Psalm 75:3
ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
Psalm 75:3 in Other Translations
King James Version (KJV)
The earth and all the inhabitants thereof are dissolved: I bear up the pillars of it. Selah.
American Standard Version (ASV)
The earth and all the inhabitants thereof are dissolved: I have set up the pillars of it. Selah
Bible in Basic English (BBE)
When the earth and all its people become feeble, I am the support of its pillars. (Selah.)
Darby English Bible (DBY)
The earth and all the inhabitants thereof are dissolved: I have established its pillars. Selah.
Webster's Bible (WBT)
When I shall receive the congregation I will judge uprightly.
World English Bible (WEB)
The earth and all its inhabitants quake. I firmly hold its pillars. Selah.
Young's Literal Translation (YLT)
Melted is the earth and all its inhabitants, I -- I have pondered its pillars. Selah.
| The earth | נְֽמֹגִ֗ים | nĕmōgîm | neh-moh-ɡEEM |
| and all | אֶ֥רֶץ | ʾereṣ | EH-rets |
| the inhabitants | וְכָל | wĕkāl | veh-HAHL |
| dissolved: are thereof | יֹשְׁבֶ֑יהָ | yōšĕbêhā | yoh-sheh-VAY-ha |
| I | אָנֹכִ֨י | ʾānōkî | ah-noh-HEE |
| bear up | תִכַּ֖נְתִּי | tikkantî | tee-KAHN-tee |
| the pillars | עַמּוּדֶ֣יהָ | ʿammûdêhā | ah-moo-DAY-ha |
| of it. Selah. | סֶּֽלָה׃ | selâ | SEH-la |
Cross Reference
੧ ਸਮੋਈਲ 2:8
ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।
ਯਸਈਆਹ 24:19
ਭੁਚਾਲ ਆਉਣਗੇ ਅਤੇ ਧਰਤੀ ਪਾਟ ਜਾਵੇਗੀ।
ਇਬਰਾਨੀਆਂ 1:3
ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ।
ਯਸਈਆਹ 49:8
ਮੁਕਤੀ ਦਾ ਦਿਨ ਯਹੋਵਾਹ ਆਖਦਾ ਹੈ, “ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ। ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ। ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ। ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਡੀ ਰਾਖੀ ਕਰਾਂਗਾ। ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ। ਹੁਣ ਦੇਸ਼ ਤਬਾਹ ਹੋ ਗਿਆ ਹੈ ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।
ਯਸਈਆਹ 24:1
ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ।
ਜ਼ਬੂਰ 78:60
ਪਰਮੇਸ਼ੁਰ ਨੇ ਸ਼ੀਲੋਹ ਦੇ ਪਵਿੱਤਰ ਤੰਬੂ ਨੂੰ ਛੱਡ ਦਿੱਤਾ। ਪਰਮੇਸ਼ੁਰ ਉਸ ਤੰਬੂ ਵਿੱਚ ਲੋਕਾਂ ਸੰਗ ਨਿਵਾਸ ਕਰਦਾ ਸੀ।
ਜ਼ਬੂਰ 60:1
ਨਿਰਦੇਸ਼ਕ ਲਈ: “ਕਰਾਰ ਦੇ ਚਮੇਲੀ ਦਾ ਫ਼ੁੱਲ” ਦੀ ਧੁਨੀ। ਦਾਊਦ ਦਾ ਮਿਕਤਾਮ ਸਿੱਖਿਆ ਲਈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦਾਊਦ ਅਰਮ ਨਹਰੈਮ ਅਤੇ ਅਰਮ ਸੋਬਾਹ ਨਾਲ ਲੜਿਆ, ਅਤੇ ਜਦੋਂ ਯੋਆਬ ਵਾਪਸ ਪਰਤਿਆ ਅਤੇ ਉਸ ਨੇ 12,000 ਅਦੋਮ ਸਿਪਾਹੀਆਂ ਨੂੰ ਨਮਕ ਦੀ ਵਾਦੀ ਵਿੱਚ ਹਰਾਇਆ। ਪਰਮੇਸ਼ੁਰ, ਤੁਸੀਂ ਸਾਡੇ ਉੱਤੇ ਬਹੁਤ ਗੁੱਸੇ ਸੀ। ਇਸ ਲਈ ਤੁਸੀਂ ਸਾਨੂੰ ਨਾਮੰਜ਼ੂਰ ਕੀਤਾ ਅਤੇ ਸਾਨੂੰ ਤਬਾਹ ਕਰ ਦਿੱਤਾ। ਇਸ ਲਈ ਕਿਰਪਾ ਕਰਕੇ ਫ਼ੇਰ ਤੋਂ ਸਾਡਾ ਪੁਨਰ ਨਿਰਮਾਣ ਕਰੋ।
੨ ਸਮੋਈਲ 5:2
ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”
੧ ਸਮੋਈਲ 31:1
ਸ਼ਾਊਲ ਦੀ ਮੌਤ ਫ਼ਲਿਸਤੀ ਇਸਰਾਏਲੀਆਂ ਦੇ ਵਿਰੁੱਧ ਲੜੇ ਤਾਂ ਇਸਰਾਏਲੀ ਫ਼ਲਿਸਤੀ ਵਿੱਚੋਂ ਭੱਜ ਗਏ। ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।
੧ ਸਮੋਈਲ 25:28
ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੋ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲੱਭੇਗੀ।
੧ ਸਮੋਈਲ 18:7
ਔਰਤਾਂ ਇਹ ਗੀਤ ਗਾਉਂਦੀਆਂ: “ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ ਪਰ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ।”