Psalm 47:4
ਸਾਡੇ ਪਰਮੇਸ਼ੁਰ ਨੇ ਸਾਡੇ ਲਈ ਸਾਡੀ ਧਰਤੀ ਦੀ ਚੋਣ ਕੀਤੀ। ਉਸ ਨੇ ਯਾਕੂਬ ਲਈ ਜਿਸ ਬੰਦੇ ਨੂੰ ਉਹ ਪਿਆਰ ਕਰਦਾ ਸੀ। ਉਸ ਅਦਭੁਤ ਧਰਤੀ ਨੂੰ ਚੁਣਿਆ।
Psalm 47:4 in Other Translations
King James Version (KJV)
He shall choose our inheritance for us, the excellency of Jacob whom he loved. Selah.
American Standard Version (ASV)
He chooseth our inheritance for us, The glory of Jacob whom he loved. Selah
Bible in Basic English (BBE)
He will give us our heritage, the glory of Jacob who is dear to him. (Selah.)
Darby English Bible (DBY)
He hath chosen our inheritance for us, the excellency of Jacob whom he loved. Selah.
Webster's Bible (WBT)
He shall subdue the people under us, and the nations under our feet.
World English Bible (WEB)
He chooses our inheritance for us, The glory of Jacob whom he loved. Selah.
Young's Literal Translation (YLT)
He doth choose for us our inheritance, The excellency of Jacob that He loves. Selah.
| He shall choose | יִבְחַר | yibḥar | yeev-HAHR |
| לָ֥נוּ | lānû | LA-noo | |
| our inheritance | אֶת | ʾet | et |
us, for | נַחֲלָתֵ֑נוּ | naḥălātēnû | na-huh-la-TAY-noo |
| the excellency | אֶ֥ת | ʾet | et |
| of Jacob | גְּא֨וֹן | gĕʾôn | ɡeh-ONE |
| whom | יַעֲקֹ֖ב | yaʿăqōb | ya-uh-KOVE |
| he loved. | אֲשֶׁר | ʾăšer | uh-SHER |
| Selah. | אָהֵ֣ב | ʾāhēb | ah-HAVE |
| סֶֽלָה׃ | selâ | SEH-la |
Cross Reference
੧ ਪਤਰਸ 1:4
ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।
ਨਾ ਹੋਮ 2:2
ਹਾਂ, ਯਹੋਵਾਹ ਨੇ ਯਹੂਦਾਹ ਦੇ ਹੰਕਾਰ ਨੂੰ ਬਦਲਿਆ ਉਸ ਨੇ ਯਾਕੂਬ ਦੇ ਹੰਕਾਰ ਨੂੰ ਇਸਰਾਏਲ ਵਰਗਾ ਕੀਤਾ। ਵੈਰੀਆਂ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਅੰਗੂਰੀ ਬਾਗ਼ਾਂ ਨੂੰ ਨਸ਼ਟ ਕਰ ਦਿੱਤਾ।
ਆਮੋਸ 8:7
ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ: “ਮੈਂ ਉਨ੍ਹਾਂ ਦੀਆਂ ਕਰਤੂਤਾਂ ਨੂੰ ਕਦੇ ਵੀ ਨਾ ਭੁੱਲਾਂਗਾ।
ਆਮੋਸ 6:8
