Psalm 67:1
ਨਿਰਦੇਸ਼ਕ ਲਈ: ਸਾਜ਼ਾਂ ਨਾਲ ਉਸਤਤਿ ਦਾ ਇੱਕ ਗੀਤ। ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਰੱਖੋ ਅਤੇ ਮੈਨੂੰ ਅਸੀਸ ਦਿਉ। ਮਿਹਰ ਕਰਕੇ ਸਾਨੂੰ ਪ੍ਰਵਾਨ ਕਰੋ।
Psalm 67:1 in Other Translations
King James Version (KJV)
God be merciful unto us, and bless us; and cause his face to shine upon us; Selah.
American Standard Version (ASV)
God be merciful unto us, and bless us, `And' cause his face to shine upon us; Selah
Bible in Basic English (BBE)
<To the chief music-maker. With corded instruments. A Psalm. A Song.> May God give us mercy and blessing, and let the light of his face be shining on us; (Selah.)
Darby English Bible (DBY)
{To the chief Musician. On stringed instruments. A Psalm: a Song.} God be gracious unto us, and bless us, [and] cause his face to shine upon us; Selah,
World English Bible (WEB)
> May God be merciful to us, bless us, And cause his face to shine on us. Selah.
Young's Literal Translation (YLT)
To the Overseer, with stringed instruments. -- A Psalm, a Song. God doth favour us and bless us, Doth cause His face to shine with us. Selah.
| God | אֱלֹהִ֗ים | ʾĕlōhîm | ay-loh-HEEM |
| be merciful | יְחָנֵּ֥נוּ | yĕḥonnēnû | yeh-hoh-NAY-noo |
| unto us, and bless | וִֽיבָרְכֵ֑נוּ | wîborkēnû | vee-vore-HAY-noo |
| face his cause and us; | יָ֤אֵ֥ר | yāʾēr | YA-ARE |
| to shine | פָּנָ֖יו | pānāyw | pa-NAV |
| upon | אִתָּ֣נוּ | ʾittānû | ee-TA-noo |
| us; Selah. | סֶֽלָה׃ | selâ | SEH-la |
Cross Reference
ਜ਼ਬੂਰ 4:6
ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ? ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
ਜ਼ਬੂਰ 119:135
ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ ਅਤੇ ਮੈਨੂੰ ਆਪਣੇ ਨੇਮ ਸਿੱਖਾਉ।
ਜ਼ਬੂਰ 80:19
ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
ਜ਼ਬੂਰ 31:16
ਕਿਰਪਾ ਕਰਕੇ ਜੀ ਆਇਆਂ ਨੂੰ ਆਖੋ ਅਤੇ ਆਪਣੇ ਸੇਵਕ ਨੂੰ ਪ੍ਰਵਾਨ ਕਰੋ। ਮੇਰੇ ਉੱਤੇ ਮਿਹਰਬਾਨ ਹੋਵੋ ਅਤੇ ਮੈਨੂੰ ਬਚਾਉ।
ਗਿਣਤੀ 6:24
‘ਯਹੋਵਾਹ ਤੁਹਾਨੂੰ ਅਸੀਸ, ਦੇਵੇ ਅਤੇ ਤੁਹਾਨੂੰ ਰੱਖੇ।
੨ ਕੁਰਿੰਥੀਆਂ 4:6
ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
ਜ਼ਬੂਰ 80:7
ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ। ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
ਜ਼ਬੂਰ 80:1
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ। ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ। ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ। ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ। ਸਾਨੂੰ ਤੁਹਾਨੂੰ ਵੇਖਣ ਦਿਉ।
ਜ਼ਬੂਰ 4:1
ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ। ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ! ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ! ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!
ਅਸਤਸਨਾ 21:8
ਯਹੋਵਾਹ, ਆਪਣੇ ਇਸਰਾਏਲੀ ਲੋਕਾਂ ਲਈ ਪਰਾਸਚਿਤ ਕਰ। ਤੂੰ, ਯਹੋਵਾਹ ਨੇ ਸਾਨੂੰ ਬਚਾਇਆ ਸੀ। ਸਾਨੂੰ ਕਿਸੇ ਬੇਗੁਨਾਹ ਵਿਅਕਤੀ ਦੇ ਕਤਲ ਦਾ ਦੋਸ਼ੀ ਨਾ ਠਹਿਰਾ।’ ਇਉਂ ਉਹ ਲੋਕ ਬੇਗੁਨਾਹ ਵਿਅਕਤੀ ਦੇ ਕਤਲ ਲਈ ਮੁਆਫ਼ ਕਰ ਦਿੱਤੇ ਜਾਣਗੇ।
ਅਫ਼ਸੀਆਂ 1:3
ਮਸੀਹ ਵਿੱਚ ਆਤਮਕ ਅਸੀਸਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ।
ਜ਼ਬੂਰ 76:1
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ। ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ। ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
ਜ਼ਬੂਰ 28:9
ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ। ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ। ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।
ਜ਼ਬੂਰ 6:1
ਨਿਰਦੇਸ਼ਕ ਲਈ। ਸੇਮਿਨਿਥ ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ। ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ। ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।