Psalm 94:16
ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ। ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
Psalm 94:16 in Other Translations
King James Version (KJV)
Who will rise up for me against the evildoers? or who will stand up for me against the workers of iniquity?
American Standard Version (ASV)
Who will rise up for me against the evil-doers? Who will stand up for me against the workers of iniquity?
Bible in Basic English (BBE)
Who will give me help against the sinners? and who will be my support against the workers of evil?
Darby English Bible (DBY)
Who will rise up for me against the evil-doers? who will stand for me against the workers of iniquity?
World English Bible (WEB)
Who will rise up for me against the wicked? Who will stand up for me against the evil-doers?
Young's Literal Translation (YLT)
Who riseth up for me with evil doers? Who stationeth himself for me with workers of iniquity?
| Who | מִֽי | mî | mee |
| will rise up | יָק֣וּם | yāqûm | ya-KOOM |
| against me for | לִ֭י | lî | lee |
| the evildoers? | עִם | ʿim | eem |
| who or | מְרֵעִ֑ים | mĕrēʿîm | meh-ray-EEM |
| will stand up | מִֽי | mî | mee |
| against me for | יִתְיַצֵּ֥ב | yityaṣṣēb | yeet-ya-TSAVE |
| the workers | לִ֝י | lî | lee |
| of iniquity? | עִם | ʿim | eem |
| פֹּ֥עֲלֵי | pōʿălê | POH-uh-lay | |
| אָֽוֶן׃ | ʾāwen | AH-ven |
Cross Reference
ਖ਼ਰੋਜ 32:26
ਇਸ ਲਈ ਮੂਸਾ ਡੇਰੇ ਦੇ ਮੁੱਖ ਦਰਵਾਜ਼ੇ ਉੱਤੇ ਖੜ੍ਹਾ ਹੋ ਗਿਆ। ਮੂਸਾ ਨੇ ਆਖਿਆ, “ਜਿਹੜਾ ਵੀ ਬੰਦਾ ਯਹੋਆਹ ਦੇ ਪਿੱਛੇ ਲੱਗਣਾ ਚਾਹੁੰਦਾ ਹੈ ਉਹ ਮੇਰੇ ਕੋਲ ਆ ਜਾਵੇ।” ਅਤੇ ਲੇਵੀ ਦੇ ਪਰਿਵਾਰ ਦੇ ਸਾਰੇ ਲੋਕ ਮੂਸਾ ਵੱਲ ਦੌੜੇ।
ਯੂਹੰਨਾ 7:50
ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ।
ਮੱਤੀ 12:30
ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ।
ਹਿਜ਼ ਕੀ ਐਲ 22:30
“ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ!
ਯਰਮਿਆਹ 26:16
ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”
ਯਰਮਿਆਹ 5:1
ਯਹੂਦਾਹ ਦੇ ਲੋਕਾਂ ਦੀ ਬਦੀ ਯਹੋਵਾਹ ਆਖਦਾ ਹੈ, “ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਨ੍ਹਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਕੀ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਸੱਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਂਗੇ ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ!
