Psalm 33:16
ਰਾਜਾ ਉਸ ਦੇ ਆਪਣੇ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ। ਤਾਕਤਵਰ ਯੋਧਾ ਉਸ ਦੇ ਆਪਣੀ ਹੀ ਵੱਡੇ ਬਲ ਦੁਆਰਾ ਨਹੀਂ ਬਚਾਇਆ ਜਾਂਦਾ।
Psalm 33:16 in Other Translations
King James Version (KJV)
There is no king saved by the multitude of an host: a mighty man is not delivered by much strength.
American Standard Version (ASV)
There is no king saved by the multitude of a host: A mighty man is not delivered by great strength.
Bible in Basic English (BBE)
A king's salvation is not in the power of his army; a strong man does not get free by his great strength.
Darby English Bible (DBY)
The king is not saved by the multitude of [his] forces; a mighty man is not delivered by much strength.
Webster's Bible (WBT)
There is no king saved by the multitude of a host: a mighty man is not delivered by much strength.
World English Bible (WEB)
There is no king saved by the multitude of a host. A mighty man is not delivered by great strength.
Young's Literal Translation (YLT)
The king is not saved by the multitude of a force. A mighty man is not delivered, By abundance of power.
| There is no | אֵֽין | ʾên | ane |
| king | הַ֭מֶּלֶךְ | hammelek | HA-meh-lek |
| saved | נוֹשָׁ֣ע | nôšāʿ | noh-SHA |
| by the multitude | בְּרָב | bĕrāb | beh-RAHV |
| host: an of | חָ֑יִל | ḥāyil | HA-yeel |
| a mighty man | גִּ֝בּ֗וֹר | gibbôr | ɡEE-bore |
| not is | לֹֽא | lōʾ | loh |
| delivered | יִנָּצֵ֥ל | yinnāṣēl | yee-na-TSALE |
| by much | בְּרָב | bĕrāb | beh-RAHV |
| strength. | כֹּֽחַ׃ | kōaḥ | KOH-ak |
Cross Reference
ਖ਼ਰੋਜ 14:17
ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸ ਦੇ ਘੋੜਿਆਂ ਅਤੇ ਉਸ ਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ।
੧ ਸਲਾਤੀਨ 20:27
ਇਸਰਾਏਲੀ ਵੀ ਜੰਗ ਲਈ ਤਿਆਰ ਹੋਏ। ਜਦੋਂ ਉਹ ਅਰਾਮੀਆਂ ਦਾ ਸਾਹਮਣਾ ਕਰਨ ਨਿਕਲੇ ਤਾਂ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ। ਵੈਰੀਆਂ ਦੇ ਸਾਹਮਣੇ ਇਸਰਾਏਲੀ ਇਉਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਜਿਹੇ ਇੱਜੜ ਹੋਣ ਜਦ ਕਿ ਅਰਾਮੀਆਂ ਨਾਲ ਦੇਸ ਭਰ ਗਿਆ ਸੀ।
੨ ਤਵਾਰੀਖ਼ 14:9
ਤਦ ਜ਼ਰਹ ਜੋ ਕੂਸ਼ੀ ਤੋਂ ਸੀ ਆਸਾ ਦੇ ਵਿਰੁੱਧ ਉੱਠਿਆ। ਉੱਸਦੀ ਫ਼ੌਜ ਵਿੱਚ ਉਸ ਕੋਲ 10,00,000 ਸੈਨਿਕ ਅਤੇ 300 ਰੱਥ ਸਨ ਅਤੇ ਉਸਦੀ ਫ਼ੌਜ ਦੂਰ ਤੱਕ ਮਾਰੇਸ਼ਾਹ ਦੇ ਸ਼ਹਿਰ ਤੀਕ ਗਈ।
੨ ਤਵਾਰੀਖ਼ 20:12
ਹੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਉਹ ਜੋ ਵੱਡੀ ਫ਼ੌਜ ਸਾਡੇ ਵਿਰੋਧ ਆ ਰਹੀ ਹੈ ਅਸੀਂ ਉਸਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਾਂ! ਅਸੀਂ ਲਾਚਾਰ ਹਾਂ ਅਤੇ ਨਹੀਂ ਜਾਣਦੇ ਕਿ ਕੀ ਕਰੀਏ? ਇਸੇ ਲਈ, ਅਸੀਂ ਤੈਥੋਂ ਮਦਦ ਮੰਗ ਰਹੇ ਹਾਂ!”
੨ ਤਵਾਰੀਖ਼ 20:23
ਕਿਉਂ ਕਿ ਅੰਮੋਨੀ ਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਕਿ ਉਨ੍ਹਾਂ ਨੂੰ ਕਤਲ ਕਰਕੇ ਖਤਮ ਕਰ ਦੇਣ। ਜਦ ਉਹ ਸਈਰ ਦੇ ਵਸਨੀਕਾਂ ਦਾ ਖਾਤਮਾ ਕਰ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ।
੨ ਤਵਾਰੀਖ਼ 32:8
ਅੱਸ਼ੂਰ ਦੇ ਪਾਤਸ਼ਾਹ ਕੋਲ ਤਾਂ ਸਿਰਫ਼ ਫ਼ੌਜ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ। ਸਾਡਾ ਪਰਮੇਸ਼ੁਰ ਸਾਡੀ ਰੱਖਿਆ ਕਰੇਗਾ। ਸਾਡੀ ਜੰਗ ਉਹ ਆਪ ਲੜੇਗਾ।” ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਉਨ੍ਹਾਂ ਨੂੰ ਪੱਕਿਆਂ ਕੀਤਾ।
੨ ਤਵਾਰੀਖ਼ 32:21
ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ।
ਜ਼ਬੂਰ 44:3
ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ। ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ। ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ। ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ। ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
ਜ਼ਬੂਰ 44:6
ਮੈਨੂੰ ਆਪਣੇ ਤੀਰਾਂ ਅਤੇ ਕਮਾਣ ਉੱਤੇ ਇਤਬਾਰ ਨਹੀਂ ਮੇਰੀ ਤਲਵਾਰ ਮੈਨੂੰ ਨਹੀਂ ਬਚਾ ਸੱਕਦੀ।
੧ ਸਲਾਤੀਨ 20:10
ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿੰਦਿਆਂ ਇੱਕ ਹੋਰ ਸੁਨੇਹਾ ਲੈਕੈ ਆਏ, “ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।”
੨ ਸਮੋਈਲ 21:16
ਇਸ਼ਬੀ-ਬਨੋਬ ਦੈਁਤਾ ਵਿੱਚੋਂ ਇੱਕ ਸੀ। ਉਸ ਦੇ ਬਰਛੇ ਦਾ ਤੋਂਲ ਸਾਢੇ ਸੱਤ ਪੋਁਡ ਸੀ ਅਤੇ ਉਸ ਕੋਲ ਇੱਕ ਨਵੀਂ ਤਲਵਾਰ ਸੀ ਅਤੇ ਉਸ ਨੇ ਦਾਊਦ ਨੂੰ ਜਾਨੋਁ ਮਾਰਨ ਦੀ ਵਿਉਂਤ ਬਣਾਈ ਹੋਈ ਸੀ।
ਖ਼ਰੋਜ 14:28
ਪਾਣੀ ਆਪਣੀ ਪਹਿਲਾਂ ਵਾਰੀ ਪੱਧਰ ਉੱਤੇ ਆ ਗਿਆ ਅਤੇ ਰੱਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ।
ਯਸ਼ਵਾ 11:4
ਇਸ ਲਈ ਇਨ੍ਹਾਂ ਰਾਜਿਆਂ ਦੀਆਂ ਫ਼ੌਜਾਂ ਇਕੱਠੀਆਂ ਹੋ ਗਈਆਂ। ਉਨ੍ਹਾਂ ਕੋਲ ਬਹੁਤ ਸਾਰੇ ਲੜਾਕੂ ਯੋਧੇ ਅਤੇ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਇਹ ਬਹੁਤ ਵੱਡੀ ਫ਼ੌਜ ਸੀ-ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਸ ਵਿੱਚ ਇੰਨੇ ਬੰਦੇ ਹੋਣ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਿਣਕੇ ਹੁੰਦੇ ਹਨ।
ਯਸ਼ਵਾ 14:12
ਇਸ ਲਈ ਹੁਣ ਮੈਨੂੰ ਉਹ ਪਹਾੜੀ ਇਲਾਕਾ ਦੇ ਦੇਵੋ ਜਿਸ ਬਾਰੇ ਯਹੋਵਾਹ ਨੇ ਉਸ ਦਿਨ ਬਹੁਤ ਪਹਿਲਾਂ ਮੈਨੂੰ ਦੇਣ ਦਾ ਇਕਰਾਰ ਕੀਤਾ ਸੀ। ਉਸ ਸਮੇਂ, ਤੁਸੀਂ ਸੁਣਿਆ ਹੋਵੇਗਾ ਕਿ ਉੱਥੇ ਤਾਕਤਵਰ ਅਨਾਕੀ ਲੋਕ ਰਹਿੰਦੇ ਸਨ, ਅਤੇ ਸ਼ਹਿਰ ਬਹੁਤ ਵੱਡੇ ਅਤੇ ਬਹੁਤ ਸੁਰੱਖਿਅਤ ਸਨ। ਪਰ ਹੁਣ, ਸ਼ਾਇਦ ਯਹੋਵਾਹ ਮੇਰੇ ਨਾਲ ਹੋਵੇ ਅਤੇ ਮੈਂ ਉਸ ਧਰਤੀ ਨੂੰ ਹਾਸਿਲ ਕਰ ਲਵਾ ਜਿਹਾ ਕਿ ਯਹੋਵਾਹ ਨੇ ਆਖਿਆ ਸੀ।”
ਕਜ਼ਾૃ 7:2
ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਮਿਦਯਾਨ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੇ ਆਦਮੀਆਂ ਦੀ ਮਦਦ ਕਰਨ ਜਾ ਰਿਹਾ ਹਾਂ। ਪਰ ਇਸ ਕੰਮ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਆਦਮੀ ਹਨ। ਮੈਂ ਨਹੀਂ ਚਾਹੁੰਦਾ ਕਿ ਇਸਰਾਏਲ ਦੇ ਲੋਕ ਮੈਨੂੰ ਭੁੱਲ ਜਾਣ ਅਤੇ ਇਸ ਗੱਲ ਦੀ ਫ਼ੜ੍ਹ ਮਾਰਨ ਕਿ ਉਨ੍ਹਾਂ ਨੇ ਆਪਣੇ-ਆਪ ਨੂੰ ਖੁਦ ਬਚਾਇਆ ਹੈ।
ਕਜ਼ਾૃ 7:12
ਮਿਦਯਾਨ ਲੋਕ, ਅਮਾਲੇਕ ਲੋਕ ਅਤੇ ਪੂਰਬ ਦੇ ਹੋਰ ਸਾਰੇ ਲੋਕ ਉਸ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। ਉੱਥੇ ਇੰਨੇ ਜ਼ਿਆਦਾ ਬੰਦੇ ਸਨ ਕਿ ਉਹ ਟਿੱਡੀਆਂ ਦੇ ਦਲ ਵਾਂਗ ਜਾਪਦੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਬੰਦਿਆਂ ਕੋਲ ਇੰਨੇ ਊਠ ਹਨ ਜਿੰਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਹਨ।
੧ ਸਮੋਈਲ 14:8
ਯੋਨਾਥਾਨ ਨੇ ਕਿਹਾ, “ਚੱਲ ਚੱਲੀਏ! ਅਸੀਂ ਇਹ ਵਾਦੀ ਪਾਰ ਕਰਕੇ ਉਨ੍ਹਾਂ ਫ਼ਲਿਸਤੀ ਦਰਬਾਨਾ ਵੱਲ ਜਾਵਾਂਗੇ ਤਾਂ ਜੋ ਉਹ ਸਾਨੂੰ ਵੇਖ ਲੈਣ।
੧ ਸਮੋਈਲ 17:4
ਫ਼ਲਿਸਤੀਆਂ ਕੋਲ ਇੱਕ ਸੂਰਮਾ ਸਿਪਾਹੀ ਸੀ ਜਿਸਦਾ ਨਾਉਂ ਗੋਲਿਆਥ ਸੀ, ਜੋ ਕਿ ਗਾਥੀ ਸੀ। ਗੋਲੀਆਥ ਕਰੀਬ 9 ਫੁੱਟ ਲੰਬਾ ਸੀ। ਗੋਲਿਆਥ ਫ਼ਲਿਸਤੀ ਡੇਰੇ ਵਿੱਚੋਂ ਬਾਹਰ ਨਿਕਲਿਆ।
੧ ਸਮੋਈਲ 17:45
ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ।
ਯਰਮਿਆਹ 9:23
ਯਹੋਵਾਹ ਆਖਦਾ ਹੈ: “ਸਿਆਣੇ ਲੋਕਾਂ ਨੂੰ ਆਪਣੀ ਸਿਆਣਪ ਦੀਆਂ ਫੜਾਂ ਨਹੀਂ ਮਾਰਨੀਆਂ ਚਾਹੀਦੀਆਂ। ਤਾਕਤਵਰ ਲੋਕਾਂ ਨੂੰ ਆਪਣੀ ਤਾਕਤ ਦੀਆਂ ਫਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਅਮੀਰ ਲੋਕਾਂ ਨੂੰ ਆਪਣੀ ਦੌਲਤ ਦੀਆਂ ਫ਼ਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ।