Psalm 96:6
ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ। ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
Psalm 96:6 in Other Translations
King James Version (KJV)
Honour and majesty are before him: strength and beauty are in his sanctuary.
American Standard Version (ASV)
Honor and majesty are before him: Strength and beauty are in his sanctuary.
Bible in Basic English (BBE)
Honour and glory are before him: strong and fair is his holy place.
Darby English Bible (DBY)
Majesty and splendour are before him; strength and beauty are in his sanctuary.
World English Bible (WEB)
Honor and majesty are before him. Strength and beauty are in his sanctuary.
Young's Literal Translation (YLT)
Honour and majesty `are' before Him, Strength and beauty in His sanctuary.
| Honour | הוֹד | hôd | hode |
| and majesty | וְהָדָ֥ר | wĕhādār | veh-ha-DAHR |
| are before | לְפָנָ֑יו | lĕpānāyw | leh-fa-NAV |
| strength him: | עֹ֥ז | ʿōz | oze |
| and beauty | וְ֝תִפְאֶ֗רֶת | wĕtipʾeret | VEH-teef-EH-ret |
| are in his sanctuary. | בְּמִקְדָּשֽׁוֹ׃ | bĕmiqdāšô | beh-meek-da-SHOH |
Cross Reference
ਜ਼ਬੂਰ 104:1
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ। ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ। ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
੨ ਪਤਰਸ 1:16
ਅਸੀਂ ਮਸੀਹ ਦੀ ਮਹਿਮਾ ਦੇਖੀ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ।
ਇਬਰਾਨੀਆਂ 1:3
ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ।
ਜ਼ਬੂਰ 93:1
ਯਹੋਵਾਹ ਰਾਜਾ ਹੈ। ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ। ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ। ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
ਜ਼ਬੂਰ 63:2
ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ। ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
ਜ਼ਬੂਰ 50:2
ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
ਜ਼ਬੂਰ 29:9
ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ। ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ। ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।
ਜ਼ਬੂਰ 29:1
ਦਾਊਦ ਦਾ ਇੱਕ ਗੀਤ। ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ। ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
ਜ਼ਬੂਰ 27:4
ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ, ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ, ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ। ਅਤੇ ਉਸਦਾ ਮਹਿਲ ਵੇਖ ਸੱਕਾਂ।
ਜ਼ਬੂਰ 19:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ। ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
ਜ਼ਬੂਰ 8:1
ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ । ਦਾਊਦ ਦਾ ਇੱਕ ਗੀਤ। ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ। ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।
੧ ਤਵਾਰੀਖ਼ 16:27
ਪਰਤਾਪ ਅਤੇ ਸ਼ਾਨ ਉਸ ਦੇ ਅੱਗੇ ਹਨ। ਤਾਕਤ ਤੇ ਪ੍ਰਸੰਨਤਾ ਉਸਦੀ ਰਿਹਾਇਸ ਦੀ ਥਾਂ ਵਿੱਚ ਕਾਇਮ ਹਨ।