ਯਸਈਆਹ 63:5
ਮੈਂ ਚਾਰ-ਚੁਫ਼ੇਰੇ ਦੇਖਿਆ, ਪਰ ਮੈਨੂੰ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਦਿਸਿਆ। ਮੈਂ ਹੈਰਾਨ ਸਾਂ ਕਿ ਕਿਸੇ ਨੇ ਵੀ ਮੇਰਾ ਪੱਖ ਨਹੀਂ ਲਿਆ ਸੀ। ਇਸ ਲਈ ਮੈਂ ਆਪਣੇ ਬੰਦਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਵਰਤੀ। ਮੇਰੇ ਆਪਣੇ ਰੋਹ ਨੇ ਮੈਨੂੰ ਆਸਰਾ ਦਿੱਤਾ।
ਯਸਈਆਹ 59:16
ਯਹੋਵਾਹ ਨੇ ਦੇਖਿਆ ਤੇ ਉਹ ਹੈਰਾਨ ਹੋ ਗਿਆ ਕਿ ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਮਿਲ ਸੱਕਿਆ ਜਿਹੜਾ ਖਲੋ ਸੱਕੇ ਅਤੇ ਲੋਕਾਂ ਲਈ ਬੋਲ ਸੱਕੇ। ਇਸ ਲਈ, ਯਹੋਵਾਹ ਨੇ ਆਪਣੀ ਤਾਕਤ ਤੇ ਆਪਣੀ ਨੇਕੀ ਵਰਤੀ ਅਤੇ ਯਹੋਵਾਹ ਨੇ ਲੋਕਾਂ ਨੂੰ ਬਚਾ ਲਿਆ।
ਜ਼ਬੂਰ 59:2
ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੰਦੇ ਕਾਰੇ ਕਰਦੇ ਹਨ। ਮੈਨੂੰ ਉਨ੍ਹਾਂ ਕਾਤਲਾਂ ਕੋਲੋਂ ਬਚਾਉ।
ਜ਼ਬੂਰ 17:13
ਯਹੋਵਾਹ ਉੱਠੋ, ਅਤੇ ਦੁਸ਼ਮਣ ਵੱਲ ਜਾਵੋ, ਉਨ੍ਹਾਂ ਕੋਲੋਂ ਸਮਰਪਣ ਕਰਾਉ। ਆਪਣੀ ਤਲਵਾਰ ਵਰਤੋਂ ਅਤੇ ਉਨ੍ਹਾਂ ਦੁਸ਼ਟ ਲੋਕਾਂ ਕੋਲੋਂ ਮੇਰੀ ਰੱਖਿਆ ਕਰੋ।
ਨਹਮਿਆਹ 5:7
ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ।
੨ ਸਲਾਤੀਨ 10:15
ਯੇਹੂ ਦਾ ਯਹੋਨਾਦਾਬ ਨੂੰ ਮਿਲਣਾ ਜਦੋਂ ਯੇਹੂ ਉੱਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸ ਨੂੰ ਰਾਹ ’ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤਦ ਯੇਹੂ ਨੇ ਉਸ ਨੂੰ ਮਿਲਕੇ ਆਖਿਆ, “ਕੀ ਤੂੰ ਮੇਰਾ ਉਵੇਂ ਹੀ ਸੱਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?” ਯਹੋਨਾਦਾਬ ਨੇ ਆਖਿਆ, “ਹਾਂ ਮੈਂ ਤੇਰਾ ਇੱਕ ਵਫ਼ਾਦਾਰ ਦੋਸਤ ਹਾਂ।” ਯੇਹੂ ਨੇ ਕਿਹਾ, “ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵੱਧਾਅ।” ਜਦੋਂ ਉਸ ਨੇ ਆਪਣਾ ਹੱਥ ਉਸ ਵੱਲ ਵੱਧਇਆ ਤਾਂ ਯੇਹੂ ਨੇ ਉਸ ਨੂੰ ਆਪਣੇ ਰੱਥ ਤੇ ਬਿਠਾਅ ਲਿਆ।
੨ ਸਲਾਤੀਨ 9:32
ਯੇਹੂ ਨੇ ਬਾਰੀ ਵੱਲ ਤੱਕਿਆ ਅਤੇ ਆਖਿਆ, “ਕੌਣ ਹੈ ਮੇਰੇ ਵੱਲ? ਕੌਣ ਹੈ?” ਤਦ ਯੇਹੂ ਵੱਲ ਬਾਰੀ ਵਿੱਚੋਂ ਦੋ-ਤਿੰਨ ਖੋਜਿਆਂ ਨੇ ਝਾਕਿਆ।
੧ ਸਲਾਤੀਨ 18:39
ਇਹ ਸਭ ਕੁਝ ਲੋਕਾਂ ਸਾਹਮਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!”
ਕਜ਼ਾૃ 5:23
“ਯਹੋਵਾਹ ਦੇ ਦੂਤ ਨੇ ਆਖਿਆ, ‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ। ਉੱਥੋਂ ਦੇ ਲੋਕਾਂ ਨੂੰ ਸਰਾਪ ਦੇਵੋ! ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀ ਮਦਦ ਕਰਨ ਲਈ ਨਹੀਂ ਆਏ।’
ਗਿਣਤੀ 25:6
ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸ ਨੇ ਅਜਿਹਾ ਉਸ ਥਾਂ ਕੀਤਾ ਜਿੱਥੇ ਮੂਸਾ ਅਤੇ ਸਮੂਹ ਆਗੂ ਦੇਖ ਸੱਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ।
ਗਿਣਤੀ 10:35
ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉੱਠਾਇਆ, ਮੂਸਾ ਨੇ ਹਮੇਸ਼ਾ ਆਖਿਆ, “ਉੱਠੋ ਯਹੋਵਾਹ ਜੀ! ਸਾਰੇ ਤੁਹਾਡੇ ਦੁਸ਼ਮਣ ਖਿੰਡ ਜਾਣ। ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
੩ ਯੂਹੰਨਾ 1:8
ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ।