ਜ਼ਬੂਰ 45:10
ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ। ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
Hearken, | שִׁמְעִי | šimʿî | sheem-EE |
O daughter, | בַ֣ת | bat | vaht |
and consider, | וּ֭רְאִי | ûrĕʾî | OO-reh-ee |
and incline | וְהַטִּ֣י | wĕhaṭṭî | veh-ha-TEE |
thine ear; | אָזְנֵ֑ךְ | ʾoznēk | oze-NAKE |
forget | וְשִׁכְחִ֥י | wĕšikḥî | veh-sheek-HEE |
also thine own people, | עַ֝מֵּ֗ךְ | ʿammēk | AH-MAKE |
and thy father's | וּבֵ֥ית | ûbêt | oo-VATE |
house; | אָבִֽיךְ׃ | ʾābîk | ah-VEEK |
Cross Reference
ਗ਼ਜ਼ਲ ਅਲਗ਼ਜ਼ਲਾਤ 2:10
ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ, “ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ ਮੇਰੇ ਨਾਲ ਚੱਲ।
੨ ਕੁਰਿੰਥੀਆਂ 6:17
“ਇਸ ਲਈ ਉਨ੍ਹਾਂ ਲੋਕਾਂ ਤੋਂ ਬਾਹਰ ਆ ਜਾਓ ਅਤੇ ਉਨ੍ਹਾਂ ਤੋਂ ਅਲੱਗ ਹੋ ਜਾਓ। ਪ੍ਰਭੂ ਆਖਦਾ ਹੈ। ਕਿਸੇ ਵੀ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਫ਼ੇਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।”
੨ ਕੁਰਿੰਥੀਆਂ 5:16
ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ।
ਯਸਈਆਹ 55:1
ਪਰਮੇਸ਼ੁਰ ਉਹ ਭੋਜਨ ਦਿੰਦਾ ਹੈ ਜੋ ਸੱਚਮੁੱਚ ਸੰਤੁਸ਼ਟ ਕਰਦਾ ਹੈ “ਤੁਸੀਂ ਸਾਰੇ, ਪਿਆਸੇ ਲੋਕੋ, ਆਓ ਪਾਣੀ ਪੀਵੋ! ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ। ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ! ਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ। ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ!
ਅਸਤਸਨਾ 21:13
ਉਸ ਨੂੰ ਉਹ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਜਿਹੜੇ ਉਸ ਨੇ ਪਹਿਨੇ ਹੋਏ ਸਨ ਅਤੇ ਇਹ ਦਰਸ਼ਾਉਂਦੇ ਸਨ ਕਿ ਉਸ ਨੂੰ ਜੰਗ ਵਿੱਚ ਫ਼ੜਿਆ ਗਿਆ ਸੀ। ਉਸ ਨੂੰ ਤੁਹਾਡੇ ਘਰ ਵਿੱਚ ਠਹਿਰਨਾ ਚਾਹੀਦਾ ਹੈ ਅਤੇ ਆਪਣੇ ਪਿਤਾ ਅਤੇ ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਮੌਤ ਦਾ ਮਹੀਨੇ ਭਰ ਲਈ ਸੋਗ ਮਨਾਉਣਾ ਚਾਹੀਦਾ ਹੈ। ਇਸਤੋਂ ਮਗਰੋਂ ਤੁਸੀਂ ਉਸ ਕੋਲ ਜਾ ਸੱਕਦੇ ਹੋ ਅਤੇ ਉਸ ਦੇ ਪਤੀ ਬਣ ਸੱਕਦੇ ਹੋ। ਉਹ ਤੁਹਾਡੀ ਪਤਨੀ ਬਣ ਜਾਵੇਗੀ।
ਪੈਦਾਇਸ਼ 12:1
ਪਰਮੇਸ਼ੁਰ ਦਾ ਅਬਰਾਮ ਨੂੰ ਸੱਦਾ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ। ਆਪਣੇ ਪਿਤਾ ਦਾ ਟੱਬਰ ਛੱਡ ਦੇ, ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ।
ਲੋਕਾ 14:26
“ਜੇਕਰ ਕੋਈ ਮਨੁੱਖ ਮੇਰੇ ਕੋਲ ਆਉਂਦਾ ਹੈ ਪਰ ਉਹ ਆਪਣੇ ਪਿਤਾ, ਮਾਤਾ, ਪਤਨੀ, ਬੱਚਿਆਂ ਭਰਾਵਾਂ ਜਾਂ ਭੈਣਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮਨੁੱਖ ਮੇਰਾ ਚੇਲਾ ਨਹੀਂ ਹੋ ਸੱਕਦਾ। ਬੰਦੇ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ, ਮੈਨੂੰ ਪਿਆਰ ਕਰਨਾ ਚਾਹੀਦਾ ਹੈ।
ਮੱਤੀ 19:29
ਅਤੇ ਹਰ ਕੋਈ ਜਿਸਨੇ ਆਪਣੇ ਘਰ, ਭਾਈਆਂ, ਭੈਣਾਂ, ਮਾਂ-ਬਾਪ, ਬਾਲ-ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਣ ਛੱਡਿਆ ਹੈ ਉਹ ਸੌ ਗੁਣਾ ਵੱਧ ਫ਼ਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਬਣੇਗਾ।
ਮੱਤੀ 10:37
“ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ।
ਅਸਤਸਨਾ 33:9
ਉਨ੍ਹਾਂ ਨੇ ਤੇਰਾ, ਯਹੋਵਾਹ, ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ, ਆਪਣੇ ਖੁਦ ਦੇ ਪਰਿਵਾਰਾਂ ਨਾਲੋ ਵੀ ਚੰਗੀ ਤਰ੍ਹਾਂ। ਉਹ ਆਪਣੇ ਮਾਪਿਆ ਨੂੰ ਭੁੱਲ ਗਏ ਅਤੇ ਖੁਦ ਦੇ ਭਰਾਵਾ ਨੂੰ ਨਹੀਂ ਪਛਾਣਿਆ। ਉਨ੍ਹਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ। ਪਰ ਉਨ੍ਹਾਂ ਤੇਰੇ ਹੁਕਮਾ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਤੇਰੇ ਇਕਰਾਰਨਾਮੇ ਨੂੰ ਰੱਖਿਆ ਸੀ।
ਪੈਦਾਇਸ਼ 2:24
ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ।