Psalm 47:1
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਤੁਸੀਂ ਸਮੂਹ ਲੋਕੋ, ਤਾੜੀ ਮਾਰੋ। ਪਰਮੇਸ਼ੁਰ ਲਈ ਖੁਸ਼ੀ ਦੀਆਂ ਕਿਲਕਾਰੀਆਂ ਮਾਰੋ।
Psalm 47:1 in Other Translations
King James Version (KJV)
O clap your hands, all ye people; shout unto God with the voice of triumph.
American Standard Version (ASV)
Oh clap your hands, all ye peoples; Shout unto God with the voice of triumph.
Bible in Basic English (BBE)
<To the chief music-maker. A Psalm. Of the sons of Korah.> O make a glad noise with your hands, all you peoples; letting your voices go up to God with joy.
Darby English Bible (DBY)
{To the chief Musician. Of the sons of Korah. A Psalm.} All ye peoples, clap your hands; shout unto God with the voice of triumph!
World English Bible (WEB)
> Oh clap your hands, all you nations. Shout to God with the voice of triumph!
Young's Literal Translation (YLT)
To the Overseer. -- By sons of Korah. A Psalm. All ye peoples, clap the hand, Shout to God with a voice of singing,
| O clap | כָּֽל | kāl | kahl |
| your hands, | הָ֭עַמִּים | hāʿammîm | HA-ah-meem |
| all | תִּקְעוּ | tiqʿû | teek-OO |
| ye people; | כָ֑ף | kāp | hahf |
| shout | הָרִ֥יעוּ | hārîʿû | ha-REE-oo |
| unto God | לֵ֝אלֹהִ֗ים | lēʾlōhîm | LAY-loh-HEEM |
| with the voice | בְּק֣וֹל | bĕqôl | beh-KOLE |
| of triumph. | רִנָּֽה׃ | rinnâ | ree-NA |
Cross Reference
ਜ਼ਬੂਰ 98:4
ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ। ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
ਯਸਈਆਹ 55:12
“ਤੁਸੀਂ ਖੁਸ਼ੀ ਨਾਲ ਬਾਹਰ ਜਾਵੋਂਗੇ ਅਤੇ ਸਾਂਤੀ ਨਾਲ ਪਰਤੋਂਗੇ। ਪਹਾੜੀਆਂ ਅਤੇ ਪਰਬਤ ਤੁਹਾਡੇ ਅੱਗੇ ਗਾਉਣ ਲੱਗ ਪੈਣਗੇ ਅਤੇ ਖੇਤਾਂ ਵਿੱਚਲੇ ਰੁੱਖ ਤਾਲੀਆਂ ਵਜਾਉਣਗੇ।
ਜ਼ਬੂਰ 106:47
ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ। ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ। ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
ਜ਼ਬੂਰ 47:5
ਯਹੋਵਾਹ ਆਪਣੇ ਤਖਤ ਉੱਤੇ ਬਿਗਲ ਅਤੇ ਸਿੰਗੀ ਦੀ ਧੁਨੀ ਨਾਲ ਬਿਰਾਜਮਾਨ ਹੁੰਦਾ ਹੈ।
ਜ਼ਬੂਰ 46:1
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ। ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ। ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
