Psalm 33:15
ਪਰਮੇਸ਼ੁਰ ਨੇ ਹਰ ਬੰਦੇ ਦਾ ਮਨ ਸਾਜਿਆ। ਜੋ ਵੀ ਹਰ ਬੰਦਾ ਸੋਚਦਾ ਪਰਮੇਸ਼ੁਰ ਜਾਣਦਾ ਹੈ।
Psalm 33:15 in Other Translations
King James Version (KJV)
He fashioneth their hearts alike; he considereth all their works.
American Standard Version (ASV)
He that fashioneth the hearts of them all, That considereth all their works.
Bible in Basic English (BBE)
He makes all their hearts; their works are clear to him.
Darby English Bible (DBY)
He who fashioneth the hearts of them all, who considereth all their works.
Webster's Bible (WBT)
He fashioneth their hearts alike; he considereth all their works.
World English Bible (WEB)
He who fashions all of their hearts; And he considers all of their works.
Young's Literal Translation (YLT)
Who is forming their hearts together, Who is attending unto all their works.
| He fashioneth | הַיֹּצֵ֣ר | hayyōṣēr | ha-yoh-TSARE |
| their hearts | יַ֣חַד | yaḥad | YA-hahd |
| alike; | לִבָּ֑ם | libbām | lee-BAHM |
| considereth he | הַ֝מֵּבִ֗ין | hammēbîn | HA-may-VEEN |
| אֶל | ʾel | el | |
| all | כָּל | kāl | kahl |
| their works. | מַעֲשֵׂיהֶֽם׃ | maʿăśêhem | ma-uh-say-HEM |
Cross Reference
ਯਰਮਿਆਹ 32:19
ਯਹੋਵਾਹ ਜੀ ਤੁਸੀਂ ਵਿਉਂਤਾਂ ਬਣਾਉਂਦੇ ਹੋ ਅਤੇ ਮਹਾਨ ਗੱਲਾਂ ਕਰਦੇ ਹੋ। ਤੁਸੀਂ ਲੋਕਾਂ ਦੀ ਕੀਤੀ ਹਰ ਗੱਲ ਦੇਖਦੇ ਹੋ। ਤੁਸੀਂ ਨੇਕੀ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹੋ ਅਤੇ ਬਦੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋ-ਤੁਸੀਂ ਉਨ੍ਹਾਂ ਨੂੰ ਓਹੋ ਕੁਝ ਦਿੰਦੇ ਹੋ ਜਿਸਦੇ ਉਹ ਅਧਿਕਾਰੀ ਹਨ।
ਜ਼ਬੂਰ 44:21
ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ। ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
ਰਸੂਲਾਂ ਦੇ ਕਰਤੱਬ 17:26
ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।
ਯਸਈਆਹ 64:8
ਪਰ ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ। ਅਸੀਂ ਮਿੱਟੀ ਵਾਂਗ ਹਾਂ ਅਤੇ ਤੁਸੀਂ ਕੁਂਭਕਾਰ ਹੋ। ਸਾਨੂੰ ਸਾਰਿਆਂ ਨੂੰ ਤੁਹਾਡੇ ਹੱਥਾਂ ਨੇ ਸਾਜਿਆ।
ਵਾਈਜ਼ 7:29
“ਤੱਕਣੀ, ਇਹੀ ਹੈ ਜੋ ਮੈਂ ਲੱਭਿਆ, ਕਿ ਪਰਮੇਸੁਰ ਦੇ ਲੋਕਾਂ ਨੂੰ ਚੰਗਿਆਂ ਬਣਾਇਆ, ਪਰ ਉਹ ਬਹੁਤੇ ਚਾਲਾਕ ਬਣਨ ਦੀ ਕੋਸ਼ਿਸ਼ ਕਰਦੇ ਹਨ।”
ਅਮਸਾਲ 27:19
ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
ਅਮਸਾਲ 24:12
ਤੁਸੀਂ ਇਹ ਨਹੀਂ ਆਖ ਸੱਕਦੇ, “ਇਹ ਮੇਰਾ ਕੰਮ ਨਹੀਂ।” ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
ਅਮਸਾਲ 22:2
ਅਮੀਰ ਤੇ ਗਰੀਬ ਵਿੱਚ ਇੱਕੋ ਜਿਹੀ ਸਮਾਨਤਾ ਹੈ। ਯਹੋਵਾਹ ਨੇ ਦੋਹਾਂ ਨੂੰ ਸਾਜਿਆ ਹੈ।
ਅੱਯੂਬ 34:21
“ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
ਅੱਯੂਬ 11:11
ਸੱਚਮੁੱਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ। ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ।
ਅੱਯੂਬ 10:8
ਹੇ ਪਰਮੇਸ਼ੁਰ ਮੈਨੂੰ ਤੁਹਾਡੇ ਹੱਥਾਂ ਨੇ ਬਣਾਇਆ ਤੇ ਮੇਰੇ ਸ਼ਰੀਰ ਨੂੰ ਰੂਪ ਦਿੱਤਾ। ਪਰ ਹੁਣ ਇਹੀ ਮੈਨੂੰ ਵਲ ਰਹੇ ਨੇ ਤੇ ਮੈਨੂੰ ਤਬਾਹ ਕਰ ਰਹੇ ਨੇ!
੧ ਕੁਰਿੰਥੀਆਂ 4:5
ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
ਹੋ ਸੀਅ 7:2
ਉਨ੍ਹਾਂ ਨੂੰ ਇਹ ਯਕੀਨ ਨਹੀਂ ਕਿ ਮੈਂ ਉਨ੍ਹਾਂ ਦੇ ਪਾਪ ਯਾਦ ਰੱਖਦਾ ਜੋ ਪਾਪ ਉਨ੍ਹਾਂ ਨੇ ਕੀਤੇ ਸਾਰੀਁ ਪਾਸੀਂ ਫ਼ੈਲ ਗਏ ਹਨ। ਮੈਂ ਉਨ੍ਹਾਂ ਦੇ ਪਾਪ ਸਾਫ਼-ਸਾਫ਼ ਵੇਖ ਸੱਕਦਾ ਹਾਂ।