੰਨਦੇ ਹਨ, ਮਜ਼ਬੂਤ ਹੋ ਜਾਣਗੇ। ਉਹ ਮੋੜਵੀਁ ਲੜਾਈ ਕਰਨਗੇ!
ਦਾਨੀ ਐਲ 10:19
ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’ “ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’
ਯਸਈਆਹ 35:4
ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ।
ਯਸਈਆਹ 7:9
ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”
੨ ਤਵਾਰੀਖ਼ 20:15
ਯਹਜ਼ੀਏਲ ਨੇ ਕਿਹਾ, “ਹੇ ਪਾਤਸ਼ਾਹ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕੋ ਸੁਣੋ। ਯਹੋਵਾਹ ਤੁਹਾਨੂੰ ਇਉਂ ਆਖਦਾ ਹੈ ਕਿ: ‘ਇਸ ਵੱਡੀ ਭਾਰੀ ਫ਼ੌਜ ਦੀ ਨਾ ਚਿੰਤਾ ਕਰੋ ਤੇ ਨਾ ਹੀ ਘਬਰਾਓ, ਕਿਉਂ ਕਿ ਇਹ ਲੜਾਈ ਤੁਹਾਡੀ ਲੜਾਈ ਨਹੀਂ ਸਗੋਂ ਯਹੋਵਾਹ ਦੀ ਹੈ।
੨ ਸਲਾਤੀਨ 7:19
ਪਰ ਅਫ਼ਸਰ ਨੇ ਅਲੀਸ਼ਾ ਨੂੰ ਇਹ ਆਖਿਆ ਸੀ ਕਿ “ਜੇਕਰ ਯਹੋਵਾਹ ਅਕਾਸ਼ ਵਿੱਚ ਵੀ ਤਾਕੀਆਂ ਲਗਾ ਦੇਵੇ ਤਾਂ ਵੀ ਅਜਿਹਾ ਨਹੀਂ ਹੋ ਸੱਕਦਾ।” ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਸੀ, “ਤੂੰ ਆਪਣੀਆਂ ਅੱਖਾਂ ਸਾਹਮਣੇ ਇਹ ਨਜ਼ਾਰਾ ਵੇਖੇਂਗਾ ਪਰ ਤੂੰ ਉਸ ਅੰਨ ਵਿੱਚੋਂ ਕੁਝ ਖਾ ਨਹੀਂ ਸੱਕੇਂਗਾ।”
੨ ਸਲਾਤੀਨ 7:2
ਤਦ ਉਹ ਅਫ਼ਸਰ ਜਿਹੜਾ ਪਾਤਸ਼ਾਹ ਦਾ ਬੜਾ ਕਰੀਬ ਦਾ ਸੀ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੂੰ ਕਿਹਾ, “ਜੇਕਰ ਯਹੋਵਾਹ ਅਕਾਸ਼ ਵਿੱਚ ਤਾਕੀਆਂ ਵੀ ਲਗਾ ਦੇਵੇ ਤਾਂ ਵੀ ਇਹ ਗੱਲ ਸੰਭਵ ਨਹੀਂ ਹੋ ਸੱਕਦੀ।” ਅਲੀਸ਼ਾ ਨੇ ਕਿਹਾ, “ਤੂੰ ਇਹ ਘਟਨਾ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲਾ ਹੈਂ, ਪਰ ਤੂੰ ਉਸ ਵਿੱਚੋਂ ਕੁਝ ਖਾ ਨਾ ਸੱਕੇਂਗਾ।”
ਅਫ਼ਸੀਆਂ 6:10
ਪਰਮੇਸ਼ੁਰ ਦੀ ਢਾਲ ਪਹਿਨ ਲਵੋ ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ।
ਮੱਤੀ 9:8
ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।