੨ ਸਲਾਤੀਨ 11:12
ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆਕੇ ਉਸ ਦੇ ਉੱਪਰ ਮੁਕਟ ਰੱਖਿਆ ਅਤੇ ਇਕਰਾਰਨਾਮਾ ਵੀ ਦਿੱਤਾ। ਇਉਂ ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਬਣਾਇਆ ਅਤੇ ਉਸ ਨੂੰ ਮਸਹ ਕੀਤਾ ਅਤੇ ਤਾਲੀਆਂ ਵਜਾਈਆਂ ਅਤੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”
੧ ਸਮੋਈਲ 10:24
ਸਮੂਏਲ ਨੇ ਸਭਨਾਂ ਨੂੰ ਕਿਹਾ, “ਵੇਖੋ! ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।” ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”
ਪਰਕਾਸ਼ ਦੀ ਪੋਥੀ 19:1
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ, “ਹਲਲੂਯਾਹ! ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
ਲੋਕਾ 19:37
ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ।
ਜ਼ਿਕਰ ਯਾਹ 9:9
ਭਵਿੱਖ ਦਾ ਪਾਤਸ਼ਾਹ ਹੇ ਸੀਯੋਨ! ਖੁਸ਼ੀ ਮਨਾ! ਯਰੂਸ਼ਲਮ ਦੇ ਲੋਕੋ! ਖੁਸ਼ੀ ’ਚ ਲਲਕਾਰੋ! ਵੇਖੋ! ਤੁਹਾਡਾ ਪਾਤਸ਼ਾਹ ਤੁਹਾਡੇ ਵੱਲ ਆ ਰਿਹਾ ਹੈ! ਉਹ ਧਰਮੀ ਅਤੇ ਜੇਤੂ ਪਾਤਸ਼ਾਹ ਹੈ ਪਰ ਉਹ ਨਿਮਰਤਾ ਦਾ ਪੁੰਜ ਹੈ ਉਹ ਇੱਕ ਕੰਮ ਕਰਨ ਵਾਲੇ ਜਾਨਵਰ ਤੇ ਭਾਵ ਜਵਾਨ ਗਧੇ ਤੇ ਸਵਾਰ ਹੈ।
ਜ਼ਿਕਰ ਯਾਹ 4:7
ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, ‘ਖੂਬਸੂਰਤ! ਕਿੰਨਾ ਖੂਬਸੂਰਤ ਹੈ।’”
ਸਫ਼ਨਿਆਹ 3:14
ਖੁਸ਼ੀ ਦਾ ਗੀਤ ਹੇ ਯਰੂਸ਼ਲਮ! ਗਾ ਅਤੇ ਮੌਜ ਮਣਾ। ਹੇ ਇਸਰਾਏਲ, ਖੁਸ਼ੀ ’ਚ ਨਾਰਾ ਮਾਰ। ਯਰੂਸ਼ਲਮ, ਖੁਸ਼ ਹੋ ਅਤੇ ਮੌਜ ਕਰ।
ਯਰਮਿਆਹ 31:7
ਯਹੋਵਾਹ ਆਖਦਾ ਹੈ: “ਖੁਸ਼ ਹੋਵੋ ਅਤੇ ਯਾਕੂਬ ਲਈ ਗੀਤ ਗਾਵੋ! ਇਸਰਾਏਲ, ਸਾਰੀਆਂ ਕੌਮਾਂ ਵਿੱਚੋਂ ਮਹਾਨ ਕੌਮ ਦੇ ਨਾਹਰੇ ਮਾਰੋ! ਉਸਤਤ ਗਾਵੋ ਅਤੇ ਨਾਹਰੇ ਮਾਰੋ: ‘ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ! ਉਸ ਨੇ ਉਨ੍ਹਾਂ ਲੋਕਾਂ ਨੂੰ ਬਚਾਇਆ ਹੈ, ਜਿਹੜੇ ਇਸਰਾਏਲ ਦੀ ਕੌਮ ਵਿੱਚੋਂ ਜਿਉਂਦੇ ਰਹਿ ਗਏ ਨੇ।’
ਜ਼ਬੂਰ 98:8
ਹੇ ਨਦੀਉ ਤਾਲੀਆਂ ਵਜਾਉ। ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
ਅਜ਼ਰਾ 3:11
ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ “ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ।” ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ।
੨ ਤਵਾਰੀਖ਼ 13:15
ਤਦ ਅਬੀਯਾਹ ਦੀ ਫ਼ੌਜ ਨੇ ਲਲਕਾਰਿਆ। ਜਦੋਂ ਯਹੂਦਾਹ ਦੀ ਫ਼ੌਜ ਨੇ ਲਲਕਾਰਿਆਂ ਤਾਂ ਪਰਮੇਸ਼ੁਰ ਨੇ ਯਾਰਾਬੁਆਮ ਦੀ ਫ਼ੌਜ ਨੂੰ ਹਾਰ ਦਿੱਤੀ। ਇਸਰਾਏਲ ਅਤੇ ਯਾਰਾਬੁਆਮ ਦੀ ਸਾਰੀ ਫ਼ੌਜ ਨੂੰ ਅਬੀਯਾਹ ਨੇ ਯਹੂਦਾਹ ਵਿੱਚ ਹਰਾ ਦਿੱਤਾ।
੨ ਸਮੋਈਲ 6:15
ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ।