Revelation 6:17
ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”
Revelation 6:17 in Other Translations
King James Version (KJV)
For the great day of his wrath is come; and who shall be able to stand?
American Standard Version (ASV)
for the great day of their wrath is come; and who is able to stand?
Bible in Basic English (BBE)
For the great day of their wrath is come, and who may keep his place?
Darby English Bible (DBY)
because the great day of his wrath is come, and who is able to stand?
World English Bible (WEB)
for the great day of his wrath has come; and who is able to stand?"
Young's Literal Translation (YLT)
because come did the great day of His anger, and who is able to stand?
| For | ὅτι | hoti | OH-tee |
| the | ἦλθεν | ēlthen | ALE-thane |
| great | ἡ | hē | ay |
| is day | ἡμέρα | hēmera | ay-MAY-ra |
| of | ἡ | hē | ay |
| his | μεγάλη | megalē | may-GA-lay |
| τῆς | tēs | tase | |
| wrath | ὀργῆς | orgēs | ore-GASE |
| come; | αὐτοῦ, | autou | af-TOO |
| and | καὶ | kai | kay |
| who | τίς | tis | tees |
| shall be able | δύναται | dynatai | THYOO-na-tay |
| to stand? | σταθῆναι | stathēnai | sta-THAY-nay |
Cross Reference
ਜ਼ਬੂਰ 76:7
ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ। ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
ਪਰਕਾਸ਼ ਦੀ ਪੋਥੀ 16:14
ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕੱਠਾ ਕਰਨ ਲਈ ਗਈਆਂ।
ਮਲਾਕੀ 3:2
“ਉਸ ਵਕਤ ਲਈ ਕੋਈ ਤਿਆਰੀ ਨਹੀਂ ਕਰ ਸੱਕਦਾ। ਜਦੋਂ ਉਹ ਆਵੇਗਾ ਉਸ ਦੇ ਸਾਹਵੇਂ ਕੋਈ ਖੜੋ ਨਾ ਸੱਕੇਗਾ। ਉਹ ਬਲਦੀ ਮਸ਼ਾਲ ਵਾਂਗ ਹੋਵੇਗਾ। ਉਹ ਬੜੇ ਤੇਜ਼ ਸਾਬਨ ਵਰਗਾ ਹੋਵੇਗਾ ਜਿਸ ਨੂੰ ਮਨੁੱਖ ਮੈਲੇ ਤੋਂ ਮੈਲਾ ਵਸਤਰ ਧੋਣ ਲਈ ਵਰਤਦੇ ਹਨ।
ਯਵਾਐਲ 2:31
ਸੂਰਜ ਹਨੇਰਾ ਹੋ ਜਾਵੇਗਾ ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਚੰਨ ਲਹੂ ਵਿੱਚ ਬਦਲ ਜਾਵੇਗਾ।
ਯਵਾਐਲ 2:11
ਯਹੋਵਾਹ ਆਪਣੇ ਲਸ਼ਕਰ ਨੂੰ ਜ਼ੋਰ ਦੀ ਪੁਕਾਰਦਾ ਹੈ। ਉਸਦਾ ਡਿਹਰਾ ਵਿਸ਼ਾਲ ਹੈ। ਉਹ ਲਸ਼ਕਰ ਬੜੀ ਬਲਸ਼ਾਲੀ ਹੈ ਅਤੇ ਯਹੋਵਾਹ ਦੇ ਹੁਕਮ ’ਚ ਹੈ। ਯਹੋਵਾਹ ਦਾ ਦਿਨ ਖਾਸ ਹੀ ਨਹੀਂ ਸਗੋਂ ਬੜਾ ਮਹਾਨ ਅਤੇ ਭਿਅੰਕਰ ਦਿਵਸ ਹੈ ਇਸ ਨੂੰ ਕੌਣ ਸਹਾਰ ਸੱਕਦਾ ਹੈ।
ਯਰਮਿਆਹ 30:7
“ਯਾਕੂਬ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ। ਇਹ ਸਮਾਂ ਵੱਡੀ ਬਿਪਤਾ ਵਾਲਾ ਹੈ। ਇਹੋ ਜਿਹਾ ਸਮਾਂ ਕਦੇ ਵੀ ਨਹੀਂ ਹੋਵੇਗਾ। ਪਰ ਯਾਕੂਬ ਬਚ ਜਾਵੇਗਾ।
ਪਰਕਾਸ਼ ਦੀ ਪੋਥੀ 11:18
ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ; ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ। ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ। ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ। ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ। ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
ਯਹੂ ਦਾਹ 1:6
ਇਹ ਵੀ ਚੇਤੇ ਰੱਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰੱਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਉੱਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਆਂ ਕਰਨ ਲਈ ਰੱਖਿਆ ਹੋਇਆ ਹੈ।
ਰੋਮੀਆਂ 2:5
ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ।
ਲੋਕਾ 21:36
ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸੱਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜਨ ਦੇ ਯੋਗ ਹੋਵੋਂ।”
ਸਫ਼ਨਿਆਹ 1:14
ਯਹੋਵਾਹ ਦਾ ਨਿਆਂ ਦਾ ਮਹਾਨ ਦਿਨ ਨੇੜੇ ਆ ਰਿਹਾ ਹੈ। ਉਹ ਦਿਨ ਬੜਾ ਨੇੜੇ ਹੈ ਤੇ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਸ ਦਿਨ ਲੋਕ ਬੜੀਆਂ ਸੋਗੀ ਆਵਾਜ਼ਾਂ ਤੇ ਵੈਣ ਸੁਨਣਗੇ। ਇੱਥੋਂ ਤੀਕ ਕਿ ਸੂਰਮੇਁ ਵੀ ਚੀਖ ਪੈਣਗੇ।
ਯਸਈਆਹ 13:6
ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
ਜ਼ਬੂਰ 130:3
ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ। ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।