ਯਹੋਵਾਹ ਮੇਰੇ ਪ੍ਰਭੂ ਨੇ ਆਪਣਾਂ ਨਾਉਂ ਵਰਤ ਕੇ ਸੌਂਹ ਖਾਧੀ। ਅਤੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਇਹ ਇਕਰਾਰ ਕੀਤਾ: “ਯਾਕੂਬ ਨੂੰ ਜਿਨ੍ਹਾਂ ਗੱਲਾਂ ਦਾ ਹਂਕਾਰ ਹੈ ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ। ਮੈਨੂੰ ਉਸ ਦੇ ਮਜ਼ਬੂਤ ਕਿਲਿਆਂ ਤੋਂ ਵੀ ਨਫਰਤ ਹੈ ਅਤੇ ਮੈਂ ਉਸ ਸ਼ਹਿਰ ਵਿੱਚਲਾ ਸਭ ਕੁਝ ਉਨ੍ਹਾਂ ਦੇ ਦੁਸ਼ਮਣਾਂ ਨੂੰ ਸੌਂਪ ਦਿਆਂਗਾ।”
੧ ਯੂਹੰਨਾ 4:9
ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ।
ਅਫ਼ਸੀਆਂ 2:4
ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ।
ਹੋ ਸੀਅ 14:4
ਯਹੋਵਾਹ ਇਸਰਾਏਲ ਨੂੰ ਬਖਸ਼ ਦੇਵੇਗਾ ਯਹੋਵਾਹ ਆਖਦਾ, “ਉਹ ਮੈਨੂੰ ਛੱਡ ਕੇ ਚੱਲੇ ਗਏ, ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਪਿਆਰ ਕਰਾਂਗਾ ਕਿਉਂ ਜੋ ਮੈਂ ਉਨ੍ਹਾਂ ਤੇ ਕ੍ਰੋਧ ਛੱਡ ਦਿੱਤਾ ਹੈ।
ਅਸਤਸਨਾ 7:6
ਕਿਉਂਕਿ ਤੁਸੀਂ ਯਹੋਵਾਹ ਦੇ ਆਪਣੇ ਲੋਕ ਹੋ। ਧਰਤੀ ਉੱਤਲੇ ਸਾਰੇ ਲੋਕਾਂ ਵਿੱਚੋਂ, ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਲੋਕਾਂ ਵਜੋਂ ਚੁਣਿਆ, ਉਹ ਲੋਕ ਜਿਹੜੇ ਸਿਰਫ਼ ਉਸ ਦੇ ਹਨ।
ਅਫ਼ਸੀਆਂ 1:18
ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਤੁਹਾਡੇ ਹਿਰਦਿਆਂ ਵਿੱਚ ਸਮਝਦਾਰੀ ਦੇ ਸੱਕੇ। ਫ਼ੇਰ ਤੁਸੀਂ ਉਸ ਉਮੀਦ ਬਾਰੇ ਜਾਣ ਲਵੋਂਗੇ ਜਿਸ ਨੂੰ ਰੱਖਣ ਲਈ ਸਾਨੂੰ ਚੁਣਿਆ ਗਿਆ ਹੈ। ਤੁਸੀਂ ਜਾਣ ਜਾਵੋਂਗੇ ਕਿ ਜਿਹੜੀਆਂ ਅਸੀਸਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੇਣ ਦਾ ਵਾਇਦਾ ਕੀਤਾ ਸੀ ਉਹ ਅਪਾਰ ਅਤੇ ਮਹਿਮਾਮਈ ਹਨ।
੧ ਕੁਰਿੰਥੀਆਂ 3:22
ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ।
ਮੱਤੀ 25:34
“ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸ ਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ।
ਮਲਾਕੀ 1:2
ਪਰਮੇਸ਼ੁਰ ਨੂੰ ਇਸਰਾਏਲ ਪਿਆਰਾ ਹੈ ਯਹੋਵਾਹ ਨੇ ਆਖਿਆ, “ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਪਰ ਤੁਸੀਂ ਕਿਹਾ, “ਕੀ ਸਬੂਤ ਹੈ ਕਿ ਤੂੰ ਸਾਨੂੰ ਪਿਆਰ ਕਰਦਾ ਹੈਂ?” ਯਹੋਵਾਹ ਨੇ ਆਖਿਆ, “ਕੀ ਇਹ ਠੀਕ ਹੈ ਕਿ ਏਸਾਓ ਯਾਕੂਬ ਦਾ ਭਰਾ ਸੀ? ਠੀਕ ਹੈ ਨਾ? ਪਰ ਮੈਂ ਯਾਕੂਬ ਨੂੰ ਚੁਣਿਆ।
ਹਿਜ਼ ਕੀ ਐਲ 20:6
ਉਸ ਦਿਨ, ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਜਾਣ ਦਾ ਇਕਰਾਰ ਕੀਤਾ ਸੀ ਉਸ ਧਰਤੀ ਵੱਲ ਤੁਹਾਡੀ ਅਗਵਾਈ ਕੀਤੀ ਸੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਸਾਂ। ਉਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਚੰਗੀ ਧਰਤੀ ਸੀ। ਇਹ ਸਾਰੇ ਦੇਸਾਂ ਵਿੱਚੋਂ ਸਭ ਤੋਂ ਸੁੰਦਰ ਸੀ!
ਯਰਮਿਆਹ 3:19
ਮੈਂ, ਯਹੋਵਾਹ ਨੇ, ਆਪਣੇ-ਆਪ ਨੂੰ ਆਖਿਆ, “ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਰਗਾ ਸਲੂਕ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਇੱਕ ਪ੍ਰਸੰਨ ਧਰਤੀ ਦੇਣਾ ਚਾਹੁੰਦਾ ਹਾਂ, ਅਜਿਹੀ ਧਰਤੀ ਜਿਹੜੀ ਕਿਸੇ ਵੀ ਹੋਰ ਕੌਮ ਨਾਲੋਂ ਵੱਧੇਰੇ ਖੂਬਸੂਰਤ ਹੋਵੇਗੀ।’ ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ‘ਪਿਤਾ’ ਆਖਕੇ ਸਦ੍ਦੋਁਗੇ। ਮੈਂ ਸੋਚਿਆ ਸੀ ਕਿ ਤੁਸੀਂ ਹਮੇਸ਼ਾ ਮੇਰੇ ਅਨੁਯਾਈ ਹੋਵੋਂਗੇ। ਪਰ ਤੁਸੀਂ ਉਸ ਔਰਤ ਵਰਗੇ ਰਹੇ ਹੋ ਜਿਹੜੀ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ। ਇਸਰਾਏਲ ਦੇ ਪਰਿਵਾਰ, ਤੂੰ ਮੇਰੇ ਨਾਲ ਬੇਵਫ਼ਾਈ ਕੀਤੀ ਹੈ!” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਯਸਈਆਹ 60:15
“ਤੁਸੀਂ ਫ਼ੇਰ ਕਦੇ ਵੀ ਇੱਕਲੇ ਨਹੀਂ ਛੱਡੇ ਜਾਵੋਂਗੇ। ਫ਼ੇਰ ਕਦੇ ਵੀ ਤੁਹਾਡੇ ਨਾਲ ਨਫ਼ਰਤ ਨਹੀਂ ਕੀਤੀ ਜਾਵੇਗੀ। ਤੁਸੀਂ ਫ਼ੇਰ ਕਦੇ ਵੀ ਸੱਖਣੇ ਨਹੀਂ ਹੋਵੋਂਗੇ। ਮੈਂ ਸਦਾ ਲਈ ਤੁਹਾਨੂੰ ਮਹਾਨ ਬਣਾ ਦੇਵਾਂਗਾ। ਤੁਸੀਂ ਸਦਾ-ਸਦਾ ਲਈ ਪ੍ਰਸੰਨ ਹੋਵੋ।
ਜ਼ਬੂਰ 16:3
ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ। ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
ਅਸਤਸਨਾ 33:3
ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ। ਉਸ ਦੇ ਸਾਰੇ ਪਵਿੱਤਰ ਆਦਮੀ ਉਸ ਦੇ ਹੱਥ ਵਿੱਚ ਹਨ। ਯਹੋਵਾਹ ਉਨ੍ਹਾਂ ਨੂੰ ਰਾਹ ਵਿਖਾਉਣ ਵਾਲਾ ਹੈ ਅਤੇ ਉਸ ਦੀਆਂ ਬਿਵਸਥਾ ਸਿੱਖ ਰਹੇ ਹਨ!
ਅਸਤਸਨਾ 11:12
ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ।