Psalm 37:27
ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ। ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
Psalm 37:27 in Other Translations
King James Version (KJV)
Depart from evil, and do good; and dwell for evermore.
American Standard Version (ASV)
Depart from evil, and do good; And dwell for evermore.
Bible in Basic English (BBE)
Be turned from evil, and do good; and your place will be for ever.
Darby English Bible (DBY)
Depart from evil, and do good, and dwell for evermore;
Webster's Bible (WBT)
Depart from evil, and do good; and dwell for evermore.
World English Bible (WEB)
Depart from evil, and do good; Live securely forever.
Young's Literal Translation (YLT)
Turn aside from evil, and do good, and dwell to the age.
| Depart | ס֣וּר | sûr | soor |
| from evil, | מֵ֭רָע | mēroʿ | MAY-roh |
| and do | וַעֲשֵׂה | waʿăśē | va-uh-SAY |
| good; | ט֗וֹב | ṭôb | tove |
| and dwell | וּשְׁכֹ֥ן | ûšĕkōn | oo-sheh-HONE |
| for evermore. | לְעוֹלָֽם׃ | lĕʿôlām | leh-oh-LAHM |
Cross Reference
ਜ਼ਬੂਰ 34:14
ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ। ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
੧ ਯੂਹੰਨਾ 2:16
ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ।
ਇਬਰਾਨੀਆਂ 13:16
ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।
ਤੀਤੁਸ 3:14
ਸਾਡੇ ਲੋਕਾਂ ਨੂੰ ਆਪਣਾ ਜੀਵਨ ਚੰਗੀਆਂ ਗੱਲਾਂ ਵਿੱਚ ਲਾਉਣਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਮਦ੍ਦ ਕਰਨੀ ਸਿੱਖਣੀ ਚਾਹੀਦੀ ਹੈ, ਜਿਹੜੇ ਬਹੁਤ ਜ਼ਰੂਰੀ ਲੋੜਾਂ ਵਿੱਚ ਹਨ। ਫ਼ੇਰ ਉਨ੍ਹਾਂ ਦੀਆਂ ਜ਼ਿੰਦਗੀਆਂ ਫ਼ਲਹੀਣ ਨਹੀਂ ਹੋਣਗੀਆਂ।
ਤੀਤੁਸ 3:8
ਇਹ ਇੱਕ ਸੱਚਾ ਉਪਦੇਸ਼ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਨਿਸ਼ਿਚਤ ਕਰ ਲਵੋ ਕਿ ਲੋਕ ਇਹ ਗੱਲਾਂ ਸਮਝਦੇ ਹਨ। ਫ਼ੇਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ, ਆਪਣੇ ਜੀਵਨ ਨੂੰ ਚੰਗੀਆਂ ਗੱਲਾਂ ਕਰਨ ਲਈ ਵਰਤਣ ਵਾਸਤੇ ਧਿਆਨ ਰੱਖਣਗੇ। ਇਹ ਗੱਲਾਂ ਚੰਗੀਆਂ ਹਨ ਅਤੇ ਸਾਰੇ ਲੋਕਾਂ ਲਈ ਮਦਦਗਾਰ ਹਨ।
ਤੀਤੁਸ 2:11
ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸੱਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ।
੨ ਤਿਮੋਥਿਉਸ 2:19
ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”
੧ ਥੱਸਲੁਨੀਕੀਆਂ 5:15
ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।
ਯਸਈਆਹ 1:16
“ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ!
ਅਮਸਾਲ 16:17
ਇਮਾਨਦਾਰ ਲੋਕਾਂ ਦਾ ਰਸਤਾ ਬਦੀ ਤੋਂ ਕਿਨਾਰਾ ਕਰਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਬਾਰੇ ਸਾਵੱਧਾਨ ਹੈ ਉਹ ਆਪਣੀ ਰੂਹ ਦੀ ਰਾਖੀ ਕਰ ਰਿਹਾ ਹੈ।
ਅਮਸਾਲ 16:6
ਨਮਕਹਲਾਲੀ ਅਤੇ ਵਫ਼ਾਦਾਰੀ ਦੋਸ਼ ਹਟਾ ਸੱਕਦੇ ਹਨ। ਯਹੋਵਾਹ ਦਾ ਭੈ ਤੁਹਾਡਾ ਬਦ ਕਰਨੀਆਂ ਤੋਂ ਬਚਾਉ ਕਰਦਾ ਹੈ।
ਜ਼ਬੂਰ 102:28
ਅੱਜ ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਬੱਚੇ ਇੱਥੇ ਰਹਿਣਗੇ। ਅਤੇ ਉਨ੍ਹਾਂ ਦੀ ਉਲਾਦ ਵੀ ਤੁਹਾਡੀ ਉਪਾਸਨਾ ਕਰਨ ਲਈ ਇੱਥੇ ਹੀ ਹੋਵੇਗੀ।”
ਅੱਯੂਬ 28:28
ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ, “ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ। ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।”