Psalm 5:8
ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ। ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
Psalm 5:8 in Other Translations
King James Version (KJV)
Lead me, O LORD, in thy righteousness because of mine enemies; make thy way straight before my face.
American Standard Version (ASV)
Lead me, O Jehovah, in thy righteousness because of mine enemies; Make thy way straight before my face.
Bible in Basic English (BBE)
Be my guide, O Lord, in the ways of your righteousness, because of those who are against me; make your way straight before my face.
Darby English Bible (DBY)
Lead me, Jehovah, in thy righteousness, because of my foes; make thy way plain before me.
Webster's Bible (WBT)
But as for me, I will come into thy house in the multitude of thy mercy: and in thy fear will I worship towards thy holy temple.
World English Bible (WEB)
Lead me, Yahweh, in your righteousness because of my enemies. Make your way straight before my face.
Young's Literal Translation (YLT)
O Jehovah, lead me in Thy righteousness, Because of those observing me, Make straight before me Thy way,
| Lead | יְהוָ֤ה׀ | yĕhwâ | yeh-VA |
| me, O Lord, | נְחֵ֬נִי | nĕḥēnî | neh-HAY-nee |
| righteousness thy in | בְצִדְקָתֶ֗ךָ | bĕṣidqātekā | veh-tseed-ka-TEH-ha |
| because of | לְמַ֥עַן | lĕmaʿan | leh-MA-an |
| enemies; mine | שׁוֹרְרָ֑י | šôrĕrāy | shoh-reh-RAI |
| make thy way | הַוְשַׁ֖ר | hawšar | hahv-SHAHR |
| straight | לְפָנַ֣י | lĕpānay | leh-fa-NAI |
| before my face. | דַּרְכֶּֽךָ׃ | darkekā | dahr-KEH-ha |
Cross Reference
ਜ਼ਬੂਰ 27:11
ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ। ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
ਜ਼ਬੂਰ 25:4
ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ। ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
ਅਮਸਾਲ 3:5
ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ।
ਜ਼ਬੂਰ 143:8
ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ। ਮੈਂ ਤੇਰੇ ਵਿੱਚ ਯਕੀਨ ਰੱਖਾਂਗਾ। ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ। ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
ਇਬਰਾਨੀਆਂ 12:13
ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸੱਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।
ਮੱਤੀ 3:3
ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ: “ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ: ‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ; ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’”
ਅਮਸਾਲ 4:25
ਸਿਰਫ਼ ਸਿੱਧੇ ਅਗਾਂਹ ਵੇਖੋ, ਆਪਣੀਆਂ ਅੱਖਾਂ ਸਿੱਧੀਆਂ ਆਪਣੇ ਸਾਹਮਣੇ ਨਿਰਧਾਰਿਤ ਕਰੋ।
ਜ਼ਬੂਰ 119:64
ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ। ਮੈਨੂੰ ਆਪਣੇ ਨੇਮ ਸਿੱਖਾਉ।
ਜ਼ਬੂਰ 119:10
ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
ਜ਼ਬੂਰ 86:11
ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ, ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ। ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
ਜ਼ਬੂਰ 59:10
ਪਰਮੇਸ਼ੁਰ ਮੈਨੂੰ ਪਿਆਰ ਕਰਦਾ ਹੈ, ਅਤੇ ਉਹ ਮੇਰੀ ਜਿੱਤ ਲਈ ਸਹਾਇਤਾ ਕਰੇਗਾ। ਉਹ ਵੈਰੀਆਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੇਗਾ।
ਜ਼ਬੂਰ 54:5
ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ। ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।
ਜ਼ਬੂਰ 31:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ। ਮੈਨੂੰ ਨਿਰਾਸ਼ ਨਾ ਕਰੋ। ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
੨ ਸਮੋਈਲ 12:14
ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।”